ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਅਜ ਪਟਿਆਲਾ ਵਿਖੇ ਸ਼ਿਵਸੈਨਾ ਵਲੋਂ ਕੀਤੀ ਗਈ ਕਾਰਵਾਈ ਨੂੰ ਜਾਣਬੁਝ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਕਰਾਰ ਦਿੱਤੀ ਹੈ ।
ਉਨ੍ਹਾਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਤੇ ਨਵੰਬਰ 1984 ਦੀ ਨਸਲਕੁਸ਼ੀ ਤੋਂ ਬਾਅਦ ਸਿਖਾਂ ਨੂੰ ਜਾਪਿਆ ਕਿ ਹੁਣ ਸਾਡਾ ਹਿੰਦੁਸਤਾਨ ਨਾਲੋਂ ਰਿਸ਼ਤਾ ਸਦਾ ਲਈ ਟੁੱਟ ਗਿਆ ਹੈ। ਓਸ ਦੌਰ ਦੀਆਂ ਇਤਿਹਾਸ ਨੂੰ ਮੋੜਾ ਦੇਣ ਵਾਲੀਆਂ ਘਟਨਾਵਾਂ ਦੌਰਾਨ 29 ਅਪ੍ਰੈਲ 1986 ਨੁੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ । ਅੱਜ 36 ਸਾਲ ਬਾਅਦ ਇਸ ਦਿਨ ਦੀ ਵਰੇ੍ਹਗੰਢ ਪਤਾ ਨਹੀਂ ਕਿਸੇ ਨੇ ਮਨਾਉਣੀ ਸੀ ਜਾਂ ਨਹੀਂ, ਪਰ ਪਿਛਲੇ ਕਈ ਦਿਨਾਂ ਤੋਂ ਸ਼ਿਵਸੈਨਾ ਵਾਲੇ ਹਰ ਰੋਜ ਕਿਤੇ ਨਾ ਕਿਤੇ ਸਿੱਖਾਂ ਨੁੰ ਲਲਕਾਰਦੇ ਹਨ, ਵੰਗਾਰਦੇ ਹਨ ਅਤੇ ਤਾਹਨੇ ਮਾਰਦੇ ਹਨ । ਉਨ੍ਹਾਂ ਕਿਹਾ ਕਿ ਹੱਦ ਤਾਂ ਓਸ ਸਮੇ ਹੋ ਗਈ ਜਦੋਂ ਉਨ੍ਹਾਂ ਵਲੋਂ ਸਿੱਖਾਂ ਨੂੰ ਸਿੱਧਾ ਹੀ ਲੱਲਕਰਨਾ ਸੁਰੂ ਕਰ ਦਿੱਤਾ ਜਿਸ ਦੇ ਬਾਵਜੂਦ ਸਿੱਖ ਫਿਰ ਵੀ ਸ਼ਾਂਤ ਰਹੇ ਪਰ ਭੁਤਰੇ ਹੋਏ ਸਿਵਸੈਨਿਕਾ ਨੇ ਸਿੱਖਾਂ ਨੁੰ ਲਲਕਾਰਨਾ ਅਤੇ ਚੈਲਿੰਜ ਕਰਨਾ ਨਾ ਛੱਡਿਆ । ਸਿਖਾਂ ਨੇ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਉਣ ਲਈ ਪ੍ਰਸਾਸ਼ਨ ਨੂੰ ਮੈਮੋਰੰਡਮ ਵੀ ਦਿਤੇ ਪਰ ਭੜਕਾਹਟ ਪੈਦਾ ਕਰਨ ਵਾਲਿਆਂ ਵਿਰੂਧ ਪਰਸਾਸਨ ਅਤੇ ਸਰਕਾਰ ਨੇ ਕੋਈ ਕਾਰਵਾਈ ਨਹੀ ਕੀਤੀ । ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਜਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਕੇਜਰੀਵਾਲ ਨੇ ਪੰਜਾਬ ਦੇ ਹਿੰਦੂਆਂ ਨੂੰ ਖਤਰੇ ਹੇਠ ਹੋਣ ਦੀ ਗੱਲ ਕੀਤੀ ਸੀ ਤਾਂ ਪੰਜਾਬ ਵਿਚ ਉਦੋਂ ਉਨ੍ਹਾਂ ਦਾ ਭਰਵਾਂ ਵਿਰੋਧ ਹੋਇਆਂ ਸੀ ਪਰ ਹਿੰਦੂ ਕੱਟੜਪੰਥੀਆਂ ਨੂੰ ਸ਼ਹਿ ਮਿਲ ਗਈ ਤੇ ਹੁਣ ਉਨ੍ਹਾਂ ਹਿੰਦੂ ਕੱਟੜਪੰਥੀਆਂ ਤੋਂ ਪੂਰੇ ਪੰਜਾਬ ਦੇ ਅਮਨ-ਅਮਾਨ ਨੂੰ ਖਤਰਾ ਪੈਦਾ ਹੋ ਗਿਆ ਹੈ। ਕੇਜਰੀਵਾਲ ਦੀ ਸ਼ਹਿ ਮਿਲਣ ਮਗਰੋਂ ਲਗਾਤਾਰ ਸਿਖ ਜਜਬਾਤਾਂ ਨੂੰ ਵੰਗਾਰਦੇ ਹਿੰਦੂ ਸ਼ਿਵ ਸੈਨਾ ਵਾਲੇ ਪੰਜਾਬ ਨੂੰ ਲਾਂਬੂ ਲਾ ਰਹੇ ਹਨ ਪਰ ਸਰਕਾਰ ਕੱਖ ਨਹੀ ਕਰ ਰਹੀ। ਅਜ ਮੌਜੂਦਾ ਮਹੌਲ ਖਰਾਬ ਕਰਨ ਵਾਲਿਆਂ ਸ਼ਿਵ ਸੈਨਕ ਆਗੂਆਂ ਉਤੇ ਸ਼ਿਕੰਜਾ ਕਸਣ ਦੀ ਥਾਂ ਸਿਖਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ । ਅਖੀਰ ਅੱਜ ਸਿੱਖਾ ਨੁੰ ਸਿਵਸੈਨਿਕਾ ਨੇ ਵੰਗਾਰਨਾ ਅਰੰਭ ਦਿੱਤਾ ਨਤੀਜੇ ਵਜੋਂ ਪਟਿਆਲ਼ੇ ਵਿਖੇ ਟਕਰਾਅ ਹੋ ਗਿਆ ਜਿਸ ਵਿਚ ਇੱਕ ਸਿੰਘ ਨੁੰ ਗੋਲੀ ਵੀ ਲੱਗੀ ਕੁੱਝ ਫੱਟੜ ਵੀ ਹੋ ਗਏ । ਇਸ ਤਰਾਂ ਦੇ ਹਾਲਤ ਪੈਦਾ ਕਰਨ ਲਈ ਸਿਵਸੈਨਾ ਵਲੋਂ ਗੁੰਡਾ ਗਰਦੀ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਮੈ ਪੰਜਾਬ ਦੇ ਮੁੱਖ ਮੰਤਰੀ ਨੁੰ ਅਪੀਲ ਕਰਦਾ ਕਿ ਸਿਵਸੈਨਾ ਦੇ ਗੁੰਡਿਆਂ ਦੇ ਵਿਰੁੱਧ ਸਖ਼ਤ ਧਰਾਵਾਂ ਲਾਕੇ ਪਰਚਾ ਦਰਜ ਕੀਤਾ ਜਾਵੇ ਤਾ ਕਿ ਇਹੋ ਜਹੀ ਗੁੰਡਾਗਰਦੀ ਕਰਨ ਵਾਲਿਆਂ ਨੁੰ ਨੱਥ ਪਾਈ ਜਾਵੇ ਅਤੇ ਪੰਜਾਬ ਦਾ ਮੌਹਾਲ ਸ਼ਾਤ ਰਹੇ ।