ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਦੀ 104 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਇੱਕ ਸਦੀ ਤੋਂ ਉੱਪਰ ਆਪਣੀ ਉਮਰ ਭੋਗਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਪਰਸੀ ਮੈਨ ਨੂੰ ਦਿਹਾਂਤ ਤੋਂ ਬਾਅਦ ਸ਼ਰਧਾਂਜਲੀ ਦਿੱਤੀ ਗਈ। ਰਿਟਾਇਰਡ ਪੁਲਿਸ ਅਫਸਰ ਪਰਸੀ ਮੈਨ 2020 ਵਿੱਚ ਉਸ ਸਮੇਂ ਇੱਕ ਸੋਸ਼ਲ ਮੀਡੀਆ ਸਨਸਨੀ ਬਣ ਗਿਆ ਸੀ ਜਦੋਂ ਉਸਦੇ ਜ਼ਿਮਰ ਨਾਲ ਡਾਂਸ ਕਰਨ ਦੀ ਉਸਦੀ ਫੁਟੇਜ ਆਨਲਾਈਨ ਵਾਇਰਲ ਹੋ ਗਈ। ਉਸ ਦੇ ਨੱਚਣ ਦੀਆਂ ਕਲਿੱਪਾਂ ਨੇ ਸ਼ੁਰੂਆਤੀ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਹੌਸਲਾ ਦੇਣ ਵਿੱਚ ਮਦਦ ਕੀਤੀ। ਪਰਸੀ 1946 ਵਿੱਚ ਸਿਟੀ ਆਫ਼ ਗਲਾਸਗੋ ਪੁਲਿਸ ਵਿੱਚ ਸ਼ਾਮਲ ਹੋਇਆ ਸੀ ਅਤੇ 1976 ਵਿੱਚ ਇੱਕ ਸਾਰਜੈਂਟ ਵਜੋਂ ਫੋਰਸ ਤੋਂ ਸੇਵਾਮੁਕਤ ਹੋਇਆ। ਪੁਲਿਸ ਸਕਾਟਲੈਂਡ ਨੇ ਪਰਸੀ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਆਪਣੇ 11 ਬੱਚੇ, 20 ਪੋਤੇ-ਪੋਤੀਆਂ ਅਤੇ 19 ਪੜਪੋਤੇ-ਪੋਤੀਆਂ ਛੱਡ ਗਿਆ ਹੈ।
ਸਕਾਟਲੈਂਡ ਦੇ ਤੀਜੇ ਸਭ ਤੋਂ ਬਜ਼ੁਰਗ ਵਿਅਕਤੀ ਦੀ 104 ਸਾਲ ਦੀ ਉਮਰ ਵਿੱਚ ਮੌਤ
This entry was posted in ਅੰਤਰਰਾਸ਼ਟਰੀ.