ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ 9 ਸਾਲਾਂ ਤੋਂ ਅਸੀਂ ਸੰਗਤ ਤੇ ਸਮੁੱਚੇ ਸਟਾਫ ਨੁੰ ਸਮਝਾਉਣ ਦਾ ਯਤਨ ਕਰ ਰਹੇ ਸੀ ਕਿ ਇਸ ਮਾਮਲੇ ਵਿਚ ਮੁੱਖ ਦੋਸ਼ੀ ਓਹ ਹਨ ਜਿਹਨਾਂ ਨੇ 2006 ਤੋਂ 2013 ਤੱਕ ਸਟਾਫ ਦਾ ਹੱਕ ਮਾਰਿਆ। ਇਹਨਾਂ ਨੇ ਸਟਾਫ ਨੁੰ 6ਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਦਿੱਤਾ । ਉਹਨਾਂ ਕਿਹਾ ਕਿ ਵਿਆਜ਼ ਦੀ ਰਾਸ਼ੀ ਮਿਲ ਕੇ ਇਹ ਰਾਸ਼ੀ 150 ਕਰੋੜ ਰੁਪਏ ਦੀ ਦੇਣਦਾਰੀ ਹੈ।
ਉਹਨਾਂ ਕਿਹਾ ਕਿ ਅੱਜ ਦੀ ਮੁਹਿੰਮ ਵਿਚ ਸਮੁੱਚੇ ਸਟਾਫ ਨੇ ਮਦਦ ਕੀਤੀ ਤੇ ਸੰਗਤਾਂ ਵੱਲੋਂ ਨਕਾਰੇ ਬੰਦੇ ਪਿੱਛੇ ਕਰ ਦਿੱਤੇ। ਉਹਨਾਂ ਕਿਹਾ ਕਿ ਜਿਹਨਾਂ ਨੇ ਬੇਨਿਯਮੀਆਂ ਕੀਤੀਆਂ, ਚੋਰੀਆਂ ਕੀਤੀਆਂ ਤੇ ਠੱਗੀ ਮਾਰੀਆਂ, ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਇਹ ਦਾਅਵਾ ਕਰਦੇ ਸਨ ਕਿ ਜਦੋਂ ਉਸ ਪ੍ਰਧਾਨ ਬਣੇ ਸਨ ਤਾਂ ਨਿਗੂਣੀ ਰਾਸ਼ੀ ਕਮੇਟੀ ਦੇ ਖਾਤੇ ਵਿਚ ਸੀ। ਉਹਨਾਂ ਕਿਹਾ ਕਿ ਇਹ ਵਾਰ ਵਾਰ ਝੂਠ ਬੋਲਦੇ ਰਹੇ ਹਨ। ਉਹਨਾਂ ਨੇ ਸਰਨਾ ਭਰਾਵਾਂ ਨੁੰ ਸਵਾਲ ਕੀਤਾ ਕਿ ਉਹ ਕਿਹੜੇ ਹੱਕ ਨਾਲ ਸਟਾਫ ਨਾਲ ਵਿਤਕਰਾ ਕਰਦੇ ਸਨ।