ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ 30 ਸਾਲਾਂ ਤੋਂ ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਦੇ ਮਾਤਾ ਬੀਬੀ ਅਵਤਾਰ ਕੌਰ ਜੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸਿੱਖ ਮਰਿਯਾਦਾ ਅਨੁਸਾਰ ਅੰਤਿਮ ਅਰਦਾਸ ਕੀਤੀ ਗਈ । ਮਾਤਾ ਜੀ ਦਾ ਅੰਤਮ ਸੰਸਕਾਰ ਬੀਤੀ 23 ਅਪ੍ਰੈਲ, ਦਿਨ ਸ਼ਨੀਵਾਰ ਨੂੰ ਕਰ ਦਿੱਤਾ ਗਿਆ ਸੀ ਅਤੇ ਅਜ ਮਾਤਾ ਅਵਤਾਰ ਕੌਰ ਜੀ ਦੀ ਰੂਹ ਦੀ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦੀਵਾਨ ਇੱਕ ਵਜੇ ਦੁਪਹਿਰ ਨੂੰ ਗੁਰਦੁਆਰਾ ਮਾਤਾ ਭਗਵੰਤ ਕੌਰ, ਧੋਬੀ ਮਹੱਲਾ, ਮਾਡਲ ਟਾਊਨ ਰੋੜ ਜਲੰਧਰ ਵਿਖੇ ਸਜਾਏ ਗਏ ਸਨ । ਮਾਤਾ ਅਵਤਾਰ ਕੌਰ ਜੀ ਨੇ ਪਿਛਲੇ ਸਮੇਂ ਚੱਲੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਮਹਾਨ ਸ਼ਹੀਦ ਸਿੰਘਾਂ ਦੀ ਲੰਗਰ ਪਾਣੀ ਨਾਲ ਬੇਅੰਤ ਸੇਵਾ ਕੀਤੀ ਤੇ ਕਦੀ ਵੀ ਇਹਨਾਂ ਖਾੜਕੂ ਸਿੰਘਾਂ ਨੂੰ ਘਰ ਆਇਆ ਮੱਥੇ ਵੱਟ ਨਾ ਪਾਇਆ ਸਭ ਨੂੰ ਆਪਣੇ ਪੁੱਤਰਾਂ ਤੋਂ ਵੱਧ ਜਾਣ ਕੇ ਸੇਵਾ ਕੀਤੀ। ਮਾਤਾ ਜੀ ਆਖਰੀ ਸਮੇਂ ਆਪਣੇ ਪੁੱਤਰ ਸਰਬਜੀਤ ਸਿੰਘ ਨੂੰ ਮਿਲਣ ਦੀ ਤਾਂਘ ਦਿਲ ਵਿੱਚ ਹੀ ਲੈ ਕਿ ਇਸ ਸੰਸਾਰ ਤੋਂ ਕੂਚ ਕਰ ਗਏ। ਮਾਤਾ ਅਵਤਾਰ ਕੌਰ ਜੀ ਵੱਲੋਂ ਖਾੜਕੂ ਸਿੰਘਾਂ ਦੀ ਲੰਗਰ ਪਾਣੀ ਨਾਲ ਕੀਤੀ ਸੇਵਾ ਨੂੰ ਜਿਥੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਵਾਲੇ ਵੀਰ ਜੋ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਹਮੇਸ਼ਾਂ ਯਾਦ ਰੱਖਣਗੇ ਅਤੇ ਮਾਤਾ ਜੀ ਨੂੰ ਪ੍ਰਨਾਮ ਕਰਦੇ ਹੋਏ, ਕੌਮੀ ਸੰਘਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਨਿਸ਼ਕਾਮ ਯੋਗਦਾਨ ਪਾਉਣ ਵਾਲੇ ਵੀਰ ਸਰਬਜੀਤ ਸਿੰਘ ਤੇ ਸਾਰੇ ਪਰਿਵਾਰ ਨਾਲ ਇਸ ਦੁੱਖ ਦੇ ਸਮੇਂ ਸ਼ਰੀਕ ਹੁੰਦੇ ਹੋਏ ਬੁੜੈਲ ਜੇਲ੍ਹ ਵਿਚ ਬੰਦ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਜਲਾਵਤਨੀ ਕੱਟ ਰਹੇ ਭਾਈ ਲਵਸ਼ਿੰਦਰ ਸਿੰਘ ਡਲੇਵਾਲ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ, ਭਾਈ ਹਰਦੀਪ ਸਿੰਘ ਨਿੱਝਰ, ਜਲਾਵਤਨੀ ਭਾਈ ਗਜਿੰਦਰ ਸਿੰਘ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਸੁਨੇਹਾ ਭੇਜਦਿਆਂ ਕਿਹਾ ਕਿ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ’ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਮਾਤਾ ਜੀ ਨਮਿਤ ਕੀਤੀ ਗਈ ਅਰਦਾਸ ਵਿਚ ਭਾਈ ਸਰਬਜੀਤ ਸਿੰਘ ਬਾਵਾ ਦੇ ਸਿੰਘਣੀ ਬੀਬੀ ਸਰਬਜੀਤ ਕੌਰ ਅਤੇ ਭਰਾ ਪਰਮਜੀਤ ਸਿੰਘ ਉਚੇਚੇ ਤੌਰ ਤੇ ਹਾਜਿਰ ਹੋਏ ਸਨ, ਭਾਈ ਜਰਨੈਲ ਸਿੰਘ (ਚਾਚਾ ਜੀ ਭਾਈ ਗੁਰਮੀਤ ਸਿੰਘ ਬੇਅੰਤ ਕਾਂਡ), ਗਿਆਨ ਸਿੰਘ ਲੀਲ, ਭਾਈ ਹਰਨੇਕ ਸਿੰਘ ਭੱਪ, ਭਾਈ ਅੰਮ੍ਰਿਤਪਾਲ ਸਿੰਘ ਛੰਦੜਾ, ਭਾਈ ਭਜਨ ਸਿੰਘ ਭਰਾਤਾ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਭਾਈ ਚਰਨਕੰਵਲ ਸਿੰਘ ਹੈਪੀ(ਭਰਾਤਾ ਸ਼ਹੀਦ ਭਾਈ ਰਮਿੰਦਰਜੀਤ ਸਿੰਘ ਟੈਣੀ), ਸ਼ਹੀਦ ਭਾਈ ਬਲਜੀਤ ਸਿੰਘ ਬੱਬਰ ਦੀਆਂ ਸਤਿਕਾਰਯੋਗ ਭੈਣਾਂ, ਸ਼ਹੀਦ ਭਾਈ ਮੱਖਣ ਸਿੰਘ ਸੰਧੂਚੱਠਾ ਦੇ ਸਹੁਰਾ ਪਰਿਵਾਰ, ਭਾਈ ਸਰਬਪ੍ਰੀਤ ਸਿੰਘ ਪ੍ਰਿੰਸ, ਬੀਬੀ ਮਨਪ੍ਰੀਤ ਕੌਰ, ਭਾਈ ਕੁਲਦੀਪ ਸਿੰਘ ਦੁਭਾਲੀ, ਭਾਈ ਗਗਨਦੀਪ ਸਿੰਘ, ਭਾਈ ਰਮਨਦੀਪ ਸਿੰਘ ਗੋਲਡੀ ਅਤੇ ਹੋਰ ਬਹੁਤ ਸਾਰੇ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰ ਕੇ ਵਿਛੁੜੀ ਰੂਹ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ ।
ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸੀਂਗੁ ਬਾਵਾ ਦੇ ਮਾਤਾ ਜੀ ਨਮਿਤ ਹੋਈ ਅੰਤਿਮ ਅਰਦਾਸ
This entry was posted in ਪੰਜਾਬ.