ਡਾ. ਤਰਸੇਮ ਲਾਲ,
ਸੰਸਾਰ ਵਿੱਚ ਦੋ ਮਾਵਾਂ ਹਨ। ਇਕ ਧਰਤੀ ਮਾਂ ਜਿਸ ਵਿੱਚੋਂ ਸਭ ਕੁਝ ਉਪਜਦਾ ਹੈ ਦੂਸਰੀ ਮਾਂ ਜਿਸ ਨੇ ਮਾਨਵ ਜਾਤੀ ਨੂੰ ਜਨਮ ਦਿੱਤਾ ਅਤੇ ਪਾਲ਼ਿਆ ਹੈ ਤੇ ਉਚਤਮ ਸਿਖ਼ਰ ਤੱਕ ਪਹੁੰਚਾਇਆ ਹੈ। ਇਕ ਅਖਾਣ ਹੈ ਕਿ ਪ੍ਰਭੂ ਹਰ ਘਰ ਵਿੱਚ ਨਹੀਂ ਜਾ ਸਕਦੇ ਪ੍ਰਭੂ ਨੇ ਬੱਚੇ ਲਈ ਹਰ ਘਰ ਵਿੱਚ ਮਾਂ ਦਾ ਨਿਰਮਾਣ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਵੁਡਰੋਵਿਲਸਨ ਨੇ 9 ਮਈ, 1914 ਨੂੰ ਕਾਨੂੰਨ ਪਾਸ ਕਰਕੇ ਕਿਹਾ ਕਿ ਮਈ ਦੇ ਦੂਸਰੇ ਐਤਵਾਰ ਨੂੰ ਮਾਤਾ ਦੇ ਸਨਮਾਨ ਵਿੱਚ ਦਿਨ ਮਨਾਇਆ ਜਾਵੇ।
ਮਾਂ ਦਾ ਬੱਚਿਆਂ ਦੀ ਪ੍ਰਵਰਿਸ ਲਈ ਪਾਏ ਯੋਗਦਾਨ ਬਦਲੇ ਸ਼ੁਕਰਾਨਾ ਕਰਨ ਦਾ ਦਿਨ ਹੈ ਅਤੇ ਜੋ ਬੱਚਿਆਂ ਵੱਲੋਂ ਜੀਵਨ ਵਿਕਾਸ ਮੁਸ਼ਕਲਾਂ ਹਨ ਉਹ ਮਾਂ ਲਈ ਚੁਣੌਤੀ ਦਾ ਦਿਨ ਵੀ ਹੈ। ਮਾਂ ਦਾ ਕੰਮ ਬੱਚੇ ਨੂੰ ਜਨਮ ਦੇ ਕੇ ਪਾਲਣਾ ਅਤੇ ਮਾਨਵ ਜਾਤੀ ਮਾਂ ਦੀ ਕਰਜ਼ਾਈ ਹੈ। ਬੱਚੇ ਦੇ ਜਨਮ ਲਈ ਮਾਂ ਆਪਣਾ ਮਾਨਸਿਕ ਅਤੇ ਸਰੀਰਕ ਤੌਰ ’ਤੇ ਤਿਆਰ ਕਰਨਾ ਕਾਫ਼ੀ ਚੁਣੌਤੀ ਭਰਿਆ ਕੰਮ ਹੈ। ਜਿਸ ਵਿੱਚ ਉਸ ਦੀ ਮੌਤ ਅਤੇ ਰੋਗ ਵੀ ਲੱਗ ਜਾਂਦੇ ਹਨ। ਇਸ ਦੀ ਕੁਰਬਾਨੀ ਬਦਲੇ ਕੋਈ ਵੀ ਉਸ ਦਾ ਕਰਜ਼ ਨਹੀਂ ਮੋੜ ਸਕਦਾ। ਚਾਹੇ ਮਾਂ ਚੰਗੀ ਹੈ, ਪਾਗ਼ਲ ਹੈ, ਸਨਕੀ ਹੈ ਉਸ ਤੋਂ ਬਿਨਾਂ ਮਾਨਵ ਜਨਮ ਨਹੀਂ ਲੈ ਸਕਦਾ ਤੇ ਉਸ ਦਾ ਕਰਜ਼ਾ ਮਾਨਵ ’ਤੇ ਖੜ੍ਹਾ ਹੈ। ਜਨਮ ਦੇ ਕੇ ਸਮਾਜਿਕ ਸਬੰਧਾਂ ਦਾ ਪਾਠ ਮਾਂ ਹੀ ਬੱਚੇ ਨੂੰ ਦਿੰਦੀ ਹੈ। ਜਨਮ ਤੋਂ ਹੀ ਬੱਚਾ ਮਾਂ ਨਾਲ ਸਬੰਧ ਪੈਦਾ ਕਰਨ ਦਾ ਯਤਨ ਕਰਦਾ ਹੈ। ਮਾਂ ਦੇ ਦਿੱਤੇ ਬੱਚੇ ਨੂੰ ਪਿਆਰ, ਵਰਤਾਅ ਤੋਂ ਬੱਚੇ ਵਿੱਚ ਸਹਿਯੋਗ ਕਰਨ ਦਾ ਵਿਕਾਸ ਹੋਣ ਲੱਗਦਾ ਹੈ। ਅੱਗੋਂ ਮਾਂ ਫਿਰ ਬੱਚੇ ਦਾ ਦੂਸਰੇ ਭੈਣਾਂ-ਭਰਾਵਾਂ ਨਾਲ ਜਾਣ-ਪਹਿਚਾਣ ਕਰਵਾਉਂਦੀ ਹੈ ਤੇ ਬਾਪ ਬਾਰੇ ਵੀ ਮਾਂ ਹੀ ਦੱਸਦੀ ਹੈ। ਦੂਸਰੇ ਵਿੱਚ ਦਿਲਚਸਪੀ ਰੱਖਣ ਦਾ ਮੌਕਾ ਮਾਂ ਹੀ ਬੱਚੇ ਨੂੰ ਦਿੰਦੀ ਹੈ। ਮਾਂ ਹੀ ਪਹਿਲੀ ਸਮਾਜੀ ਜੀਵਨ ਦੀ ਕੜੀ ਹੈ ਜਿਹੜਾ ਬੱਚਾ ਮਾਂ ਦਿੱਤੇ ਵਰਤਾਵ ’ਚੋਂ ਮਾਂ ਨਾਲ ਸਹੀ ਸਬੰਧ ਨਹੀਂ ਬਣਾ ਸਕਦਾ ਉਸ ਦਾ ਜੀਵਿਤ ਰਹਿਣਾ ਮੁਸ਼ਕਲ ਹੈ।
ਮਾਂ ਦੀ ਸਿਆਣਪ ਬੱਚੇ ਨੂੰ ਦੂਸਰੇ ਨਾਲ ਸਹਿਯੋਗ ਕਰਨ ਦੀ ਸਿੱਖਿਆ ਦੇਣਾ ਹੈ। ਮਾਂ ਨੂੰ ਇਹ ਸਿਆਣਪ ਕਿਸੇ ਕਿਤਾਬ ਪੜ੍ਹਕੇ ਜਾਂ ਦੂਸਰੇ ਤੋਂ ਸੁਣ ਕੇ ਨਹੀਂ ਆ ਸਕਦੀ। ਹਰ ਰੋਜ਼ ਬੱਚਾ ਮਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ। ਮਾਂ ਹਰ ਰੋਜ਼ ਆਪਣੀ ਸੂਝ ਨਾਲ ਹੱਲ ਕਰਕੇ ਬੱਚੇ ਦਾ ਸਨੇਹ ਅਤੇ ਪਿਆਰ ਜਿੱਤ ਸਕਦੀ ਹੈ।
ਮਾਂ ਦੇ ਛੋਟੇ-ਛੋਟੇ ਯਤਨਾਂ ਤੋਂ ਮਾਂ ਦੇ ਦ੍ਰਿਸ਼ਟੀਕੋਣ ਦਾ ਅੰਦਾਜ਼ਾ ਲਾ ਸਕਦੇ ਹਾਂ। ਜਦ ਮਾਂ ਬੱਚੇ ਨੂੰ ਗੋਦੀ ਚੁੱਕਦੀ ਹੈ, ਗੱਲਾਂ ਕਰਦੀ ਹੈ, ਨਹਾਉਂਦੀ ਹੈ ਅਤੇ ਖਾਣਾ ਖੁਆਉੁਂਦੀ ਹੈ, ਸਭ ਮੁਸ਼ਕਲਾਂ ਹੱਲ ਕਰਦੀ ਹੈ। ਛੋਟੇ-ਛੋਟੇ ਕੰਮਾਂ ਨਾਲ ਮਾਂ ਨੂੰ ਬੱਚੇ ਨਾਲ ਸਬੰਧ ਜੋੜਨ ਦਾ ਮੌਕਾ ਮਿਲਦਾ ਹੈ। ਜੇਕਰ ਮਾਂ ਨੂੰ ਖ਼ੁੱਦ ਆਪਣੀ ਮਾਂ ਤੋਂ ਕਰਤੱਵਾਂ ਦਾ ਪਾਲਣ ਕਰਨ ਦਾ ਗਿਆਨ, ਸਿੱਖਿਆ ਨਹੀਂ ਮਿਲੀ ਤਾਂ ਉਹ ਬੱਚੇ ਦੀਆਂ ਮੁਸ਼ਕਲਾਂ ਵਿਚ ਵਾਧਾ ਕਰ ਦਿੰਦੀ ਹੈ ਤਾਂ ਬੱਚਾ ਹਰ ਵੇਲੇ ਮਾਂ ਤੋਂ ਪਿੱਛਾ ਛੁਡਾਉਣ ਦਾ ਯਤਨ ਕਰਦਾ ਰਹਿੰਦਾ ਹੈ। ਹਰ ਪਲ ਮਾਂ ਲਈ ਛੋਟੇ ਕੰਮ ਇਮਤਿਹਾਨ ਹਨ। ਨਹਾਉੁਣ ਵੇਲੇ ਠੰਡਾ ਪਾਣੀ ਪਾ ਦੇਵੇ ਤਾਂ ਬੱਚਾ ਦੁਖੀ ਹੋ ਜਾਂਦਾ ਹੈ। ਮਾਂ ਤੋਂ ਨਹਾਉਣ ਲਈ ਪਸੰਦ ਨਹੀਂ ਕਰਦਾ। ਖਾਣਾ, ਨਹਾਉੋਣਾ, ਪੜ੍ਹਨਾ, ਸੌਣਾ ਨਾਲ ਮਾਂ ਨਾਲੋਂ ਦੂਸਰੀ ਚਾਚੀ, ਭੂਆ ਨੂੰ ਪਸੰਦ ਕਰਦਾ ਹੈ। ਮਾਂ ਬੱਚਿਆਂ ਦੀਆਂ ਮੁਸ਼ਕਲਾਂ ਅਤੇ ਆਪਣੀਆਂ ਜ਼ਿÎੰਮੇਵਾਰੀਆਂ ਨੂੰ ਠੀਕ ਨਿਭਾਉਂਦੇ ਬੱਚੇ ਨੂੰ ਮੌਕਾ ਦਿੰਦੀ ਹੈ ਕਿ ਉਹ ਮਾਂ ਨੂੰ ਪਸੰਦ ਕਰੇ ਜਾਂ ਨਾ ਕਰੇ।
ਮਾਂ ਸਿਆਣਪ, ਸੂਝ ਕੋਈ ਗੁੱਝੀ ਗੱਲ ਨਹੀਂ ਹੈ। ਮਾਂਪਨ ਦੀ ਪ੍ਰੇਰਨਾ ਬੱਚੇ ਵੱਲੋਂ ਸਹਿਯੋਗ ਦੇਣ ਦਾ ਨਤੀਜਾ ਹੁਦਾ ਹੈ, ਮਾਂਪਨ ਦੀ ਤਿਆਰੀ ਸ਼ੁਰੂ ਦੇ ਸਾਲਾਂ ਤੋਂ ਮਾਂ ਦੀ ਮਾਂ ਵੱਲੋਂ ਲਿਆ ਗਿਆਨ, ਮਾਂਪਨ ਦਾ ਪ੍ਰਣਾਮ ਹੁÎੰਦੀ ਹੈ। ਕਿਸੇ ਛੋਟੀ ਲੜਕੀ ਵੱਲੋਂ ਛੋਟੇ ਭੈਣ-ਭਰਾਵਾਂ ਵੱਲ ਦਿਖਾਇਆ ਪਿਆਰ, ਭਾਵੀ ਮਾਂਪਨ ਲਈ ਉਤਸ਼ਾਹ ਮਨ ਸਕਦੇ ਹਾਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਮਾਵਾਂ ਨਿਪੁੰਨ ਅਤੇ ਚਤੁਰ ਹੋਣ ਇਸ ਦੀ ਤਿਆਰੀ ਸ਼ੁਰੂ ਤੋਂ ਹੀ ਕਰਨੀ ਚਾਹੀਦੀ ਹੈ। ਤਾਂ ਕਿ ਜਵਾਨ ਹੋ ਕੇ ਬੇਟੀ ਮਾਂ ਬਣਨਾ ਪਸੰਦ ਕਰੇ। ਨਾ ਕਿ ਉਹ ਮਾਂ ਬਣਕੇ ਨਿਰਾਸ਼ਾ ’ਚ ਡੁੱਬ ਜਾਵੇ। ਮਾਨਵ ਜਾਤੀ ਦੇ ਜਨਮ ਨੂੰ ਕੁਦਰਤ ਦੀ ਕਾਇਨਾਤ ਵਿੱਚ ਇਕ ਉਤਸ਼ਾਹ ਪੂਰਨ ਅਤੇ ਸਾਕਾਤਮਕ ਕਦਮ ਸਮਝੇ।
ਦੁੁੱਖ ਦੀ ਗੱਲ ਹੈ ਕਿ ਸੱਭਿਅਤਾ ਨੇ ਮਾਂ ਪਣ ਦੇ ਹਿੱਸੇ ਮਹਾਨ ਕੰਮ ਵੱਲ ਧਿਆਨ ਨਹੀਂ ਦਿੱਤਾ।
ਸੱਭਿਅਕ ਦੁਨੀਆਂ ਵਿੱਚ 50 % ਕੁੜੀਆਂ ਮੁੰਡਾ ਬਣਨਾ ਪਸੰਦ ਕਰਦੀਆਂ ਹਨ। ਫਿਰ ਹੀਨ ਭਾਵਨਾ ਨਾਲ ਪਤਨੀ ਅਤੇ ਮਾਂ ਪਣ ਦਾ ਫ਼ਰਜ ਨਿਭਾਉਂਦੀਆਂ ਹਨ। ਬੇਟੀ ਦੇ ਜਨਮ ਨੂੰ ਘਟੀਆ ਸਮਝਣਾ ਕੁੜੀ ਵੱਡੀ ਹੋ ਕੇ ਔਰਤ ਅਤੇ ਮਾਂ ਦਾ ਫ਼ਰਜ ਨਾਪੱਖੀ ਨਿਭਾਉਣ ਲਈ ਮਜ਼ਬੂਰ ਹੁੰਦੀ ਹੈ। ਮਾਂ ਖ਼ੁੱਦ ਸੰਤਾਨ ਦੇ ਜਨਮ ਨੂੰ ਖੁਸ਼ੀ ਨਾਲ ਨਹੀਂ ਲੈਂਦੀ ਅਤੇ ਬਹੁਤ ਔਰਤਾਂ ਬੱਚੇ ਦੇ ਜਨਮ ਨੂੰ ਮਜਬੂਰੀ ਅਤੇ ਫ਼ਾਹਾ ਸਮਝਦੀਆਂ ਹਨ।
ਮਾਂਪਨ ਦੀ ਤਿਆਰੀ ਅਤੇ ਚੁਣੌਤੀ ਨੂੰ ਨੀਚੇ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਵਿਆਹ ਤੋਂ ਪਹਿਲਾਂ ਲੜਕੀ ਨੂੰ ਮਨੋਵਿਗਿਆਨਕ ਦੀ ਸਲਾਹ ਦੀ ਲੋੜ ਹੈ। ਤਾਂ ਕਿ ਆ ਰਹੀਆਂ ਮੁਸ਼ਕਲਾਂ ਨੂੰ ਪਹਿਲਾਂ ਸਮਝ ਸਕੇ। ਲੜਕੀ ਨੂੰ ਵੀ ਲੜਕੇ ਵਾਲੀ ਸਿੱਖਿਆ ਨਾ ਦਿਓ। ਇਸ ਤਰ੍ਹਾਂ ਘਰ ਵਿੱਚ ਅੱਜਕੱਲ੍ਹ ਦੋਨੋਂ ਪਤੀ-ਪਤਨੀ ਪੈਸੇ ਕਮਾਉਣ ਵਾਲੇ ਦੋ ਮਰਦ ਹੁੰਦੇ ਹਨ। ਮਾਂ ਵਿੱਚ Oxytocin ਹਾਰਮੋਨ ਵਿਗਿਆਨਕਾਂ ਨੇ ਗਲੇ ਫਲਾਂ ’ਤੇ ਛਿੜਕਾਅ ਦਿੱਤਾ। ਤਾਂ ਸਭ ਫਲ ਵਿੱਕ ਗਏ। ਘਰ ਜਾ ਦੇਖਿਆ ਤਾਂ ਸਭ ਫਲ ਗਲੇ ਸਨ। ਅੱਜ ਔਰਤ ਮਾਂ ਦੀ ਖੁਸ਼ਬੋ ਕਿੱਥੇ ਚਲੇ ਗਈ ਹੈ। ਨਾ ਬੱਚਾ, ਨਾ ਪਤੀ ਔਰਤ ਵੱਲ ਖਿੱਚਿਆ ਰਿਹਾ ਹੈ। ਪ੍ਰਾਇਮਰੀ ਸਕੂਲ ਤੋਂ ਬਾਅਦ ਬੱਚਾ ਨਸ਼ੇ ਦੇ ਠੇਕੇ ’ਤੇ ਜਾ ਰੁਕਦਾ ਹੈ। ਮਾਂ ਨੂੰ ਫਿਰ ਅੱਜ ਆਪਣੀ ਭੂਮਿਕਾ ਦੀ ਨਜ਼ਰਸਾਨੀ ਕਰਨ ਦੀ ਲੋੜ ਹੈ।
ਅੱਜ ਪੜ੍ਹਾਈ ਦੀਆਂ ਡਿਗਰੀਆਂ, ਕਾਰਾਂ, ਮਕਾਨ, ਕਾਨਵੈਂਟ ਸਕੂਲਾਂ ’ਚ ਪੜ੍ਹਦੇ ਬੱਚੇ ਵੱਧਦੇ ਮਾਨਸਿਕ ਹਸਪਤਾਲ ਡਾਕਟਰਾਂ ਦੀਆਂ ਡਿਗਰੀਆਂ ਤਲਾਕ ਵਧਣੋਂ ਨਹੀਂ ਰੁਕ ਰਹੇ। ਸਭ ਪਾਸੇ ਔਰਤਾਂ ਦੀ ਪੜ੍ਹਾਈ ਅਤੇ ਕੰਮ ਦੀ ਪ੍ਰਵੀਨਤਾ ਵਧੀ-ਮਾਨਸਿਕ ਹਸਪਤਾਲ, ਤਲਾਕ, ਔਰਤਾਂ ਦਾ ਨਸ਼ਾ ਵੀ ਵਧਿਆ।
ਸਾਡੇ ਪਾਸ ਪਰਵਰਿਸ਼ ਕਰਕੇ ਮਾਂ ਵੱਲੋਂ 2 ਮਾਡਲ ਹਨ। 4 ਮਹੀਨੇ ਦਾ ਬੱਚਾ ਰਾਤ ਨੂੰ ਪੇਟ ਦਰਦ, ਭੁੱਖ, ਬੁਖ਼ਾਰ ਨਾਲ ਰੋਂਦਾ ਹੈ ਮਾਂ ਬੱਚੇ ਨੂੰ ਚੁੱਕ ਕੇ ਦਿਲਾਸੀ ਦਿੰਦੀ ਹੈ, ਪਿਆਰ ਕਰਦੀ ਹੈ, ਗੱਲਾਂ ਕਰਦੀ ਹੈ ਤੇ 20 ਮਿੰਟ ਬੱਚਾ ਸੌਂ ਜਾਂਦਾ ਹੈ। ਬੱਚੇ ਦੀ ਮੁਸ਼ਕਲ ਤੇ ਮਾਂ ਵੱਲੋਂ ਦਿੱਤੇ ਪ੍ਰਤੀਕਰਮ ਲਈ ਬੱਚਾ ਜੀਵਨ ਦੇ ਅਰਥ ਲਾਉਂਦਾ ਹੈ। ਮੈਂ ਕਿਸੇ ਤੇ ਦੁੱਖ ਲਈ ਯਕੀਨ ਕਰ ਸਕਦਾ ਹਾਂ। ਫਿਰ ਮਾਂ ਦੇ ਦਿੱਤੇ ਵਰਤਾਵ ਤੋਂ ਹਰ ਖੇਤਰ ਵਿੱਚ ਵਿਸ਼ਵਾਸਪਾਤਰ ਹੋ ਜਾਂਦਾ ਹੈ। ਦੂਸਰਾ ਬੱਚਾ ਰੋਂਦਾ ਹੈ, ਉੱਠਦਾ ਹੈ ਤਾਂ ਮਾਂ ਗੁੱਸੇ ਨਾਲ ਪੇਸ਼ ਆਉਂਦੀ ਹੈ। ਮਾਂ ਕਹਿੰਦੀ ਹੈ ਕਿ ਤੇਰੇ ਬਾਪ ਨੇ ਸ਼ਰਾਬ ਪੀ ਕੇ ਮੈਨੂੰ ਮਾਰਿਆ, ਗਾਲਾਂ ਕੱਢੀਆਂ ਤੇ ਹੁਣ ਤੂੰ ਉੱਠ ਕੇ ਪ੍ਰੇਸ਼ਾਨ ਕਰ ਰਿਹਾ ਹਾਂ। ਦੁਖੀ ਮਨ ਨਾਲ ਮਾਂ ਚੁੱਕਦੀ ਹੈ ਬੱਚੇ ਨੂੰ ਬੱਚਾ ਦੁਖੀ ਹੁੰਦਾ ਹੈ ਤੇ ਫਿਰ ਦੁੱਧ ਨਹੀਂ ਪੀਂਦਾ ਤਾਂ ਮਾਂ ਮੰਜੇ ’ਤੇ ਗੁੱਸੇ ਵਿੱਚ ਪਾ ਦਿੰਦੀ ਹੈ। ਬੱਚਾ ਹੋਰ ਦੁਖੀ ਹੋ ਜਾਂਦਾ ਹੈ। ਸਿਸਕੀਆਂ ਲੈਂਦਾ ਰਹਿੰਦਾ ਹੈ ਸੌਂ ਨਹੀਂ ਸਕਦਾ। ਦੋਨੋਂ ਮਾਡਲ ਬੱਚੇ ਨੂੰ ਵਿਰਸੇ ਵਿੱਚ ਮਿਲਦੇ ਹਨ। ਮਾਂ ਵੱਲੋਂ ਦਿੱਤਾ ਵਰਤਾਵ ਉਸ ਦੇ ਹਰ ਖੇਤਰ ਵਿੱਚ ਵਿਸ਼ਵਾਸ ਅਤੇ ਅਵਿਸ਼ਵਾਸ ਪਾਤਰ ਬਣਾ ਦਿੰਦਾ ਹੈ।
ਮਾਂ ਦੇ ਪਿਆਰ ਅਤੇ ਪ੍ਰਵਰਿਸ਼ ਦਾ ਕਮਾਲ ਦੇਖਣ ਲਈ 239 ਬੱਚਿਆਂ ’ਤੇ 5 ਸਾਲ ਤਜਰਬਾ ਕੀਤਾ। ਨਿਊਯਾਰਕ ਦੇ ਹਸਪਤਾਲ ਵਿੱਚ ਡਾਕਟਰ ਰੈਨੀ ਨੇ ਬੱਚਿਆਂ ਨੂੰ ਦੋ ਟੋਲੀਆਂ ਵਿੱਚ ਵÎੰਡ ਕੇ ਇਕ ਟੋਲੀ ਬੱਚਿਆਂ ਨੂੰ ਮਾਵਾਂ ਦੇ ਸਪੁਰਦ ਕਰ ਦਿੱਤੀ ਅਤੇ ਦੂਜੀ ਟੋਲੀ ਨਰਸਾਂ ਦੇ ਸਪੁਰਦ ਕੀਤਾ। ਸ਼ੁਰੂ ਵਿੱਚ ਮਾਂ ਵਾਲੀ ਟੋਲੀ ਦਾ ਵਿਕਾਸ ਅੰਕ 1.01 ਜੋ ਕਿ ਅਗਲੇ ਸਾਲ 1.105 ਹੋ ਗਿਆ। ਨਰਸਾਂ ਦੀ ਟੋਲੀ ਦਾ ਸ਼ੁਰੂ ਵਿੱਚ ਵਿਕਾਸ ਅੰਕ 124, ਦੂਸਰੇ ਸਾਲ ਘੱਟ ਕੇ 72 ਤੇ ਤੀਸਰੇ ਸਾਲ 45 ਰਹਿ ਗਿਆ। ਮਾਵਾਂ ਦੀ ਟੋਲੀ ਦੂਜੇ ਸਾਲ 105 ਤੋਂ ਵੱਧ ਕੇ 125 ਚਲਾ ਗਿਆ। 5 ਸਾਲ ਬਾਅਦ ਨਰਸਾਂ ਦੀ ਟੋਲੀ 40 % ਬੱਚੇ ਮਰ ਗਏ। ਮਾਂ ਦੀ ਮਮਤਾ ਸੁੱਤੇ ਪਏ ਵੀ ਬੱਚੇ ਨਾਲ ਜੁੜੀ ਰਹਿੰਦੀ ਹੈ। ਬੱਚਾ ਸੁੱਤੇ ਪਏ ਰੋਂਦਾ ਹੈ ਤਾਂ ਮਾਂ ਸੁੱਤੇ ਪਏ ਹੀ ਬੱਚੇ ਨੂੰ ਦੁੱਧ ਦੇ ਦਿੰਦੀ ਹੈ। ਤੇ ਮਾਂ ਨੂੰ ਸੁੱਤੇ ਪਏ ਪਤਾ ਵੀ ਨਹੀਂ ਹੁੰਦਾ ਕਿ ਮੈਂ ਦੁੱਧ ਦਿੱਤਾ ਹੈ। ਦਿਲੋਂ ਮਾਂ ਬੱਚੇ ਨਾਲ ਇਸ ਤਰ੍ਹਾਂ ਦਿਲੋਂ ਜੁੜੀ ਹੁੰਦੀ ਹੈ। ਮਾਂ ਨੂੰ ਵੀ ਇਹ ਪਤਾ ਹੈ ਕਿ ਬੱਚੇ ਨੂੰ ਖੱਬੇ ਪਾਸੇ ਚੁੱਕ ਕੇ ਦਿਲ ਦੀ ਧੜਕਣ ਦੀਆਂ ਲੋਰੀਆਂ ਮਿਲਦੀਆਂ ਹਨ। ਮਾਂ ਦਾ ਪਿਆਰ ਮੁਰਦੇ ਵਿੱਚ ਜਾਨ ਪਾ ਦਿੰਦਾ ਹੈ। ਇਕ ਮਾਸ ਦੇ ਲੋਥੜੇ ਨੂੰ ਅਸਮਾਨ ਦੀਆਂ ਬੁੁਲੰਦੀਆਂ ’ਤੇ ਪਹੁੰਚਾ ਦਿੰਦੀ ਹੈ।
ਡਾ. ਤਰਸੇਮ ਲਾਲ,