ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਬੇਘਰ ਲੋਕਾਂ ਦੀਆਂ ਹੋਣ ਵਾਲੀਆਂ ਮੌਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਗਲਾਸਗੋ ਵਿੱਚ ਬੇਘਰ ਹੋਣ ਵਾਲੀਆਂ ਮੌਤਾਂ ਵਿੱਚ ਇੱਕ ਸਾਲ ਵਿੱਚ 84% ਦਾ ਵਾਧਾ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਸ਼ਹਿਰ ਵਿੱਚ ਇਹਨਾਂ ਲੋਕਾਂ ਦੀ ਮੌਤ ਦੀ ਗਿਣਤੀ 2020 ਵਿੱਚ 33 ਤੋਂ ਵੱਧ ਕੇ 2021 ਵਿੱਚ 80 ਹੋ ਗਈ। ਇੱਕ ਰਿਪੋਰਟ ਮੁਤਾਬਕ ਇਹ ਅੰਕੜੇ ਮਿਊਜ਼ੀਅਮ ਆਫ ਹੋਮਲੈੱਸਨੈੱਸ (MOH) ਚੈਰਿਟੀ ਤੋਂ ਆਏ ਹਨ। ਰਿਪੋਰਟ ਵਿੱਚ ਪਾਇਆ ਗਿਆ ਕਿ ਯੂਕੇ ਵਿੱਚ 2021 ਵਿੱਚ 1286 ਬੇਘਰ ਲੋਕਾਂ ਦੀ ਮੌਤ ਹੋਈ ਜਦੋਂ ਕਿ 2019 ਵਿੱਚ 710 ਲੋਕਾਂ ਦੀ ਮੌਤ ਹੋਈ ਸੀ ਜੋ ਕਿ 81 ਪ੍ਰਤੀਸ਼ਤ ਵਾਧਾ ਹੈ। ਸਕਾਟਿਸ਼ ਕਿਰਾਏਦਾਰ ਐਸੋਸੀਏਸ਼ਨ ਦੇ ਸੀਨ ਕਲਰਕਿਨ ਅਨੁਸਾਰ ਬਹੁਤ ਸਾਰੇ ਬੇਘਰੇ ਲੋਕ ਅਸੁਰੱਖਿਅਤ ਅਤੇ ਅਣਉਚਿਤ ਰਿਹਾਇਸ਼ ਵਿੱਚ ਮਰ ਗਏ ਅਤੇ ਸ਼ਰਾਬ ਅਤੇ ਨਸ਼ੇ ਦੀ ਆਦਤ ਦੇ ਨਾਲ-ਨਾਲ ਮਾਨਸਿਕ ਸਿਹਤ ਸਮੱਸਿਆਵਾਂ ਲਈ ਸਹਾਇਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੇ। ਸਕਾਟਲੈਂਡ ਵਿੱਚ ਕਮਜ਼ੋਰ ਅਤੇ ਬੇਘਰਿਆਂ ਦੇ ਮੁੜ-ਵਸੇਬੇ ਲਈ ਤੇਜ਼ੀ ਨਾਲ ਰਿਹਾਇਸ਼ੀ ਤਬਦੀਲੀ ਦੀਆਂ ਯੋਜਨਾਵਾਂ ਸਟਾਫ ਦੀ ਘਾਟ, ਘੱਟ ਤਨਖਾਹ ਅਤੇ ਅਸਥਾਈ ਕਾਰਨ ਅੜਿੱਕਾ ਬਣ ਰਹੇ ਹਨ।