ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਐਨ ਸੀ ਸੀ ਕੈਡਿਟਸ ਵੱਲੋਂ ਖੰਨਾ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਉੱਨ੍ਹੀਵੀਂ ਪੰਜਾਬ ਬਟਾਲੀਅਨ ਦੇ ਐਨ ਸੀ ਸੀ ਯੂਨਿਟ ਦੇ ਸਹਿਯੋਗ ਨਾਲ ਕਮਾਂਡਿੰਗ ਅਫ਼ਸਰ ਕਰਨਲ ਡੀ ਕੇ ਸਿੰਘ ਅਤੇ ਐਡਮਿਨਸਟੇ੍ਰਟਿਵ ਅਫ਼ਸਰ ਕਰਨਲ ਕੇ ਐੱਸ ਕੋਨਡਾਲ ਦੀ ਅਗਵਾਈ ਵਿਚ ਕਰਵਾਈ ਗਈ ਇਸ ਰੈਲੀ ਨੂੰ ਹਰੀ ਝੰਡੀ ਏ ਐਨ ੳ ਲੈਫ਼ਟੀਨੈਂਟ ਕੇ. ਜੇ . ਐੱਸ ਗਿੱਲ ਵੱਲੋਂ ਦਿਤੀ ਗਈ। ਇਹ ਰੈਲੀ ਕੈਂਪਸ ਤੋਂ ਸ਼ੁਰੂ ਹੋਕੇ ਖੰਨਾ ਦੇ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਵਾਪਸ ਕੈਂਪਸ ਵਿਚ ਜਾ ਕੇ ਖ਼ਤਮ ਹੋਈ। ਇਸ ਸਾਈਕਲ ਰੈਲੀ ਵਿਚ ਵਿਦਿਆਰਥੀਆਂ ਨੇ ਬੈਨਰ ਲਗਾਏ ਹੋਏ ਸਨ ਜਿਨ੍ਹਾਂ ਵਿਚ ਖੰਨਾ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਹਫ਼ਤੇ ਵਿਚ ਇਕ ਦਿਨ ਕਾਰ ਦੀ ਥਾਂ ਸਾਈਕਲ ਦੀ ਵਰਤੋਂ ਕਰਨ ਆਦਿ ਦੇ ਸੁਨੇਹੇ ਲਿਖੇ ਹੋਏ ਸਨ।
ਇਸ ਮੌਕੇ ਤੇ ਕਮਾਂਡਿੰਗ ਅਫ਼ਸਰ ਕਰਨਲ ਡੀ ਕੇ ਸਿੰਘ ਨੇ ਗੁਲਜ਼ਾਰ ਗਰੁੱਪ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿਤੀ। ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਅੱਜ ਵਿਸ਼ਵ ਪੱਧਰ ਤੇ ਪ੍ਰਦੂਸ਼ਣ ਦੇ ਖ਼ਾਤਮੇ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਪ੍ਰਦੂਸ਼ਣ ਵਿਚ ਵੱਡਾ ਹਿੱਸਾ ਮੋਟਰ ਵਹੀਕਲ ਦਾ ਹੁੰਦਾ ਹੈ। ਜੇਕਰ ਅਸੀ ਸਭ ਹਫ਼ਤੇ ਵਿਚ ਇਕ ਦਿਨ ਗੱਡੀ ਦੀ ਬਜਾਏ ਸਾਈਕਲ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੰਬੀ ਦੂਰੀ ਲਈ ਕਾਰ ਪੂਲਿੰਗ ਰਾਹੀਂ ਵੀ ਮੋਟਰ ਵਹੀਕਲ ਦੇ ਪ੍ਰਦੂਸ਼ਣ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਐਨ ਸੀ ਸੀ ਕੈਡਿਟਸ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਹਿਰ ਵਾਸੀਆਂ ਵੱਲੋਂ ਵੀ ਸ਼ਲਾਘਾ ਕੀਤੀ ਗਈ।