ਫ਼ਤਹਿਗੜ੍ਹ ਸਾਹਿਬ – “ਕਿਉਂਕਿ ਅਸੀਂ ਖ਼ਾਲਿਸਤਾਨ ਦੇ ਸੰਬੰਧ ਵਿਚ ਕੇਸ ਸੁਪਰੀਮ ਕੋਰਟ ਵਿਚ ਜਿੱਤ ਚੁੱਕੇ ਹਾਂ । ਜੋ ਵੀ ਸ਼ਰਾਰਤੀ ਅਨਸਰ ਜਾਂ ਸੰਗਠਨ ਇਸ ਵਿਰੁੱਧ ਕੋਈ ਗੱਲ ਕਰਦਾ ਹੈ, ਉਸ ਵਿਰੁੱਧ ਉਸੇ ਸਮੇਂ ਸੁਪਰੀਮ ਕੋਰਟ ਦੀ ਮਾਣਹਾਨੀ ਕਰਨ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਕਿਸੇ ਨੂੰ ਵੀ ਇਸਦੀ ਅਵੱਗਿਆ ਕਰਨ ਦੀ ਇਜਾਜਤ ਹੁਕਮਰਾਨਾਂ ਨੂੰ ਨਹੀਂ ਦੇਣੀ ਚਾਹੀਦੀ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਦੇ ਸਰਪ੍ਰਸਤ ਸ. ਇਮਾਨ ਸਿੰਘ ਮਾਨ ਵੱਲੋਂ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਨਾਲ ਦੇ ਇਲਾਕਿਆ ਦੇ ਪਾਰਟੀ ਵਰਕਰਾਂ ਤੇ ਪੰਥਕ ਆਗੂਆਂ ਨੂੰ ਬੀਤੇ ਕੁਝ ਦਿਨ ਪਹਿਲੇ ਅਪੀਲ ਕੀਤੀ ਸੀ ਕਿ ਜੋ ਪਟਿਆਲੇ ਵਿਖੇ 29 ਅਪ੍ਰੈਲ ਨੂੰ ਫਿਰਕੂ ਸਿਵ ਸੈਨਾਂ ਦੇ ਆਗੂਆਂ ਵੱਲੋਂ ਜਾਣਬੁੱਝ ਕੇ ਭੜਕਾਊ ਕਾਰਵਾਈ ਕਰਦੇ ਹੋਏ ਮਾਹੌਲ ਨੂੰ ਗੰਧਲਾ ਕੀਤਾ ਗਿਆ ਸੀ ਅਤੇ ਜਿਸ ਵਿਚ ਸਿੱਖ ਕੌਮ, ਸਿੱਖ ਨੌਜ਼ਵਾਨੀ ਦਾ ਕੋਈ ਰਤੀਭਰ ਵੀ ਕੋਈ ਦੋਸ਼ ਨਹੀਂ ਸੀ ਅਤੇ ਜਿਨ੍ਹਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਸਿੱਖਾਂ ਦੇ ਘਰਾਂ ਉਤੇ ਦਿਨ-ਰਾਤ ਪੁਲਿਸ ਵੱਲੋ ਛਾਪੇ ਮਾਰੇ ਜਾ ਰਹੇ ਸਨ, ਇਸ ਵਿਰੁੱਧ ਸਿੱਖ ਕੌਮ ਨੂੰ ਲਾਮਬੰਦ ਕਰਨ ਲਈ ਅਤੇ ਸਰਕਾਰ ਤੇ ਪੁਲਿਸ ਨੂੰ ਇਹ ਗੈਰ-ਵਿਧਾਨਿਕ ਅਮਲ ਬੰਦ ਕਰਨ ਲਈ ਮਜ਼ਬੂਰ ਕਰਨ ਹਿੱਤ ਅੱਜ ਮਿਤੀ 04 ਮਈ ਨੂੰ ਦੀਵਾਨ ਟੋਡਰ ਮੱਲ੍ਹ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਜੋ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਰੱਖੀ ਗਈ ਸੀ, ਉਸ ਵਿਚ ਪਹੁੰਚੇ ਸਿੱਖਾਂ ਨੂੰ ਸੁਬੋਧਿਤ ਹੁੰਦੇ ਹੋਏ ਸ. ਇਮਾਨ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਕਦੀ ਵੀ ਕਿਸੇ ਨਾਲ ਵੀ ਨਾ ਤਾਂ ਕਿਸੇ ਤਰ੍ਹਾਂ ਦੀ ਵਧੀਕੀ ਕਰਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਵਧੀਕੀ ਨੂੰ ਸਹਿਣ ਕਰਦੀ ਹੈ । ਕਿਉਂਕਿ ਸਾਨੂੰ ਗੁਰੂ ਸਾਹਿਬਾਨ ਨੇ ਭੈ ਕਾਹੁ ਕੋ ਦੈਤਿ ਨਾ ਹੀ, ਨਾ ਭੈ ਮਾਨਤਿ ਆਨਿ ਦੇ ਹੁਕਮ ਕੀਤੇ ਹੋਏ ਹਨ ਜਿਨ੍ਹਾਂ ਉਤੇ ਅਸੀਂ ਸੰਜ਼ੀਦਗੀ ਤੇ ਦ੍ਰਿੜਤਾਂ ਨਾਲ ਹਮੇਸ਼ਾਂ ਪਹਿਰਾ ਦਿੰਦੇ ਹਾਂ । ਪਰ ਇਸਦੇ ਬਾਵਜੂਦ ਵੀ ਜਿਨ੍ਹਾਂ ਲੋਕਾਂ ਨੇ ਪਟਿਆਲੇ ਵਿਖੇ ਸਮਾਜਿਕ ਤੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰਨ ਦੀ ਗੁਸਤਾਖੀ ਕੀਤੀ, ਉਨ੍ਹਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਬਜਾਇ ਸਿੱਖਾਂ ਉਤੇ ਜੇ ਜ਼ਬਰ ਸੁਰੂ ਕੀਤਾ ਗਿਆ ਹੈ, ਉਸਨੂੰ ਮੁੱਖ ਰੱਖਕੇ ਅਗਲੇ ਕੌਮੀ ਪੈਤੜੇ ਤੇ ਵਿਚਾਰ ਕਰਨ ਲਈ ਅੱਜ ਦਾ ਇਕੱਠ ਰੱਖਿਆ ਗਿਆ ਸੀ । ਅਸੀ ਸਿੱਖ ਕੌਮ ਦੇ ਆਏ ਕੀਮਤੀ ਵਿਚਾਰਾਂ ਜੋ ਦ੍ਰਿੜਤਾਂ ਨਾਲ ਗ੍ਰਿਫ਼ਤਾਰ ਕੀਤੇ ਗਏ ਨੌਜ਼ਵਾਨਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਅਤੇ ਪੁਲਿਸ ਵੱਲੋ ਰੇਡਾਂ ਮਾਰਨ ਵਿਰੁੱਧ ਮਜ਼ਬੂਤੀ ਨਾਲ ਪ੍ਰੋਗਰਾਮ ਦੇਣ ਦੇ ਵਿਚਾਰ ਆਏ ਹਨ ਅਸੀ ਉਨ੍ਹਾਂ ਦਾ ਸਵਾਗਤ ਕਰਦੇ ਹਾਂ । ਪਰ ਇਸਦੇ ਨਾਲ ਹੀ ਸਾਡੀ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਜੋ ਪਟਿਆਲਾ ਪ੍ਰਸ਼ਾਸ਼ਨ ਜਿਸ ਵਿਚ ਮੁੱਖ ਤੌਰ ਤੇ ਡਿਪਟੀ ਕਮਿਸਨਰ ਪਟਿਆਲਾ ਅਤੇ ਐਸਐਸਪੀ ਪਟਿਆਲਾ ਹਾਜਰ ਸਨ, ਦੀ ਮੀਟਿੰਗ ਕਰਕੇ ਆਏ ਹਨ, ਜੋ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਵੱਲੋ ਇਹ ਬਚਨ ਕੀਤਾ ਹੈ ਕਿ ਅਸੀ ਸਿੱਖ ਨੌਜ਼ਵਾਨਾਂ ਉਤੇ ਪਾਏ ਕੇਸਾਂ ਨੂੰ ਵਾਪਸ ਲੈਕੇ ਰਿਹਾਅ ਕਰਾਂਗੇ ਅਤੇ ਅੱਜ ਤੋ ਬਾਅਦ ਕਿਸੇ ਵੀ ਸਿੱਖ ਪਰਿਵਾਰ ਦੇ ਘਰ ਵਿਚ ਪੁਲਿਸ ਰੇਡ ਨਹੀਂ ਮਾਰੀ ਜਾਵੇਗੀ, ਦੀ ਜਾਣਕਾਰੀ ਦਿੱਤੀ ਹੈ । ਅਸੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਦੇ ਇਸ ਸਦਭਾਵਨਾ ਭਰੇ ਕੀਤੇ ਗਏ ਫੈਸਲੇ ਦਾ ਜਿਥੇ ਸਵਾਗਤ ਕਰਦੇ ਹਾਂ, ਉਥੇ ਇਹ ਉਮੀਦ ਕਰਦੇ ਹਾਂ ਕਿ ਸਿੱਖ ਕੌਮ ਨਾਲ ਕੀਤੇ ਗਏ ਇਸ ਬਚਨ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਪਟਿਆਲਾ ਅਤੇ ਪੰਜਾਬ ਸਰਕਾਰ ਫੌਰੀ ਪੂਰੀ ਕਰਕੇ ਪੰਜਾਬ ਦੇ ਮਾਹੌਲ ਨੂੰ ਅਮਨਮਈ ਰੱਖਣ ਵਿਚ ਸਹਿਯੋਗ ਕਰਨਗੇ ।”
ਉਨ੍ਹਾਂ ਕਿਹਾ ਕਿ ਸਾਡੇ ਨਾਲ ਲੰਮੇ ਸਮੇ ਤੋ ਹੁਕਮਰਾਨ ਭਾਵੇ ਉਹ ਸੈਂਟਰ ਦੇ ਹੋਣ ਜਾਂ ਪੰਜਾਬ ਦੇ ਭਾਰੀ ਵਿਧਾਨਿਕ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਵਿਤਕਰੇ ਕਰਦੇ ਆ ਰਹੇ ਹਨ । ਇਸ ਲਈ ਸਿੱਖ ਕੌਮ ਦੇ ਮਨਾਂ ਵਿਚ ਹੁਕਮਰਾਨਾਂ ਲਈ ਵੱਡਾ ਰੋਹ ਹੈ । ਇਹ ਰੋਹ ਉਸ ਹੱਦ ਤੱਕ ਨਾ ਪਹੁੰਚੇ ਕਿ ਹਾਲਾਤ ਸਰਕਾਰ ਤੋ ਵੀ ਬੇਕਾਬੂ ਹੋ ਜਾਣ, ਉਸ ਤੋ ਪਹਿਲੇ ਸਭ ਸਿੱਖ ਕੌਮ ਨਾਲ ਸੰਬੰਧਤ ਮਸਲੇ ਵਿਸ਼ੇਸ਼ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨਿਤ ਦੋਸ਼ੀਆਂ ਨੂੰ ਸਜਾਵਾਂ ਦੇਣ, 328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਭਾਲ ਕਰਨ ਅਤੇ ਸਾਡੀ ਸਿੱਖ ਪਾਰਲੀਮੈਟ ਐਸ.ਜੀ.ਪੀ.ਸੀ. ਦੀ 12 ਸਾਲਾਂ ਤੋ ਜਮਹੂਰੀਅਤ ਨੂੰ ਕੁੱਚਲਕੇ ਚੋਣਾਂ ਨਾ ਕਰਵਾਉਣ ਦੇ ਗੈਰ-ਵਿਧਾਨਿਕ ਮਸਲੇ ਆਦਿ ਪਹਿਲ ਦੇ ਆਧਾਰ ਤੇ ਹੱਲ ਕਰਕੇ ਪੰਜਾਬ ਅਤੇ ਮੁਲਕ ਦੇ ਮਾਹੌਲ ਨੂੰ ਅਮਨਮਈ ਰੱਖਿਆ ਜਾਵੇ । ਇਹ ਸਮੁੱਚੇ ਸਿਆਸਤਦਾਨਾਂ ਅਤੇ ਇਥੋ ਦੇ ਨਿਵਾਸੀਆ ਲਈ ਬਿਹਤਰ ਹੋਵੇਗਾ । ਉਨ੍ਹਾਂ ਅੱਜ ਦੇ ਇਕੱਠ ਵਿਚ ਆਏ ਸਮੁੱਚੇ ਆਗੂਆਂ ਦਾ ਤਹਿ ਦਿਲੋ ਸਵਾਗਤ ਵੀ ਕੀਤਾ । ਇਸ ਇਕੱਠ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ ਨੇ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਮੈਂ ਭਾਵੇ ਕਿਸੇ ਵੀ ਹਾਲਾਤਾਂ ਵਿਚ ਹੋਵਾ ਪਰ ਪੰਥਕ ਮੁੱਦਿਆ ਉਤੇ ਮੇਰੀਆਂ ਸੇਵਾਵਾਂ ਹਮੇਸ਼ਾਂ ਪੰਥ ਲਈ ਹਾਜਰ ਹੁੰਦੀਆ ਹਨ । ਜੋ ਨੌਜ਼ਵਾਨ ਗੋਲੀ ਦਾ ਸਿਕਾਰ ਹੋਏ ਹਨ ਜਾਂ ਹੋਰ ਪੀੜ੍ਹਤ ਹੋਏ ਹਨ, ਉਨ੍ਹਾਂ ਦਾ ਇਲਾਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨਾਲ ਕਰਵਾਏਗੀ । ਇਹ ਜ਼ਿੰਮੇਵਾਰੀ ਅਸੀ ਨਿਰੰਤਰ ਪਹਿਲਾ ਵੀ ਪੂਰੀ ਕਰਦੇ ਆਏ ਹਾਂ । ਪਾਰਟੀ ਨੇ ਸ. ਪੰਜੋਲੀ ਦੇ ਇਨ੍ਹਾਂ ਵਿਚਾਰਾਂ ਦਾ ਜੈਕਾਰਿਆ ਦੀ ਗੂੰਜ ਵਿਚ ਭਰਪੂਰ ਸਵਾਗਤ ਕੀਤਾ ।
ਅੱਜ ਦੇ ਇਸ ਇਕੱਠ ਵਿਚ ਭਰਵੀ ਗਿਣਤੀ ਵਿਚ ਪਟਿਆਲਾ, ਰੋਪੜ੍ਹ, ਫਤਹਿਗੜ੍ਹ ਸਾਹਿਬ, ਖੰਨਾ ਤੋਂ ਪਹੁੰਚੀ ਨੌਜ਼ਵਾਨੀ, ਪਾਰਟੀ ਵਰਕਰਾਂ ਅਤੇ ਸ. ਕਰਨੈਲ ਸਿੰਘ ਪੰਜੋਲੀ ਜਰਨਲ ਸਕੱਤਰ ਐਸ.ਜੀ.ਪੀ.ਸੀ. ਅਤੇ ਹੋਰਨਾਂ ਆਗੂਆਂ ਦਾ ਜਿਥੇ ਪਾਰਟੀ ਮੁੱਖ ਦਫ਼ਤਰ ਵੱਲੋ ਸਵਾਗਤ ਕੀਤਾ ਗਿਆ, ਉਥੇ ਇਸ ਇਕੱਤਰਤਾ ਵਿਚ ਹਾਜਰੀ ਲਗਵਾਉਣ ਵਾਲੇ ਪਹੁੰਚੇ ਕੁਲਦੀਪ ਸਿੰਘ ਪਹਿਲਵਾਨ, ਲਖਵੀਰ ਸਿੰਘ ਕੋਟਲਾ, ਲਖਵੀਰ ਸਿੰਘ ਸੌਟੀ, ਗੁਰਮੁੱਖ ਸਿੰਘ ਸ਼ਮਸਪੁਰ, ਰਵਿੰਦਰ ਸਿੰਘ ਚੈੜੀਆ ਕਿਸਾਨ ਆਗੂ, ਗੁਰਚਰਨ ਸਿੰਘ ਭੁੱਲਰ ਫਿਰੋਜ਼ਪੁਰ, ਅਮਰੀਕ ਸਿੰਘ ਨੰਗਲ ਅੰਮ੍ਰਿਤਸਰ, ਹਰਭਜਨ ਸਿੰਘ ਕਸ਼ਮੀਰੀ, ਸੁਖਵੀਰ ਸਿੰਘ ਚੱਬੇਵਾਲ, ਗੁਰਪ੍ਰੀਤ ਸਿੰਘ ਮੜੌਲੀ, ਹਰਜੀਤ ਸਿੰਘ ਚਤਾਮਲਾ, ਬਲਵਿੰਦਰ ਸਿੰਘ ਕਾਕਾ ਪਾਇਲ, ਸਵਰਨ ਸਿੰਘ ਫਾਟਕਮਾਜਰੀ, ਤਰਲੋਚਨ ਸਿੰਘ, ਪਰਮਿੰਦਰ ਸਿੰਘ ਨਾਨੋਵਾਲ, ਪਰਮਿੰਦਰ ਸਿੰਘ ਜੋਗੀ ਮਾਜਰਾ, ਕੁਲਵਿੰਦਰ ਸਿੰਘ ਸਿਰਥਲਾ, ਪਵਨਪ੍ਰੀਤ ਸਿੰਘ ਢੋਲੇਵਾਲ, ਗੁਰਪ੍ਰੀਤ ਦੁੱਲਵਾ, ਦਰਬਾਰਾ ਸਿੰਘ ਮੰਡੋਫਲ ਆਦਿ ਵੱਡੀ ਗਿਣਤੀ ਵਿਚ ਹਾਜਰ ਸਨ ।