ਲੁਧਿਆਣਾ – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਇਕ ਜ਼ਰੂਰੀ ਸ਼ੌਕ ਇਕਰੱਤਤਾ ਡਾ.ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡਾ.ਸੁਲਤਾਨਾ ਬੇਗ਼ਮ ਦੇ ਸਦੀਵੀ ਵਿਛੋੜੇ ‘ਤੇ ਮੌਨ ਰੱਖ ਕੇ ਅਫ਼ਸੋਸ ਪ੍ਰਗਟ ਕੀਤਾ ਗਿਆ। ਡਾ.ਸੁਲਤਾਨਾ ਬੇਗਮ ਪੰਜਾਬੀ ਸਾਹਿਤ ਦੀ ਇਕ ਨਾਮਵਰ ਹਸਤੀ ਸਨ ਜਿਨ੍ਹਾਂ ਦੇ ਦੋ ਕਾਵਿ-ਸੰਗ੍ਰਹਿ ਗੁਲਜ਼ਾਰਾਂ ਤੇ ਬਹਾਰਾਂ, ਵਾਰਤਕ ਪੁਸਤਕ ਸ਼ਗੂਫੇ, ਸਵੈ ਜੀਵਨੀ ਕਤਰਾ-ਕਤਰਾ ਜ਼ਿੰਦਗੀ ਅਤੇ ਮਾਂ ਨਾਲ ਸੰਬੰਧਿਤ ਜੀਵਨੀ ਲਾਹੋਰ ਕਿੰਨੀ ਦੂਰ ਛਪ ਚੁੱਕੇ ਹਨ। ਇਹ ਵਾਰਤਕ ਪੁਸਤਕਾਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਮਾਰਚ 2022 ਮੌਕੇ ਲਾਹੋਰ ਵਿਚ ਭਰੀ ਸਭਾ ਵਿਚ ਲੋਕ ਅਰਪਨ ਕੀਤੀਆਂ ਗਈਆਂ। ਡਾ.ਲਖਵਿੰਦਰ ਸਿੰਘ ਜੌਹਲ ਨੇ ਵਿਛੜੀ ਰੂਹ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਭਾਵਪੂਰਤ ਟਿਪੱਣੀਆਂ ਕੀਤੀਆਂ। ਪ੍ਰੋ.ਗੁਰਭਜਨ ਗਿੱਲ ਹੋਰਾਂ ਨੇ ਉਨ੍ਹਾਂ ਦੇ ਵਿਛੋੜੇ ਨੂੰ ਅਸਹਿ ਦੱਸਦਿਆਂ ਲਾਹੌਰ ਮੁਕਾਮ ਵੇਲੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਡਾ.ਗੁਰਇਕਬਾਲ ਸਿੰਘ ਨੇ ਉਨ੍ਹਾਂ ਦੇ ਵਿਛੋੜੇ ਨੂੰ ਬੇਮੌਕਾ ਕਹਿੰਦਿਆਂ ਉਨ੍ਹਾਂ ਦੀ ਸਵੈਜੀਵਨੀ ਕਤਰਾ ਕਤਰਾ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਕੱਤਰ ਸ੍ਰੀ ਕੇ.ਸਾਧੂ ਸਿੰਘ ਸਕੱਤਰ ਡਾ.ਗੁਰਚਰਨ ਕੌਰ ਕੋਚਰ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਅਹੁੱਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਮੈਂਬਰ ਸ਼ਾਮਲ ਹੋਏ।