ਰੋਡ ਰੇਜ ਕੇਸ ਵਿੱਚ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪਟਿਆਲਾ ਕੋਰਟ ਵਿਚ ਆਤਮ ਸਮਰਪਣ ਕਰ ਦਿੱਤਾ ਹੈ। ਕੋਰਟ ਵਿੱਚ ਸਿੱਧੂ ਦੇ ਸਰੈਂਡਰ ਕਰਨ ਦੀ ਕਾਰਵਾਈ ਕੀਤੀ ਗਈ। ਇਸਤੋਂ ਬਾਅਦ ਸਿੱਧੂ ਦਾ ਮੈਡੀਕਲ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਕਰਵਾਇਆ ਗਿਆ। ਉਨ੍ਹਾਂ ਦੇ ਪੈਰ ਵਿੱਚ ਇਕ ਬੈਲਟ ਵੀ ਬੱਝੀ ਹੈ, ਜਿਸਨੂੰ ਲੈਕੇ ਵੀ ਸਿੱਧੂ ਦੇ ਮੈਡੀਕਲ ਰਿਕਾਰਡ ਦੀ ਜਾਂਚ ਕੀਤੀ ਗਈ। ਉਹ ਆਪਣੇ ਨਾਲ ਕਪੜਿਆਂ ਦੀ ਸੂਟਕੇਸ ਵੀ ਲੈਕੇ ਆਏ ਸਨ। ਇਸਤੋਂ ਉਪਰੰਤ ਪੁਲਿਸ ਸਿੱਧੂ ਨੂੰ ਪਟਿਆਲਾ ਸੈਂਟਰਲ ਜੇਲ੍ਹ ਲੈ ਪਹੁੰਚ ਗਈ। ਇਸ ਜੇਲ੍ਹ ਵਿੱਚ ਸਿੱਧੂ ਦਾ ਕਟੱੜ ਵਿਰੋਧੀ ਵਿਕਰਮਜੀਤ ਸਿੰਘ ਮਜੀਠੀਆ ਡਰਗ ਕੇਸ ਵਿਚ ਬੰਦ ਹੈ। ਇਥੇ ਇਹ ਵਰਣਨਯੋਗ ਹੈ ਕਿ ਸਿੱਧੂ ਬਤੌਰ ਕੈਦੀ ਉਥੇ ਸਜ਼ਾ ਕੱਟਣਗੇ ਅਤੇ ਵਿਕਰਮਜੀਤ ਸਿੰਘ ਮਜੀਠੀਆ ਅਜੇ ਹਵਾਲਾਤੀ ਹਨ।
ਜੇਲ੍ਹ ਵਿੱਚ ਸਿੱਧੂ ਦੀ ਪਛਾਣ ਕੈਦੀ ਨੰਬਰ241383 ਦੇ ਰੂਪ ਵਿੱਚ ਹੋਵੇਗੀ। ਸਿੱਧੂ ਨੂੰ ਕੰਮ ਦੇ ਬਦਲੇ ਰੋਜ਼ਾਨਾ 30 ਤੋਂ 90 ਰੁਪਦੇ ਦਿਹਾੜੀ ਵਜੋਂ ਮਿਲਣਗੇ।
ਕੋਰਟ ਵਲੋਂ ਸ਼ੁਕਰਵਾਰ ਨੂੰ ਕਊਰੇਟਿਵ ਪਟੀਸ਼ਨ ਨੂੰ ਫੌਰੀ ਤੌਰ ‘ਤੇ ਸੁਣਨ ਤੋਂ ਇਨਕਾਰ ਕਰ ਦਿੱਤਾ ਗਿਆ। ਸਿੱਧੂ ਨੇ ਸਿਹਤ ਠੀਕ ਨਾ ਹੋਣ ਦੇ ਆਧਾਰ ‘ਤੇ ਕੋਰਟ ਪਾਸੋਂ ਸਰੈਂਡਰ ਇਕ ਹਫਤੇ ਬਾਅਦ ਕਰਨ ਦੀ ਮੋਹਲਤ ਮੰਗੀ ਸੀ। ਸੁਪਰੀਮ ਕੋਰਟ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਪ੍ਰਿਯੰਕਾ ਗਾਂਧੀ ਨੂੰ ਫੋਨ ਕੀਤਾ ਸੀ। ਪ੍ਰਿਯੰਕਾ ਨੇ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਉਨ੍ਹਾਂ ਦੇ ਨਾਲ ਹੈ। ਸਿੱਧੂ ਨੂੰ ਪ੍ਰਿਯੰਕਾ ਗਾਂਧੀ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।