ਬਲਾਚੌਰ, (ਉਮੇਸ਼ ਜੋਸ਼ੀ) – ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਦੀ ਦਰਦਨਾਕ ਦਾਸਤਾਨ ਦਾ ਅਸਰ ਪੰਜਾਬ ‘ਚ ਵੀ ਵੇਖਣ ਨੂੰ ਮਿਲ ਰਿਹਾ ਹੈ । ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਵਿਦੇਸ਼ ਪੜ੍ਹਾਈ ਲਈ ਭੇਜੇ ਬੱਚਿਆਂ ਦੇ ਜੰਗ ਵਿੱਚ ਫਸ ਜਾਣ ਕਾਰਨ ਚਿੰਤਤ ਮਾਪਿਆਂ ਵੱਲੋਂ ਬੱਚਿਆਂ ਨੂੰ ਸਹੀ ਸਲਾਮਤ ਘਰ ਵਾਪਸੀ ਲਈ ਪਰਿਵਾਰਾਂ ਵੱਲੋਂ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ।
ਉਥੇ ਹੀ ਸਥਾਨਕ ਸ਼ਹਿਰ ਬਲਾਚੌਰ ਦੇ ਲਾਗਲੇ ਪਿੰਡ ਨਿਆਣਾ ਬੇਟ ਦੇ ਦੋ ਸਕੇ ਭੈਣ ਭਰਾਵਾਂ ਦੇ ਯੂਕਰੇਨ ਦੇ ਖ਼ਾਰਕੀਵ ਖੇਤਰ 0ਚ ਫਸ ਜਾਣ ਤੇ ਮਾਪਿਆਂ ਵੱਲੋਂ ਵੀ ਭਾਰਤ ਸਰਕਾਰ ਨੂੰ ਉਨ੍ਹਾਂ ਦੇ ਬੱਚੇ ਸਹੀ ਸਲਾਮਤ ਘਰ ਵਾਪਸੀ ਦੀ ਅਪੀਲ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਲ੍ਹਿਾ ਸ਼ਹੀਦ ਭਗਤ ਸਿੰਘ ਦੀ ਤਹਿਸੀਲ ਬਲਾਚੌਰ 0ਚ ਪੈਂਦੇ ਪਿੰਡ ਨਿਆਣਾ ਬੇਟ ਦੇ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਤੇ ਲੜਕਾ ਦੋਵੇਂ ਯੂਕਰੇਨ ਦੇ ਖ਼ਾਰਕੀਵ ਖੇਤਰ 0ਚ ਇਸ ਸਮੇਂ ਬੜੇ ਔਖੇ ਹਾਲਾਤਾਂ ਚ ਬੰਕਰ 0ਚ ਦਿਨ ਕਟੀ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਾਜਲ ਜਿਹੜੀ ਕਿ ਯੂਕਰੇਨ ਦੇ ਖ਼ਾਰਕੀਵ ਖੇਤਰ ਚ ਐੱਮਬੀਬੀਐੱਸ ਦੀ ਪੜ੍ਹਾਈ ਦਾ ਆਖਰੀ ਛੇਵੇਂ ਸਾਲ ਵਿੱਚ ਹੈ ਅਤੇ ਉਨ੍ਹਾਂ ਦਾ ਲੜਕਾ ਅਸ਼ੋਕ ਸਿੰਘ ਜਿਹੜਾ ਕਿ ਚੌਥੇ ਸਾਲ ਵਿੱਚ ਹੀ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੇ ਦੋਨੋਂ ਬੱਚੇ ਖਾਰਕੀਵ ਖੇਤਰ ਚ ਇਕ ਹੀ ਜਗ੍ਹਾ ਰਿਹਾਇਸ਼ ਰੱਖਦੇ ਹਨ ਅਤੇ ਇਕ ਹੀ ਕਾਲਜ ਵਿਚ ਪੜ੍ਹਾਈ ਕਰਦੇ ਹਨ ਰਹਿੰਦੇ ਹਨ। ਇਸ ਵਾਰੀ ਜਦ ਉਹ ਵਿਦੇਸ਼ ਪੜ੍ਹਾਈ ਪੂਰੀ ਕਰਨ ਲਈ ਮੁੜ ਗਏ ਸਨ ਤਾਂ ਹਾਲਾਤ ਸਹੀ ਸਨ। ਜਦ ਉਹ ਟੀ ਵੀ ਉਪਰ ਖ਼ਬਰਾਂ ਸੁਣ ਰਹੇ ਸਨ ਤਾਂ ਉਹ ਰੂਸ ਵੱਲੋਂ ਯੂਕਰੇਨ ਉਪਰ ਕੀਤੇ ਹਮਲੇ ਦੀ ਖ਼ਬਰ ਸੁਣ ਕੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਚਿੰਤਤ ਹੋ ਗਏ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੱਚਿਆਂ ਨਾਲ ਫੋਨ ਉਪਰ ਗੱਲਬਾਤ ਹੋ ਰਹੀ ਹੈ ਜਿਹੜੇ ਕਿ ਦੱਸ ਰਹੇ ਹਨ ਕਿ ਉਹ ਇਸ ਸਮੇਂ ਇੱਕ ਬੰਕਰ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਖਾਣ ਪੀਣ ਦੇ ਸਾਮਾਨ ਦੀ ਕਾਫ਼ੀ ਘਾਟ ਆ ਚੁੱਕੀ ਹੈ। ਬੱਚਿਆਂ ਦੇ ਪਿਤਾ ਆਦਰਸ਼ਪਾਲ ਸਿੰਘ ਨੇ ਭਾਰਤਲ ਸਰਕਾਰ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੀ ਘਰ ਵਾਪਸੀ ਲਈ ਜਲਦ ਤੋਂ ਜਲਦ ਕੋਈ ਚੰਗਾ ਉਪਰਾਲਾ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੇ ਬੱਚੇ ਮਹਿਫੂਜ਼ ਹੋ ਸਕਣ।
ਰਸ਼ਪਾਲ ਸਿੰਘ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਦੋਵੇਂ ਬੱਚੇ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸਨ । ਜਿਹੜੇ ਕਿ ਇੱਥੇ ਮਾਊਂਟ ਕਾਰਮਲ ਸਕੂਲ ਦੇ ਵਿਦਿਆਰਥੀ ਰਹੇ ਹਨ । ਉਨ੍ਹਾਂ ਦੀ ਲੜਕੀ ਕਾਜਲ ਵੱਲੋਂ ਪੜ੍ਹਾਈ ਦੌਰਾਨ 85 ਫ਼ੀਸਦੀ ਅੰਕ ਅਤੇ ਲੜਕੇ ਵੱਲੋਂ 84 ਫ਼ੀਸਦੀ ਅੰਕ ਹਾਸਲ ਕੀਤੇ ਸਨ । ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਇੱਥੇ ਡਾਕਟਰੀ ਦੀ ਪੜ੍ਹਾਈ ਲਈ ਦਾਖ਼ਲਾ ਪ੍ਰਾਪਤ ਨਹੀਂ ਹੋ ਸਕਿਆ , ਜਿਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਕਾਫੀ ਪੈਸਾ ਖਰਚ ਕਰਕੇ ਆਪਣੇ ਬੱਚਿਆਂ ਦੀ ਡਾਕਟਰੀ ਦੀ ਪੜ੍ਹਾਈ ਕਰਾਉਣ ਲਈ ਯੂਕਰੇਨ ਭੇਜਣ ਲਈ ਮਜਬੂਰ ਹੋਣਾ ਪਿਆ । ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਇੱਥੇ ਹੀ ਦਾਖ਼ਲਾ ਮਿਲ ਜਾਂਦਾ ਤਾਂ ਉਨ੍ਹਾਂ ਦੇ ਬੱਚਿਆਂ ਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਵਿਚਾਰ ਨਹੀਂ ਸੀ ਬਣਦਾ ।