ਦਿੱਲੀ -: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂ ਲਗਾਤਾਰ ਸਿੱਖ ਇਤਿਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕਰਨ ਦੇ ਮਾਮਲੇ ਉਜਾਗਰ ਹੋ ਰਹੇ ਹਨ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਲੌਂ ਬੀਤੇ ਕੱਲ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਹਦੂਦ ਅੰਦਰ ‘ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ ‘ਤੇ ਸ੍ਰੀ ਗੁਰੁ ਤੇਗ ਬਹਾਦੁਰ ਹੋਲੋਗਰਾਫਿਕ ਆਡੀਟੋਰੀਅਮ’ ਦਾ ਉਦਘਾਟਨ ਕੀਤਾ ਗਿਆ ਜਿਸ ਲਈ ਜਾਰੀ ਕੀਤੇ ਇਸ਼ਤਿਹਾਰ ‘ਚ ਦਸਿਆ ਗਿਆ ਹੈ ਕਿ ਸ੍ਰੀ ਗੁਰ ਤੇਗ ਬਹਾਦੁਰ ਸਾਹਿਬ ਨੇ ਆਪਣੀ ਸ਼ਹਾਦਤ ਭਾਰਤੀ ਸਭਿਅਤਾ ਦੀ ਰਾਖੀ ਲਈ ਦਿੱਤੀ ਸੀ, ਜਦਕਿ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੀ ਸ਼ਹਾਦਤ ਇਸਲਾਮ ਧਰਮ ‘ਚ ਪਰਿਵਰਤਨ ਲਈ ਉਸ ਸਮੇਂ ਦੇ ਜਾਲਮ ਹੁਕਮਰਾਨਾਂ ਵਲੋਂ ਹਿੰਦੂ ਮਜਲੂਮਾਂ ਦੇ ਖਿਲਾਫ ਕੀਤੀ ਜਾ ਰਹੀ ਤਸ਼ੱਦਦ ਦੇ ਖਿਲਾਫ ਸੀ। ਉਨ੍ਹਾਂ ਦਸਿਆ ਕਿ ਪਹਿਲਾਂ ਵੀ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਸੰਗਤਾਂ ਦੇ ਸਨਮੁੱਖ ਸਿੱਖ ਇਤਿਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕਰਨ ਦੇ ਮਾਮਲੇ ਸਾਮਣੇ ਆਏ ਹਨ ਜਿਸ ‘ਚ ਕਮੇਟੀ ਦੇ ਅਹਿਮ ਅਹੁਦੇ ‘ਤੇ ਵਿਰਾਜਮਾਨ ਮੋਜੂਦਾ ‘ਤੇ ਸਾਬਕਾਂ ਪ੍ਰਧਾਨਾਂ ਵਲੋਂ ਬਾਣੀ ਦਾ ਗਲਤ ਉਚਾਰਣ ਕਰਨ ‘ਤੇ ਕਮੇਟੀ ਦੇ ਧਰਮ ਪ੍ਰਚਾਰ ਨਾਲ ਜੁੜ੍ਹੇ ਇਕ ਸਾਬਕਾ ਸੀਨੀਅਰ ਮੈਂਬਰ ਵਲੋਂ ਹੋਲੇ ਮਹੱਲੇ ਦੇ ਮੋਕੇ ‘ਤੇ ਸ੍ਰੀ ਅੰਨਦਪੁਰ ਸਾਹਿਬ ਦੇ ਕਿੱਲਿਆਂ ਬਾਰੇ ਗਲਤ ਜਾਣਕਾਰੀ ਦੇਣਾ ਸ਼ਾਮਿਲ ਹੈ। ਸ. ਇੰਦਰ ਮੋਹਨ ਸਿੰਘ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਾਣੀ ਤੋਂ ਵਿਹੂਣੇ ਅਹੁਦੇਦਾਰ ਸਿੱਖ ਇਤਿਹਾਸ ਨੂੰ ਕਿਸੇ ਮਿਥੀ ਸਾਜਿਸ਼ ਦੇ ਤਹਿਤ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ‘ਤੇ ਜੇਕਰ ਸਮਾਂ ਰਹਿੰਦੇ ਇਸ ਕਵਾਇਤ ‘ਤੇ ਠੱਲ ਨਾ ਪਾਈ ਗਈ ਤਾਂ ਇਸ ਨਾਲ ਸਿੱਖ ਕੋਮ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਪਾਸੋਂ ਧਰਮ ‘ਤੇ ਸਿੱਖ ਇਤਿਹਾਸ ਨੂੰ ਨਿਰੋਲ ਰੂਪ ‘ਚ ਸੰਗਤਾਂ ਦੇ ਸਨਮੁੱਖ ਰਖਣ ਦੀ ਆਸ ਕੀਤੀ ਜਾਂਦੀ ਹੈ ਜਦਕਿ ਇਹਨਾਂ ਅਹੁਦੇਦਾਰਾਂ ਵਲੌਂ ਤੋੜ੍ਹ-ਮਰੋੜ੍ਹ ਕੇ ਪੇਸ਼ ਕੀਤੀ ਗੁਰਬਾਣੀ ‘ਤੇ ਇਤਿਹਾਸ ਆਉਣ ਵਾਲੀ ਪਨੀਰੀ ਲਈ ਇਕ ਖਤਰਨਾਕ ਸੇਧ ਬਣ ਸਕਦੀ ਹੈ ਕਿਉਂਕਿ ਉਹ ਇਸ ਵਿਗੜ੍ਹੇ ਰੂਪ ਨੂੰ ਅਸਲੀ ਸਮਝ ਕੇ ਆਪਣੇ ਜੀਵਨ ‘ਚ ਢਾਲ ਸਕਦੇ ਹਨ ਜੋ ਪੰਥ ਲਈ ਬਹੁਤ ਮੰਦਭਾਗਾ ਹੋ ਸਕਦਾ ਹੈ।
ਸ. ਇੰਦਰ ਮੋਹਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ‘ਚ ਸੱਖਤ ਨੋਟਿਸ ਲੈਂਦਿਆਂ ਗੁਰਬਾਣੀ ‘ਤੇ ਸਿੱਖ ਇਤਿਹਾਸ ਨੂੰ ਤੋੜ੍ਹ-ਮਰੋੜ੍ਹ ਕੇ ਪੇਸ਼ ਕਰਨ ਵਾਲੇ ਪੰਥ-ਦੋਖੀਆਂ ਵਿਰੁੱਧ ਤੁਰੰਤ ਲੋੜ੍ਹ੍ਹੀਂਦੀ ਕਾਰਵਾਈ ਕਰਨ ਤਾਂਕਿ ਇਸ ਪੰਥ-ਮਾਰੂ ਕਵਾਇਤ ‘ਤੇ ਠੱਲ ਪਾਈ ਜਾ ਸਕੇ ‘ਤੇ ਸਿੱਖ-ਪੰਥ ਨੂੰ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।