ਮਨਦਾ ਵਿਹੜਾ ਸੁੰਨਾਂ-ਸੁੰਨਾਂ।
ਕਿਉਂ ਹਰਫ ਕੋਈ ਨਾ ਹੁਣ ਖੇਡਣ ਆਉਦਾ।
ਉਡੀਕ ਚਿਰੋਕੀ ਭਰ ਨੈਣਾਂ ਵਿੱਚ,
ਦਰ ਦੀਦਾਂ ਦਾ ਖੁੱਲ੍ਹਾ ਰਹਿੰਦਾ।
ਮੇਰਾ ਘਰ ਭੁੱਲ ਗਈਆਂ ਖੁਸ਼ੀਆਂ ਐਸਾ,
ਨਾ ਕੋਈ ਚਾਅ ਹੁਣ ਨੱਚ ਦਾ ਗਾਉਂਦਾ।
ਸਮਿਆਂ ਨੂੰ ਲੱਗੇ ਸਜ਼ਾ ਹੋ ਗਈ,
ਏਹ ਪੈਰ ਕੋਈ ਨਾ ਅੱਗੇ ਪਾਉਂਦਾ।
ਕਦਮ ਧਰਾਂ ਜੇ ਮਲਕੜੇ ਵੀ,
ਪੀੜਾਂ ਸੰਗ ਹਰ ਕੋਨਾ ਕੁਰਲਾਉਂਦਾ।
ਜ਼ਿੰਦਗੀ ਜੀਣੀ ਬੜੀ ਔਖੀ ਲੱਗੇ,
ਸਾਹਾਂ ਨੂੰ ਕੋਈ ਧੱਕਾ ਲਾਉਂਦਾ,
ਹੁਣ..ਸਾਹਾਂ ਨੂੰ ਕੋਈ ਧੱਕਾ ਲਾਉਂਦਾ।