ਅੰਮ੍ਰਿਤਸਰ – ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਮਜਬੂਰ ਕੀਤਾ ਗਿਆ ਹੈ। ਸਿੱਖ ਸਕਾਲਰ ਤੇ ਕੈਂਬਰਿਜ ਯੂਨੀਵਰਸਿਟੀ ਯੂ ਕੇ ਦੇ ਫੈਲੋ ਆਏ ਵੱਖ ਵੱਖ ਯੂਨੀਵਰਸਿਟੀਆਂ ’ਚ ਗੈੱਸਟ ਪ੍ਰੋਫੈਸਰ ਵਜੋ ਸੇਵਾ ਨਿਭਾਉਦੇ ਆ ਰਹੇ ਡਾ: ਜਗਮੋਹਨ ਸਿੰਘ ਰਾਜੂ ਸਾਬਕਾ ਆਈ ਏ ਐਸ ਜੋ ਕਿ ਭਾਰਤੀ ਜਨਤਾ ਪਾਰਟੀ ਸੀਨੀਅਰ ਆਗੂ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋ ਵਿਧਾਨਸਭਾ ਚੋਣ ਲੜ ਚੁੱਕੇ ਹਨ, ਨੂੰ ਅਧਿਕਾਰੀਆਂ ਵੱਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਅੱਜ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡਾ: ਰਾਜੂ ਨੇ ਦੱਸਿਆ ਕਿ ਸਿੱਖਾਂ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੀ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈੱਸਟ ਹਾਊਸ ’ਚ ਨਿਯਮਾਂ ਅਨੁਸਾਰ ਉਨ੍ਹਾਂ ਦੀ 3 ਤੋਂ 11 ਮਈ ਤਕ ਲਈ ਬੁਕਿੰਗ ਸੀ, ਜਿਸ ਨੂੰ ਅਧਿਕਾਰੀਆਂ ਵੱਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਅੱਜ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ। ਹਾਲਾਂਕਿ ਗੈੱਸਟ ਹਾਊਸ ’ਚ ਤਕਰੀਬਨ ਸਾਰੇ ਕਮਰੇ ਖ਼ਾਲੀ ਹਨ ਤੇ ਕੋਈ ਬੁਕਿੰਗ ਨਹੀਂ ਸੀ। ਡਾ ਰਾਜੂ ਨੇ ਕਹਾ ਕੇ ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਯੂ ਕੇ ਵਰਗੇ ਵਕਾਰੀ ਸੰਸਥਾਵਾਂ ’ਚ ਪੂਰਾ ਮਾਣ ਸਤਿਕਾਰ ਮਿਲਦਾ ਹੈ ਉੱਥੇ ਹੀ ਭਗਵੰਤ ਮਾਨ ਦੀ ਸਰਕਾਰ ’ਚ ਆਪਣੇ ਨੇ ਦੇਸ਼ ਅਤੇ ਗੁਰੂ ਨਗਰੀ ’ਚ ਬਣੇ ਯੂਨੀਵਰਸਿਟੀ ’ਚ ਉਨ੍ਹਾਂ ਲਈ ਕੋਈ ਥਾਂ ਨਹੀਂ।
ਇਸ ਗ਼ਲਤ ਵਰਤਾਰੇ ਬਾਰੇ ਜਾਣਕਾਰੀ ਮਿਲਣ ਨਾਲ ਵਿਦਵਾਨਾਂ ਤੇ ਬੁੱਧੀਜੀਵੀ ਵਰਗ ’ਚ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਹੋ ਰਹੀ ਸਿਆਸੀ ਦਾਖ਼ਲ ਅੰਦਾਜ਼ੀ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਯਾਦ ਰਹੇ ਕੇ ਡਾ: ਜਗਮੋਹਨ ਸਿੰਘ ਰਾਜੂ ਆਈਏਐਸ ਵੱਲੋਂ ਇਸ ਵਿਸਾਖੀ ’ਤੇ ਪੰਜਾਬ ਦੇ ਰਾਜਪਾਲ ਦੀ ਮਹਿਮਾਨ ਨਿਵਾਜ਼ੀ ਕਰਦਿਆਂ ਗੁਰੂ ਸਾਹਿਬ, ਖਾਲਸਾ ਤੇ ਡਾ ਅੰਬੇਡਕਰ ਵਿਸ਼ੇ ਤੇ ਇਸੇ ਯੂਨੀਵਰਸਿਟੀ ਵਿਖੇ ਸਫਲ ਸੈਮੀਨਾਰ ਕਰਾ ਚੁੱਕੇ ਹਨ। ਡਾ ਰਾਜੂ ਵਲੋਂ ਅਖ਼ਬਾਰਾਂ ਵਿਚ ਲਿਖੇ ਗਏ ਧਾਰਮਿਕ ਸਮਾਜਿਕ ਲੇਖ ਕਾਫ਼ੀ ਪਸੰਦ ਕੀਤੇ ਜਾਂਦੇ ਹਨ।