ਨਿਊਯਾਰਕ – ਪਿੱਛਲੇ ਕੁਝ ਦਿਨਾਂ ਤੋਂ ਰੂਸ ਅਤੇ ਯੁਕਰੇਨ ਵਿੱਚਕਾਰ ਚੱਲ ਰਹੇ ਯੁੱਧ ਨੂੰ ਜਿੱਤਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ। ਇਸ ਦਰਮਿਆਨ ਰੂਸ ਨੇ ਅਮਰੀਕਾ ਉਪਰ ਇਹ ਵੀ ਆਰੋਪ ਲਗਾਇਆ ਹੈ ਕਿ ਅਮਰੀਕਾ ਯੁਕਰੇਨ ਦੇ ਇਲਾਕੇ ਵਿੱਚ ਜੈਵਿਕ ਗਤੀਵਿਧੀਆਂ ਚਲਾ ਰਿਹਾ ਹੈ। ਰੂਸ ਵੱਲੋਂ ਕੀਤੇ ਗਏ ਇਸ ਦਾਅਵੇ ਕਰ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅੱਜ ਇਕ ਮੀਟਿੰਗ ਕਰ ਰਿਹਾ ਹੈ।
ਰੂਸ ਦੇ ਵਿਦੇਸ਼ ਵਿਭਾਗ ਦੁਆਰਾ ਲਗਾਏ ਗਏ ਇਨ੍ਹਾਂ ਆਰੋਪਾਂ ਦਾ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਯੁਕਰੇਨ ਦੇ ਖਿਲਾਫ਼ ਰੂਸ ਕੈਮੀਕਲ ਵੈਪਨਜ਼ ਦਾ ਇਸਤੇ ਮਾਲ ਕਰ ਸਕਦਾ ਹੈ। ਸਾਕੀ ਨੇ ਰੂਸ ਦੇ ਇਸ ਦਾਅਵੇ ਨੂੰ ਖੋਖਲਾ ਦੱਸਦੇ ਹੋਏ ਕਿਹਾ ਹੈ ਕਿ ਰੂਸ ਖੁਦ ਵੱਲੋਂ ਕੀਤੇ ਜਾਣ ਵਾਲੇ ਜੈਵਿਕ ਹਮਲਿਆਂ ਨੂੰ ਸਹੀ ਠਹਿਰਾਉਣ ਲਈ ਇਹ ਚਾਲ ਚੱਲ ਰਿਹਾ ਹੈ। ਅਮਰੀਕਾ ਨੇ ਪਹਿਲਾਂ ਹੀ ਰੂਸ ਸਬੰਧੀ ਅਜਿਹਾ ਢੌਂਗ ਰਚਣ ਦੀ ਚਿਤਾਵਨੀ ਦਿੱਤੀ ਸੀ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਕ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਜੋ ਕਿ ਯੁਕਰੇਨੀ ਸਰਕਾਰ ਦੇ ਨਾਲ ਕੰਮ ਕਰ ਰਿਹਾ ਹੈ, ਉਸ ਨੇ ਇਸ ਤਰ੍ਹਾਂ ਦੇ ਆਰੋਪਾਂ ਨੂੰ ਪੂਰੀ ਤਰ੍ਹਾਂ ਨਾਲ ਨਕਾਰਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਮਰੀਕਾ ਨੇ ਪਹਿਲਾਂ ਹੀ ਇਸ ਬਾਰੇ ਝੂਠ ਬੋਲੇ ਜਾਣ ਦੀ ਵਾਰਨਿੰਗ ਦਿੱਤੀ ਸੀ।