ਨਵੀਂ ਦਿੱਲੀ – ਭਾਰਤੀ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 9 ਮਾਰਚ ਨੂੰ ਇਕ ਭਾਰਤੀ ਮਿਸਾਈਲ ਪਾਕਿਸਤਾਨ ਦੇ ਵਿੱਚ 124 ਕਿਲੋਮੀਟਰ ਅੰਦਰ ਡਿੱਗੀ। ਰੱਖਿਆ ਮੰਤਰਾਲੇ ਨੇ ਸ਼ੁਕਰਵਾਰ ਸ਼ਾਮੀਂ ਇਕ ਬਿਆਨ ਰਾਹੀਂ ਕਿਹਾ ਕਿ ਇਹ ਘਟਨਾ ‘ਐਕਸੀਡੈਂਟਲ ਫਾਇਰਿੰਗ’ ਕਰਕੇ ਹੋਈ। 9 ਮਾਰਚ ਨੂੰ ਰੁਟੀਨ ਮੈਂਟੇਨੈਂਸ ਦੌਰਾਨ ਤਕਨੀਕੀ ਕਾਰਨਾਂ ਕਰਕੇ ਇਹ ਘਟਨਾ ਵਾਪਰੀ। ਸਰਕਾਰ ਵਲੋਂ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਹਾਈ ਲੈਵਲ ਕੋਰਟ ਆਫ ਇਨਕੁਆਰੀ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ। ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫੌਜ ਵਲੋਂ ਜਾਰੀ ਇਕ ਬਿਆਨ ਦੌਰਾਨ ਇਹ ਖੁਲਾਸਾ ਕੀਤਾ ਗਿਆ ਸੀ।ਪਾਕਿਸਤਾਨੀ ਮੀਡੀਆ ਦੇ ਵਿੰਗ ਕਮਾਂਡਰ ਇੰਟਰ ਸਰਵਿਿਸਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਕਿਹਾ ਸੀ ਕਿ ਭਾਰਤ ਵਲੋਂ ਕੋਈ ਚੀਜ਼ ਸਾਡੇ ਦੇਸ਼ ਵੱਲ ਦਾਗੀ ਗਈ ਹੈ। ਉਸਨੂੰ ਤੁਸੀਂ ਸੁਪਰ ਸੋਨਿਕ ਫਲਾਇੰਗ ਆਬਜੈਕਟ ਜਢ ਮਿਸਾਈਲ ਕਹਿ ਸਕਦੇ ਹੋ। ਇਸ ਵਿੱਚ ਕਿਸੇ ਕਿਸਮ ਦੇ ਹਥਿਆਰ ਜਾਂ ਬਾਰੂਦ ਨਹੀਂ ਸੀ। ਲਿਹਾਜ਼ਾ ਕਿਸੇ ਪ੍ਰਕਾਰ ਦੀ ਤਬਾਹੀ ਨਹੀਂ ਹੋਈ। ਇਹ ਮਿਸਾਈਲ ਪਾਕਿਸਤਾਨ ਦੇ ਮੁਲਤਾਨ ਦੇ ਮੀਆਂ ਚੰਨੂੰ ਇਲਾਕੇ ਵਿੱਚ ਡਿੱਗੀ। ਬਾਰਡਰ ਤੋਂ ਇਹ ਮਿਸਾਈਲ 3 ਮਿੰਟਾਂ ਵਿੱਚ ਮੀਆਂ ਚੰਨੂੰ ਵਿਖੇ ਪਹੁੰਚ ਗਈ। ਇਹ ਮਿਸਾਈਲ 6:50 ਵਜੇ ਕਰੈਸ਼ ਹੋਈ। ਇਹ ਮਿਸਾਈਲ ਭਾਰਤ ਦੇ ਸਿਰਸਾ ਤੋਂ ਦਾਗੀ ਗਈ। ਇਸ ਨਾਲ ਕੁਝ ਘਰਾਂ ਅਤੇ ਪ੍ਰਾਪਟੀ ਦਾ ਨੁਕਸਾਨ ਹੋਇਆ ਹੈ। ਸਿਰਸਾ ਤੋਂ ਚੱਲੀ ਇਹ ਮਿਸਾਈਲ ਬਿਨਾਂ ਕਿਸੇ ਬਾਰੂਦ ਦੇ 7 ਮਿੰਟਾਂ ਵਿੱਚ 261 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮੀਆਂ ਚੰਨੂੰ ਜਾ ਡਿੱਗੀ।