ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ
ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ,
ਅੱਜ ਉੱਜੜੇ ਲੱਗਣ ਗਰਾਂ ਮੈਨੂੰ
ਕੰਨੀਂ ਰੜਕਣ ਮਾੜੇ ਬੋਲ ਲੋਕੋ,
ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,,
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!
ਮੁਲਕ ਆਜ਼ਾਦ ਪਰ ਬੋਲਣਾ ਬੰਦ ਕੀਤਾ
ਪੈਂਦੀ ਸੱਚ ਤੇ ਭਾਰੂ ਬੁਰਾਈ,
ਅੱਜ ਸੱਤ ਕੁ ਸਾਲਾ ਬਾਲ ਆਖੇ
ਬਾਈ ਪਹੁੰਚੀ ਨਾ ਬਾਪ ਤਾਈਂ ,
ਅਣਖ ਜਗਾਉਂਦੇ ਅੱਗਿਉਂ ਅਚੰਭ ਕਰਦੇ, ਮੇਰੇ ਦੇਸ਼ ਦੇ ਬਾਲ ਨਿਆਣੇ ਜੀ,,
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!
ਮੈਂ ਆਪੇ ਮਮਤਾ ਵਿਸਾਰ ਦਿੱਤੀ
ਮਾਪੇ ਛੱਡ ਆਇਆ ਕਿੰਨੇ ਕੋਹ ਪਿੱਛੇ,
ਮੇਰੀ ਵਹੁਟੀ ਦੀ ਇੱਜ਼ਤ ਰੱਖ ਲਈ ਮੈਂ
ਉਨ੍ਹਾਂ ਤਬਾਹ ਕੀਤੀ ਇਹਦੇ ਮੋਹ ਪਿੱਛੇ ,
ਮੇਰੀ ਝੋਲੀ ਸੱਖਣੀ ਰਹਿ ਗਈ ‘ਤੇ ਉਹਨਾਂ ਭਰ ਲਈ ਜਿਨ੍ਹਾਂ ਪਛਾਣੇ ਜੀ,,
ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ ਰੁਲਦੇ, ਅੱਛੇ ਦਿਨ ਭਾਲਣ ਨੂੰ ਘਰਾਣੇ ਜੀ …!