ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਡਾਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਰਾਇਲ ਮੇਲ ਉਸਨੂੰ 500 ਡਰੋਨਾਂ ਦੀ ਲੋੜ ਹੈ। ਰਾਇਲ ਮੇਲ ਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ਤੱਕ 200 ਦੀ ਸੰਖਿਆ ਤੱਕ ਡਰੋਨ 50 ਨਵੇਂ ਰੂਟਾਂ ‘ਤੇ ਡਾਕ ਨੂੰ ਲੈ ਕੇ ਜਾਣ ਵਿੱਚ ਮਦਦ ਕਰਨਗੇ, ਜਿਸ ਨਾਲ ਆਇਲਜ਼ ਆਫ਼ ਸਿਲੀ, ਸ਼ੈਟਲੈਂਡ ਆਈਲੈਂਡਜ਼, ਓਰਕਨੀ ਆਈਲੈਂਡਜ਼ ਅਤੇ ਹੇਬਰਾਈਡਜ਼ ਸਭ ਤੋਂ ਪਹਿਲਾਂ ਲਾਭ ਪ੍ਰਾਪਤ ਕਰਨਗੇ।
ਇਹਨਾਂ ਨਵੀਆਂ ਸੇਵਾਵਾਂ ਨੂੰ ਨਾਗਰਿਕ ਹਵਾਬਾਜ਼ੀ ਅਥਾਰਟੀ (ਛਅਅ) ਤੋਂ ਮਨਜ਼ੂਰੀ ਦੀ ਲੋੜ ਹੈ। ਰਾਇਲ ਮੇਲ ਪਿਛਲੇ ਕੁੱਝ ਸਮੇਂ ਤੋਂ ਡਰੋਨ ਦੀ ਵਰਤੋਂ ਦੀ ਜਾਂਚ ਕਰ ਰਿਹਾ ਹੈ, ਜਿਸਦੀ ਸਭ ਤੋਂ ਤਾਜ਼ਾ ਅਜ਼ਮਾਇਸ਼ ਅਪ੍ਰੈਲ ਵਿੱਚ ਸ਼ੈਟਲੈਂਡ ਟਾਪੂਆਂ ‘ਤੇ ਆਯੋਜਿਤ ਕੀਤੀ ਗਈ ਸੀ। ਜਿਸ ਦੌਰਾਨ ਡਰੋਨਾਂ ਨੇ ਲੇਰਵਿਕ ਦੇ ਟਿੰਗਵਾਲ ਏਅਰਪੋਰਟ ਦੇ ਵਿਚਕਾਰ ਡਾਕ ਨੂੰ ਯੂਨਸਟ, ਬ੍ਰਿਟੇਨ ਦੇ ਸਭ ਤੋਂ ਉੱਤਰੀ ਵਸੋਂ ਵਾਲੇ ਟਾਪੂ ਤੱਕ ਪਹੁੰਚਾਇਆ ਸੀ। ਇਹ ਡਰੋਨ 1,000 ਕਿਲੋਮੀਟਰ (621 ਮੀਲ) ਦੀ ਰੇਂਜ ਦੇ ਨਾਲ ਅਤੇ 100 ਕਿੱਲੋਗ੍ਰਾਮ (220ਲਬ) ਤੱਕ ਭਾਰ ਲਿਜਾਣ ਦੇ ਸਮਰੱਥ ਹੁੰਦੇ ਹਨ ਅਤੇ ਇਹ ਦੋ ਅੰਦਰੂਨੀ ਕੰਬਸ਼ਨ ਇੰਜਣਾਂ ਦੁਆਰਾ ਸੰਚਾਲਿਤ ਹੁੰਦੇ ਹਨ। ਰਾਇਲ ਮੇਲ ਦੇ ਡਰੋਨ ਟਰਾਇਲ ਦੇ ਮੁਖੀ ਕ੍ਰਿਸ ਪੈਕਸਟਨ ਨੇ ਦੱਸਿਆ ਕਿ ਡਰੋਨ ਅਸਲ ਵਿੱਚ ਅਫਰੀਕਾ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਸਨ। ਉਹਨਾਂ ਕਿਹਾ ਕਿ ਡਰੋਨ ਛੋਟੀ ਜਗ੍ਹਾ ਵਿੱਚ ਉਡਾਣ ਭਰਨ ਦੇ ਯੋਗ ਹਨ ਅਤੇ ਸਮਾਨ ਛੋਟੇ ਖੇਤਰ ਵਿੱਚ ਉਤਾਰ ਸਕਦੇ ਹਨ। ਇਹ ਇੱਕ ਛੋਟੇ ਜਹਾਜ਼ ਵਰਗੇ ਹਨ ਅਤੇ ਫਰਕ ਸਿਰਫ ਇਹ ਹੈ ਕਿ ਇਸ ਵਿੱਚ ਕੋਈ ਪਾਇਲਟ ਨਹੀਂ ਹੈ।