ਕਾਬੁਲ – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਿੱਖਾਂ ਦੇ ‘ਕਰਤੇ ਪਰਵਾਨ’ ਗੁਦੁਆਰੇ ਤੇ ਅੱਤਵਾਦੀਆਂ ਦੁਆਰਾ ਬੰਬ ਧਮਾਕੇ ਕੀਤੇ ਗਏ ਅਤੇ ਅਜੇ ਵੀ ਜਬਰਦਸਤ ਫਾਇਰਿੰਗ ਹੋ ਰਹੀ ਹੈ। ਬੰਦੂਕਧਾਰੀਆਂ ਨੇ ਗੁਰਦੁਆਰੇ ਦੇ ਅੰਦਰ ਮੌਜੂਦ ਲੋਕਾਂ ਨੂੰ ਬੰਧਕ ਬਣਾੲਆ ਹੋਇਆ ਹੈ। ਇਸ ਹਮਲੇ ਦੌਰਾਨ ਇੱਕ ਮੁਸਲਮਾਨ ਗਾਰਡ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 28 ਦੇ ਕਰੀਬ ਲੋਕ ਜਖਮੀ ਹੋਏ ਹਨ। ਅਜੇ ਵੀ 8 ਲੋਕ ਅੰਦਰ ਫਸੇ ਹੋਏ ਹਨ। ਤਾਲਿਬਾਨੀ ਸੈਨਿਕ ਹਮਲਾ ਕਰਨ ਵਾਲੇ ਅੱਤਵਾਦੀਆਂ ਨਾਲ ਸਖਤ ਮੁਕਾਬਲਾ ਕਰ ਰਹੇ ਹਨ।
ਗੁਰਦੁਆਰਾ ਸਾਹਿਬ ਤੇ ਇਹ ਹਮਲਾ ਸਵੇਰੇ 8 ਵਜ ਕੇ 30 ਮਿੰਟ ਤੇ ਹੋਇਆ। ਬੰਬ ਵਿਸਫੋਟ ਹੋਣ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਲਗਦੀਆਂ ਦੁਕਾਨਾਂ ਨੂੰ ਵੀ ਅੱਗ ਲਗ ਗਈ ਹੈ। ਅੱਤਵਾਦੀਆਂ ਨੂੰ ਤਾਲਿਬਾਨੀ ਸੈਨਿਕ ਜਬਰਦਸਤ ਜਵਾਬ ਦੇ ਰਹੇ ਹਨ।ਤਾਲਿਬਾਨ ਉਨ੍ਹਾਂ ਹਮਲਾਵਰਾਂ ਨੂੰ ਜਿਊਂਦਾ ਫੜਨ ਦੀ ਕੋਸਿ਼ਸ਼ ਕਰ ਰਹੇ ਹਨ ਅਤੇ ਉਨ੍ਹਾਂ ਵਿੱਚਕਾਰ ਲੜਾਈ ਜਾਰੀ ਹੈ। ਗੁਰਦਆਰੇ ਦੀ ਇਮਾਰਤ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ ਅਤੇ ਚਾਰ ਸਿੱਖਾਂ ਦਾ ਕੁਝ ਪਤਾ ਨਹੀਂ ਲਗ ਰਿਹਾ। ਇਸ ਤੋਂ ਪਹਿਲਾਂ ਵੀ ਇਸ ਗੁਰਦੁਆਰੇ ਤੇ ਅਗਿਆਤ ਹੱਥਿਆਰਬੰਦ ਵਿਅਕਤੀਆਂ ਦੁਆਰਾ ਹਮਲਾ ਕੀਤਾ ਗਿਆ ਸੀ।