ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਭਰਪੂਰ ਅਵਸਰ ਪ੍ਰਦਾਨ ਕਰਨ ਲਈ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਟਾਟਾ ਟੈਕਨਾਲੋਜੀ ਨੇ ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਪ੍ਰੋਡਕਸ਼ਨ ਸੈਂਟਰ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਦੇ ਮਕਸਦ ਲਈ ਟਾਟਾ ਟੈਕਨਾਲੋਜੀ ਦਾ ਡੈਲੀਗੇਸ਼ਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ।ਇਸ ਡੈਲੀਗੇਸ਼ਨ ਵਿੱਚ ਸ਼ਾਮਲ ਸ੍ਰੀ ਵਾਰਨ ਹੈਰਿਸ ਗਲੋਬਲ ਸੀ ਈ ਓ ਅਤੇ ਸ੍ਰੀ ਪਵਨ ਬਘੇੜਿਆਂ ਪ੍ਰੈਜ਼ੀਡੈਂਟ ਗਲੋਬਲ ਐਚ.ਆਰ ਨੇ 250 ਕਰੋੜ ਪਹਿਲੇ ਚਰਨ ਵਿਚ ਨਿਵੇਸ਼ ਕਰਨ ਦੀ ਰੁਚੀ ਦਿਖਾਈ ਅਤੇ ਭਵਿੱਖ ਵਿੱਚ ਇਸ ਨਿਵੇਸ਼ ਨੂੰ 1600 ਕਰੋੜ ਤਕ ਵਧਾਉਣ ਦੀ ਗੱਲ ਕਹੀ । ਇਸ ਡੈਲੀਗੇਸ਼ਨ ਨੇ ਇਹ ਸਪੱਸ਼ਟ ਕੀਤਾ ਕਿ ਇਹ ਨਿਵੇਸ਼ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਇੱਕ ਵਧੀਆ ਅਵਸਰ ਪ੍ਰਦਾਨ ਕਰੇਗਾ, ਜਿਸ ਦੇ ਨਤੀਜੇ ਵਜੋਂ ਅੱਜ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਨੇ ਟਾਟਾ ਟੈਕਨਾਲੋਜੀ ਨਾਲ ਢਾਈ ਸੌ ਕਰੋੜ ਦੇ ਨਿਵੇਸ਼ ਨਾਲ ਬਣਨ ਵਾਲੇ ਇਲੈਕਟ੍ਰਿਕ ਵਾਹਨ ਕਾਮਨ ਫੈਸਿਲਟੀ ਸੈਂਟਰ ( ਈ. ਵੀ.ਸੀ ਐਫ ਸੀ ) ਲਈ ਮੈਮੋਰੈਂਡਮ ਆਫ ਐਕਸ਼ਨ ਤੇ ਹਸਤਾਖਰ ਕੀਤੇ । ਸ੍ਰੀ ਪਵਨ ਬਘੇੜਿਆਂ ਅਤੇ ਡਾ ਸੰਦੀਪ ਸਿੰਘ ਕੌੜਾ ਚਾਂਸਲਰ ,ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਨੇ ਸੀਐਮ ਪੰਜਾਬ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ। ਮੁੱਖ ਮੰਤਰੀ ਪੰਜਾਬ ਨੇ ਇਸ ਪ੍ਰਾਜੈਕਟ ਨੂੰ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਇਸ ਤਰ੍ਹਾਂ ਦੇ ਪ੍ਰਾਜੈਕਟ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਟੇਟ ਵਿਚ ਉਦਯੋਗ ਦੇ ਵਿਕਾਸ ਅਤੇ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਪਲਾਇਨ ਨੂੰ ਰੋਕਣ ਲਈ ਵਚਨਬੱਧ ਹਨ। ਜਿਸ ਲਈ ਉਹ ਹੋਰ ਵੱਡੇ ਉਦਯੋਗਿਕ ਟਾਇਕੂਨ ਦੇ ਨਾਲ ਵੀ ਪੰਜਾਬ ਵਿੱਚ ਉਦਯੋਗ ਲਗਾਉਣ ਲਈ ਗੱਲਬਾਤ ਕਰ ਰਹੇ ਹਨ ਤਾਂ ਜੋ ਕਿ ਪੰਜਾਬ ਵਿਚ ਰੁਜ਼ਗਾਰ ਵਿੱਚ ਕ੍ਰਾਂਤੀ ਲਿਆਈ ਜਾ ਸਕੇ ਅਤੇ ਉਹ ਪੰਜਾਬ ਨੂੰ ਨਿਵੇਸ਼ ਫਰੈਂਡਲੀ ਰਾਜ ਬਣਾ ਰਹੇ ਹਨ ਜਿਸ ਲਈ ਉਹ ਮਿਹਨਤ ਕਰ ਰਹੇ ਹਨ ।
ਇਸੇ ਦੇ ਨਤੀਜੇ ਵਜੋਂ ਅੱਜ ਵਾਰਨ ਹੈਰਿਸ ਅਤੇ ਪਵਨ ਬਘੇੜ੍ਆ ਪ੍ਰੈਜ਼ੀਡੈਂਟ ਟਾਟਾ ਟੈਕਨਾਲੋਜੀ ਨੇ ਜਲੰਧਰ- ਚੰਡੀਗੜ੍ਹ ਨੈਸ਼ਨਲ ਹਾਈਵੇਅ 344 -ਏ 0ਤੇ ਸਥਿਤ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਵਿਖੇ ਇਲੈਕਟ੍ਰਿਕ ਵਾਹਨ ਦੇ ਕਾਮਨ ਫੈਸਿਲਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਇਹ ਵੀ ਨਿਸ਼ਚਿਤ ਕੀਤਾ ਗਿਆ ਕਿ 1630 ਕਰੋੜ ਦੇ ਨਿਵੇਸ਼ ਨਾਲ ਐੱਲ ਟੀ ਐੱਸ ਯੂ ਆਪਣੇ ਭਾਈਵਾਲਾਂ ਆਈਬੀਐਮ, ਟਾਟਾ ਟੈਕਨਾਲੋਜੀ ਅਤੇ ਐੱਨਸਿਸ ਦੇ ਨਾਲ ਮਿਲ ਕੇ ਇਕ ਵਿਸ਼ਵ ਪੱਧਰੀ ਇਨੋਵੇਸ਼ਨ ਸੈਂਟਰ ਸਥਾਪਤ ਕਰ ਰਹੀ ਹੈ, ਜੋ ਸਕਿੱਲ ਨਾਲ ਸੁਸੱਜਤ ਮੈਨ ਪਾਵਰ ਨੂੰ ਉਦਯੋਗ ਦੀ ਜਰੂਰਤ ਅਨੁਸਾਰ ਤਿਆਰ ਕਰਕੇ ਉਦਯੋਗ ਨੂੰ ਪ੍ਰਦਾਨ ਕਰੇਗਾ ਜਿਸ ਨਾਲ ਰੁਜ਼ਗਾਰ ਵਿੱਚ ਵਾਧਾ ਹੋਵੇਗਾ ਇਸ ਮੌਕੇ ਤੇ ਸ੍ਰੀ ਪਵਨ ਬਘੇੜਿਆਂ ਨੇ ਕਿਹਾ ਕਿ ਇਹ ਇਕ ਬਹੁਤ ਵੱਡਾ ਵੈਂਚਰ ਹੈ ਜੋ ਕੇ ਐਲ ਟੀ ਐੱਸ ਯੂ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗਾ ਅਤੇ ਦੇਸ਼ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਭਰਪੂਰ ਅਵਸਰ ਪ੍ਰਦਾਨ ਹੋ ਸਕਣਗੇ। ਇਸ ਮੌਕੇ ਤੇ ਪਤਵੰਤਿਆਂ ਵਿਚ ਸ੍ਰੀ ਏ ਵੇਣੂ ਪ੍ਰਸਾਦ ਐਡੀਸ਼ਨਲ ਮੁੱਖ ਸੈਕਟਰੀ, ਸੀਐਮ ਪੰਜਾਬ, ਪ੍ਰਿੰਸੀਪਲ ਸੈਕਟਰੀ ਜਸਪ੍ਰੀਤ ਤਲਵਾਡ਼, ਸ੍ਰੀ ਐਨ ਐਸ ਰਿਆਤ ਪ੍ਰੈਜੀਡੈਂਟ ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ,, ਸੁਸ਼ੀਲ ਕੁਮਾਰ ਏ ਵੀ ਪੀ ਪੰਜਾਬ ਇਨੋਵੇਸ਼ਨ ਅਤੇ ਸਕਿੱਲ, ਪੁਸ਼ਕਰਾਜ ਕੌਲਗੁੱਡ ਗਲੋਬਲ ਡਾਇਰੈਕਟਰ ਸਿੱਖਿਆ ਅਤੇ ਸਕਿੱਲ ਡਿਵੈਲੋਮੈਂਟ,ਰਾਜੀਵ ਆਰਾਮਦਾਕਾ ਡਾਇਰੈਕਟਰ ਡਿਸਾਲਟ ਸਿਸਟਮ ,ਰਾਜੇਸ਼ ਰਾਘਵਨ ਡਿਪਟੀ ਸੀਈਓ ਯਾਸ਼ਾਕਾਵਾ,,ਵਿਨੀਤ ਸੇਠ ਡਾਇਰੈਕਟਰ ਮਾਸਟਰਕੈਮ ਇੰਡੀਆ,ਸ੍ਰੀ ਰਜਤ ਭਟਨਾਗਰ,ਡਾ. ਸੋਨਾਲੀ ਸਨ੍ਹਿਾ ਅਤੇ ਅਲੱਗ ਅਲੱਗ ਖੇਤਰਾਂ ਤੋਂ ਮਾਹਰ ਅਤੇ ਪਤਵੰਤੇ ਹਾਜ਼ਰ ਰਹੇ ।