ਮਾਨਸਾ – ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਸਿੰਗਰ ਸਿੱਧੂ ਮੂਸੇਵਾਲ ਦੀ ਸਕਿਊਰਟੀ ਵਿੱਚ ਕਟੌਤੀ ਕੀਤੀ ਸੀ, ਜਿਸ ਕਰਕੇ ਗੈਂਗਸਟਰਾਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਨੌਜਵਾਨ ਜਵਾਨ ਸਿੰਗਰ ਦੀ ਹੱਤਿਆ ਕਰ ਦਿੱਤੀ। ਇਸ ਖ਼ਬਰ ਨਾਲ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਮੂਸੇਵਾਲ ਦੀ ਮਾਤਾ ਜੀ ਚਰਨਜੀਤ ਕੌਰ ਨੇ ਵੀ ਇਸ ਵਾਰਦਾਤ ਲਈ ਆਪ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ, “ਅਜਿਹੀ ਬੇਕਾਰ ਸਰਕਾਰ ਆਈ ਹੈ ਜਿਸ ਨੇ ਸੱਭ ਕੁਝ ਤਬਾਹ ਕਰ ਦਿੱਤਾ ਹੈ।ਭਗਵੰਤ ਮਾਨ ਅਤੇ ਕੇਜਰੀਵਾਲ ਮੇਰੇ ਪੁੱਤਰ ਦੀ ਮੌਤ ਲਈ ਜਿੰਮੇਵਾਰ ਹਨ। ਹੁਣ ਮੈਨੂੰ ਵੀ ਗੋਲੀ ਮਾਰ ਦੇਵੋ।”ਪੰਜਾਬੀ ਗਾਇਕ 28 ਸਾਲਾ ਸਿੱਧੂ ਮੂਸੇਵਾਲ ਦਾ ਐਤਵਾਰ ਸ਼ਾਮ ਨੂੰ 4:30 ਦੇ ਕਰੀਬ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਦੇ 2 ਸਾਥੀ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਇਸ ਹਮਲੇ ਦੌਰਾਨ ਜਖਮੀ ਹੋਏ ਹਨ। ਹਮਲੇ ਸਮੇਂ ਮੂਸੇਵਾਲ ਖੁਦ ਆਪਣੀ ਕਾਲੇ ਰੰਗ ਦੀ ਮਹਿੰਦਰਾ ਥਾਰ ਗੱਡੀ ਚਲਾ ਰਹੇ ਸਨ। ਉਨ੍ਹਾਂ ਕੋਲ ਪਿਸਟਲ ਵੀ ਸੀ ਜੋ ਉਸ ਸਮੇਂ ਕੰਮ ਨਹੀਂ ਆ ਸਕੀ। ਉਨ੍ਹਾਂ ਦੀ ਗੱਡੀ ਤੇ 30 ਤੋਂ 40 ਰਾਊਂਡ ਫਾਇਰਿੰਗ ਕੀਤੀ ਗਈ। ਮੂਸੇਵਾਲ ਦੀ ਹੱਤਿਆ ਦੀ ਜਿੰਮੇਵਾਰੀ ਕਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੈਠੇ ਗੈਂਗਸਟਰ ਲਾਰੰਸ ਬਿਸ਼ਨੋਈ ਨੇ ਲਈ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਭਰਾ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।ਪੰਜਾਬ ਸਰਕਾਰ ਨੇ ਇੱਕ ਦਿਨ ਪਹਿਲਾਂ ਹੀ ਮੂਸੇਵਾਲ ਸਮੇਤ ਪੰਜਾਬ ਦੇ 424 ਲੋਕਾਂ ਦੀ ਸਕਿਊਰਟੀ ਵਾਪਿਸ ਲਈ ਸੀ। ਇੱਥੇ ਹੀ ਬਸ ਨਹੀਂ, ਇਸ ਦਾ ਪੂਰਾ ਪ੍ਰਚਾਰ ਕੀਤਾ ਗਿਆ ਸੀ ਜਿਸ ਤਰ੍ਹਾਂ ਬਹੁਤ ਵੱਡਾ ਮਾਰਕਾ ਮਾਰਿਆ ਹੁੰਦਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਸਕਿਊਰਟੀ ਵੀ ਇਸੇ ਸੰਦਰਭ ਵਿੱਚ ਵਾਪਿਸ ਲਈ ਗਈ ਸੀ। ਜਿਸ ਦਾ ਪੂਰੇ ਸਿੱਖ ਜਗਤ ਵਿੱਚ ਭਾਰੀ ਰੋਹ ਹੈ। ਭਗਵੰਤ ਮਾਨ ਆਪਣੀ ਮਾਤਾ ਅਤੇ ਭੈਣ ਨੂੰ ਕਿਸ ਨੈਤਿਕਤਾ ਦੇ ਆਧਾਰ ਤੇ 20-25 ਦੀ ਸਕਿਉਰਟੀ ਮੁਹਈਆ ਕਰਵਾ ਰਿਹਾ ਹੈ। ਰਾਘਵ ਚੱਢਾ ਨੂੰ 45 ਸਕਿਊਰਟੀ ਗਾਰਡ ਕਿਉਂ ਦਿੱਤੇ ਜਾ ਰਹੇ ਹਨ?