ਬਲਾਚੌਰ, (ਉਮੇਸ਼ ਜੋਸ਼ੀ) – ਨਗਰ ਕੌਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਦੇ ਸਿ਼ਵ ਮੰਦਿਰ ਤੋਂ ਸਿ਼ਵ ਸ਼ਕਤੀ ਸੇਵਾਦਾਰ ਮੰਡਲੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਵਲੋਂ ਸਿ਼ਵਰਾਤਰੀ ਨੂੰ ਸਮਰਪਿਤ ਬੜੀ ਸਾਨੋ ਸ਼ੋਕਤ ਨਾਲ ਇੱਕ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ ।ਇਸ ਸੋਭਾ ਯਾਤਰਾ ਜੋਤੀ ਪ੍ਰਚੰਡ ਦੀ ਰਸਮ ਭਾਜਪਾ ਆਗੂ ਵਰਿੰਦਰ ਕੌਰ ਥਾਦੀ , ਸਹਿਯੋਗੀ ਸਿ਼ਵ ਜਾਗਰਣ ਕਮੇਟੀ ਮਹਿੰਦੀਪੁਰ ਨੇ ਨਿਭਾਈ । ਇਸ ਮੌਕੇ ਮੰਦਿਰ ਪੁਜਾਰੀ ਵਿਨੋਦ ਭਾਰਦਵਾਜ ਵਲੋਂ ਸੁਨਾਤਨ ਧਰਮ ਦੀ ਵਿਧੀ ਅਨੁਸਰ ਆਰੰਭ ਕਰਾਇਆ ਗਿਆ ।ਇਸ ਸੋਭਾ ਯਾਤਰਾ ਵਿੱਚ ਫੁੱਲਾ ਦੀ ਪਾਲਕੀ ਵਿੱਚ ਸਿ਼ਵ ਭੋਲੇ ਭੰਡਾਰੀ ਦੀ ਮੂਰਤੀ ਸੁਸੋਭਿਤ ਕੀਤੀ ਹੋਈ ਸੀ ਅਤੇ ਪਾਲਕੀ ਚਲਾਉਣ ਦੀ ਸੇਵਾ ਵਿਕਾਸ ਭਾਰਦਵਾਜ ਗੋਲਡੀ ਸਵੀਟਸ ਸ਼ਾਪ ਵਾਲਿਆ ਵਲੋਂ ਨਿਭਾਈ ਜਾ ਰਹੀ ਸੀ।ਇਸ ਸੋਭਾ ਯਾਤਰਾ ਵਿੱਚ ਬੈਂਡ ਪਾਰਟੀ ਵਲੋਂ ਮਨਮੋਹਿਕ ਧੂੰਨਾ ਬਿਖੇਰਦੀ ਵਾਤਾਵਰਨ ਨੂੰ ਮਨਮੋਹਿਕ ਬਣਾ ਰਹੀ ਸੀ ਅਤੇ ਪੱਛੇ ਪਿੱਛੇ ਸੰਗਤਾ ਦਾ ਠਾਠਾ ਮਾਰਦਾ ਇੱਕਠ ਸਿ਼ਵ ਮਹਿਮਾ ਦਾ ਗੁਨ ਗਾਨ ਕਰਦਿਆ ਅਤੇ ਜੈ ਭੋਲੇ ਭੰਡਾਰੀ ਤੇਰੀ ਮਹਿਮਾ ਹੈ ਨਿਆਰੀ ਦੇ ਜੈਕਾਰੇ ਛੱਡਦੀਆਂ ਨਾਲ ਨਾਲ ਜਾ ਰਹੀਆ ਸਨ।ਇਸ ਸੋਭਾ ਯਾਤਰਾ ਵਿੱਚ ਵੱਖ ਵੱਖ ਕੱਢੀਆਂ ਗਈਆਂ ਝਾਂਕੀਆਂ ਖਿੱਚ ਦਾ ਕੇਂਦਰ ਸਨ । ਇਹ ਸੋਭਾ ਯਾਤਰਾ ਸਿ਼ਵ ਮੰਦਿਰ ਮਹਿਦੀਪੁਰ ਤੋਂ ਆਰੰਭ ਹੋਣ ਉਪਰੰਤ ਮਹਿੰਦੀਪੁਰ ਰੋਡ ਤੋਂ ਹੁੰਦੀ ਹੋਈ ਗੜਸੰ਼ਕਰ ਰੋਡ, ਮੇਨ ਚੌਕ ਤੋਂ ਹੁੰਦੀ ਹੋਈ ਪਰਿਕਰਮਾ ਕਰਦੀ ਹੋਈ ਵਾਪਿਸ ਸਿ਼ਵ ਮੰਦਿਰ ਨਿਰਵਿਘਨ ਸਮਾਪਤ ਹੋਈ । ਟਰੈਫਿਕ ਨੂੰ ਸੰਚਾਰੂ ਤਰੀਕੇ ਨਾਲ ਚਾਲੂ ਰੱਖਣ ਲਈ ਟਰੈਫਿਕ ਇੰਚਾਰਜ ਜੋਗਿੰਦਰ ਪਾਲ ਦੀ ਪੁਲਿਸ ਪਾਰਟੀ ਵਲੋਂ ਵੀ ਆਪਣੀ ਭੂਮਿਕਾ ਨਿਭਾਈ ਜਾ ਰਹੀ ਸੀ । ਮਹਿਲਾ ਕੀਰਤਨ ਮੰਡਲੀ ਵਿੱਚ ਕੁਸ਼ਮ , ਰਾਧਾ, ਕਿਰਨਾ, ਸ਼ਾਮਾ,ਸੰਤੋਸ਼,ਵੀਣੂ, ਸਵਿਤਾ, ਸੋਨਮ , ਮਲਿਕਾ,ਰੇਖਾ, ਤਾਰਾ ਰਾਣੀ, ਮੇਘਾ,ਰਾਜੂ ਵਲੋਂ ਸਿ਼ਵ ਮਹਿਮਾ ਦਾ ਗੁਨਗਾਨ ਕੀਤਾ ਗਿਆ । ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾ ਟਰੈਕਟਰ ਟਰਾਲੀਆ ਅਤੇ ਕਾਰਾ, ਮੋਟਰ ਸਾਇਕਲਾ ਤੇ ਸਵਾਰ ਸਨ।ਇਸ ਸੋਭਾ ਯਾਤਰਾ ਵਿੱਚ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਭੋਲਾ, ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ , ਬੀਬੀ ਸੁਨੀਤਾ ਚੌਧਰੀ, ਅਸੋ਼ਕ ਬਾਂਠ , ਨੰਦ ਕਿਸ਼ੋਰ, ਕੌਸਲਰ ਸੋਡੀ ਸਿੰਘ, ਕੌਸਲਰ ਪਰਮਿੰਦਰ ਪੰਮਾ, ਸਾਬਕਾ ਕੌਸਲਰ ਰਾਣਾ ਧੀਮਾਨ, ਸਾਬਕਾ ਕੌਸਲਰ ਜੋਗਿੰਦਰ ਸਿੰਘ ਚੇਲਾ , ਜਨਤਾ ਮੈਡੀਕਲ ਸਟੋਰ ਵਾਲੇ, ਅਸੋ਼ਕ ਰਾਣਾ (ਪੀਪੀ) , ਨੰਬਰਦਾਰ ਸੁਰਿੰਦਰ ਪਾਲ, ਸੁੰਦਰ ਸਿੰਘ , ਪਰਮਜੀਤ ਸਿੰਘ ਖਾਲਸਾ , ਅਵਤਾਰ ਸਿੰਘ ਗਹੀਰ, ਸੱਤਪਾਲ ਪਾਲਾ ਮਿਸਤਰੀ, ਗੋਲਾ ਰਾਣਾ, ਕੇਵਲ ਸਿੰਘ ਭੌਰ , ਰਵਿੰਦਰ ਸਿੰਘ ਘੁੰੰਮਣ, ਗਿਆਨ ਸਿੰਘ ਭਨੂੰ , ਮਾਸਟਰ ਕੁਲਦੀਪ ਸਿੰਘ , ਬਲਵੀਰ ਸਿੰਘ ਸਰਵਿਸ ਸਟੇਸਨ ਵਾਲੇ ਸਮੇਤ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ । ਫੋਟੋ ਕੈਪਸ਼ਨ : ਪਿੰਡ ਮਹਿੰਦੀਪੁਰ ਵਲੋਂ ਸਿ਼ਵਰਾਤਰੀ ਮੌਕੇ ਕੱਢੀ ਸੋਭਾ ਯਾਤਰਾ ਦੇ ਵੱਖ ਵੱਖ ਦ੍ਰਿਸ ।
ਜੈ ਭੋਲੇ ਭੰਡਾਰੀ ਤੇਰੀ ਮਹਿਮਾ ਹੈ ਨਿਆਰੀੱ ਦੇ ਜੈਕਾਰਿਆ ਨਾਲ ਗੂੰਜਿਆ ਸ਼ਹਿਰ ਬਲਾਚੌਰ
This entry was posted in ਪੰਜਾਬ.