ਆਪਣੀ ਹੀ ਕੁੱਲੀ ਉਤੇ
ਮਾਣ ਹੁੰਦਾ ਪਿਆਰਿਓ।
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਮਜ਼ਾ ਬੜਾ ਆਉਂਦਾ ਹੈ
ਆਪਣੀ ਕਮਾਈ ਦਾ।
ਆਪਣਾ ਹੀ ਕਰੀਦਾ
ਆਪਣਾ ਹੀ ਖਾਈਦਾ।
ਰੁੱਖੀ-ਸੁੱਕੀ ਰੋਟੀ ਦਿਓ
ਅੱਜ਼ਬ ਹੀ ਨਜ਼ਾਰਿਉ,
ਆਪਣੀ ਹੀ ਕੁੱਲੀ ਉਤੇ
ਮਾਣ ਹੁੰਦਾ ਪਿਆਰਿਓ।
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਬਾਲੜੀ ਦੇ ਸਿਰ ਉਤੇ
ਚੁੰਨੀ ਲੀਰੋ- ਲੀਰ ਹੈ।
ਹੱਥ ਅੱਡ ਮੰਗਣੇ ਦੀ
ਪੈਰਾਂ ‘ਚ ਜੰਜੀਰ ਹੈ।
ਕਿਹਨੂੰ ਹਾਲ ਦਸਾਂ ਮੈਂ
ਇਹ ਰੰਗਲੇ ਚੁਬਾਰਿਓ,
ਆਪਣੀ ਹੀ ਕੁੱਲੀ ਉਤੇ
ਮਾਣ ਹੁੰਦਾ ਪਿਆਰਿਓ।
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਭੁੱਖਾ- ਭਾਣਾਂ ਵੇਖੋ ਅੱਜ
ਸੁੱਤਾ ਪਰਵਾਰ ਹੈ।
ਪੀ ਕੇ ਸਾਡਾ ਖ਼ੂਨ ਕੋਈ
ਮਾਰਦਾ ਡੱਕਾਰ ਹੈ।
ਕੱਡਿਉ ਨਾ ਗਾਲਾਂ ਕੋਈ
ਝਿੱੜਕਾਂ ਨਾ ਮਾਰਿਓ,
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਮਾਣ ਹੁੰਦਾ ਪਿਆਰਿਓ।
ਆਪਣੀ ਹੀ ਕੁੱਲੀ ਉਤੇ
ਬੜਾ ਕੁਝ ਆਖਿਆ ਹੈ
ਇਹਨਾਂ ਸਰਕਾਰਾਂ ਨੂੰ।
ਕੌਣ ਪੁੱਛਦਾ ਹੈ ਏਥੇ
ਦੇਸ਼ ਦੇ ਗ਼ਦਾਰਾਂ ਨੂੰ।
ਲਹੂ ਸਾਡਾ ਪੀਣਾ ਛੱਡੋ
ਵੇ ਖ਼ੂਨੀ ਹੱਤਿਆਰਿਓ,
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਆਪਣੀ ਹੀ ਕੁੱਲੀ ਉਤੇ
ਮਾਣ ਹੁੰਦਾ ਪਿਆਰਿਓ।
ਔਹ!ਬੰਗਲਾ ਬਣਾਇਆ
ਜਦ ਵਢੇ੍ਹ ਸ਼ਾਹੂਕਾਰ ਦਾ।
ਉਹੀ “ਸੁਹਲ” ਉਤੇ
ਵੇਖੋ ਜੁਲਮ ਗੁਜ਼ਾਰਦਾ।
ਹਾਮੀਂ ਮੇਰੀ ਭਰੋ ਤੁਸੀਂ
ਚੰਨ ਤੇ ਸਿਤਾਰਿਓ,
ਤੀੱਲਾ-ਤੀੱਲਾ ਕਰ ਮੇਰਾ
ਘਰ ਨਾ ਉਜਾੜਿਓ।
ਆਪਣੀ ਹੀ ਕੁੱਲੀ ਉਤੇ
ਮਾਣ ਹੁੰਦਾ ਪਿਆਰਿਓ।