ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੂਜੀ ਰਾਇਸ਼ੁਮਾਰੀ ਪ੍ਰਤੀ ਆਸਵੰਦ ਹੈ ਪਰ ਉਹਨਾਂ ਵੱਲੋਂ ਅਹਿਮ ਐਲਾਨ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਸੁਤੰਤਰ ਸਕਾਟਲੈਂਡ ਲਈ ਆਪਣੇ ਇਸ ਕਾਰਜ ਵਿੱਚ ਅਸਫਲ ਰਹੀ ਤਾਂ ਉਹ ਆਪਣੇ ਅਹੁਦੇ ਲਈ “ਕਿਸੇ ਹੋਰ ਲਈ ਰਾਹ ਬਣਾਵੇਗੀ”। ਹਾਲਾਂਕਿ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਉਹਨਾਂ ਕਿਹਾ ਕਿ ਉਹ ਸਕਾਟਲੈਂਡ ਵਿੱਚ ਉੱਚੀ ਨੌਕਰੀ ਛੱਡਣ ਵਾਲੀ ਨਹੀਂ ਹੈ। ਸਟਰਜਨ ਨੇ ਮੌਜੂਦਾ ਸੰਸਦ ਦੇ ਪਹਿਲੇ ਅੱਧ ਵਿੱਚ ਇੱਕ ਜਨਮਤ ਸੰਗ੍ਰਹਿ ਕਰਵਾਉਣ ਦਾ ਵਾਅਦਾ ਕੀਤਾ ਹੈ, ਮਤਲਬ ਕਿ ਉਹਨਾਂ ਦੀ ਯੋਜਨਾ ਤਹਿਤ ਇਸਦੇ 2023 ਦੇ ਅੰਤ ਤੋਂ ਪਹਿਲਾਂ ਹੋਣ ਦੇ ਸੰਕੇਤ ਦਿੱਤੇ ਹਨ। ਡੇ-ਟਾਈਮ ਪੈਨਲ ਸ਼ੋਅ ‘ਤੇ ਹਾਜ਼ਰ ਹੋਈ ਸਟਰਜਨ ਨੇ ਕਿਹਾ ਕਿ ਉਸਨੇ ਰਾਜਨੀਤੀ ਤੋਂ ਦੂਰ “ਨਿੱਜੀ ਜੀਵਨ” ਬਾਰੇ ਸੋਚਿਆ ਹੈ। ਉਸਨੇ ਇੱਕ ਬੱਚੇ ਨੂੰ ਪਾਲਣ ਪੋਸ਼ਣ ‘ਤੇ ਆਪਣੇ ਪਤੀ ਪੀਟਰ ਮੁਰੇਲ ਨਾਲ ਗੱਲਬਾਤ ਦੀ ਵੀ ਗੱਲ ਕੀਤੀ। ਇੱਕ ਹੋਰ ਨੁਕਸਾਨ ਹੋਣ ਦੀ ਸੰਭਾਵਨਾ ‘ਤੇ ਜ਼ੋਰ ਦਿੰਦੇ ਹੋਏ, ਉਸਨੇ ਕਿਹਾ ਕਿ “ਮੈਨੂੰ ਸ਼ੱਕ ਹੈ ਕਿ ਮੈਂ ਕਿਸੇ ਹੋਰ ਲਈ ਰਸਤਾ ਬਣਾਵਾਂਗੀ ਪਰ ਮੈਂ ਇਸ ਸਮੇਂ ਇਸ ਬਾਰੇ ਵਿਚਾਰ ਨਹੀਂ ਕਰ ਰਹੀ ਹਾਂ”। ਉਹ ਇੱਕ ਤਰਜੀਹੀ ਮਿਤੀ ਅਤੇ ਸਵਾਲ ਨਿਰਧਾਰਤ ਕਰਦੇ ਹੋਏ ਸਕਾਟਿਸ਼ ਸੰਸਦ ਵਿੱਚ ਇੱਕ ਬਿੱਲ ਲਿਆਉਣ ਲਈ ਤਿਆਰ ਹੈ। ਹਾਲਾਂਕਿ, ਕਾਨੂੰਨੀ ਤੌਰ ‘ਤੇ ਬਾਈਡਿੰਗ ਜਨਮਤ ਸੰਗ੍ਰਹਿ ਕਰਵਾਉਣ ਲਈ ਉਸ ਨੂੰ ਯੂਕੇ ਸਰਕਾਰ ਤੋਂ ਧਾਰਾ 30 ਦੇ ਆਦੇਸ਼ ਦੀ ਜ਼ਰੂਰਤ ਹੋਏਗੀ। ਹੁਣ ਤੱਕ, ਬੋਰਿਸ ਜੌਨਸਨ ਨੇ ਇਸ ਨੂੰ ਰੱਦ ਕਰ ਦਿੱਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਹੋਲੀਰੂਡ ਨੂੰ ਵੋਟ ਦੇਣ ਲਈ ਸ਼ਕਤੀਆਂ ਨਹੀਂ ਸੌਂਪਣਗੇ।
ਸਕਾਟਲੈਂਡ : ਨਿਕੋਲਾ ਸਟਰਜਨ ਦੂਜੀ ਰਾਏਸ਼ੁਮਾਰੀ ਬਾਰੇ ਆਸਵੰਦ, ਕੀਤਾ ਇਹ ਵੱਡਾ ਐਲਾਨ
This entry was posted in ਅੰਤਰਰਾਸ਼ਟਰੀ.