ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ।
ਜਾਪਦਾ ਜਿਉਂ ਬੱਦਲਾਂ ਦਾ ਵਰਸਣਾ।
ਉਸਦਾ ਮੇਰੇ ਕੋਲ ਬਹਿਣਾ ਹੱਸ ਕੇ
ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ।
ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ
ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ?
ਉਹ ਹੈ ਖੁਸ਼ਬੂ ਦੀ ਦੀਵਾਨੀ ਮੈਂ ਤਦੇ
ਲੋਚਦਾ ਹਾਂ ਫੁੱਲ ਬਣਕੇ ਮਹਿਕਣਾ।
ਤੂੰ ਨਸੀਬਾਂ ਵਿੱਚ ਮੇਰੇ ਹੈ ਨਹੀਂ
ਮੇਰੀ ਕਿਸਮਤ ਵਿੱਚ ਤੈਨੂੰ ਤਰਸਣਾ।
ਕੰਮ ਜਨਤਾ ਦੋ ਹੀ ਕਰਦੀ ਅੱਜਕਲ੍ਹ
ਲੀਡਰਾਂ ਨੂੰ ਕੋਸਣਾ ਜਾਂ ਕਲਪਣਾ।