ਕੈਲਗਰੀ-: ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ ਅਤੇ ਕਵਿੱਤਰੀ, ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਛਪੀਆਂ ਦੋ ਪੁਸਤਕਾਂ, 16 ਜੁਲਾਈ, ਦਿਨ ਸ਼ਨੀਵਾਰ ਨੂੰ, ਬਾਅਦ ਦੁਪਹਿਰ ਇੱਕ ਵਜੇ ਤੋਂ ਚਾਰ ਵਜੇ ਤੱਕ, 503, 4774 ਵੈਸਟ ਵਿੰਡ ਡਰਾਈਵ, ਨੌਰਥ ਈਸਟ, ਕੈਲਗਰੀ (ਇੰਡੀਅਨ ਐਕਸ ਸਰਵਿਸਮੈੱਨ ਇੰਮੀਗਰੈਂਟ ਐਸੋਸੀਏਸ਼ਨ ਹਾਲ) ਵਿਖੇ, ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਲੋਕ ਅਰਪਣ ਕੀਤੀਆਂ ਜਾਣਗੀਆਂ। ਇਹਨਾਂ ਵਿਚੋਂ ਇੱਕ ਪੁਸਤਕ, ‘ਸਾਹਾਂ ਦੀ ਸਰਗਮ’- ਗ਼ਜ਼ਲ ਸੰਗ੍ਰਹਿ ਹੈ ਜਿਸ ਵਿੱਚ ਸਰਲ ਭਾਸ਼ਾ ਵਿੱਚ ਲਿਖੀਆਂ 88 ਗ਼ਜ਼ਲਾਂ ਹਨ ਅਤੇ ਦੂਜੀ, ‘ਖੁਸ਼ੀਆਂ ਦੀ ਖੁਸ਼ਬੋਈ’- ਨਿਬੰਧ ਸੰਗ੍ਰਹਿ ਹੈ ਜਿਸ ਵਿੱਚ- ਸਮਾਜਿਕ, ਧਾਰਮਿਕ, ਅੱਖੀਂ ਡਿੱਠਾ ਕੈਨੇਡਾ ਅਤੇ ਸਿਹਤ ਸੰਭਾਲ ਸਬੰਧੀ ਲੇਖ ਸ਼ਾਮਲ ਹਨ। ਮਾਂ ਬੋਲੀ ਪੰਜਾਬੀ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸਮੂਹ ਪਾਠਕਾਂ ਨੂੰ ਇਸ ਰਲੀਜ਼ ਸਮਾਗਮ ਦਾ ਹਿੱਸਾ ਬਣਨ ਲਈ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਪਾਠਕਾਂ ਦੀ ਵੱਡੀ ਮੰਗ ਅਨੁਸਾਰ, ਇਸ ਮੌਕੇ ਲੇਖਿਕਾ ਦੀਆਂ ਪੁਸਤਕਾਂ ਦੀ ਪਰਦਰਸ਼ਨੀ ਵੀ ਲਾਈ ਜਾਏਗੀ, ਜਿਥੋਂ ਪਾਠਕ ਪੁਸਤਕਾਂ ਪ੍ਰਾਪਤ ਕਰ ਸਕਣਗੇ। ਵਧੇਰੇ ਜਾਣਕਾਰੀ ਹਿੱਤ- ਗੁਰਦੀਸ਼ ਕੌਰ ਗਰੇਵਾਲ 403 404 1450 ਜਾਂ ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਚਰਨ ਕੌਰ ਥਿੰਦ ਨਾਲ 403 402 9635 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਪੁਸਤਕਾਂ 16 ਜੁਲਾਈ ਨੂੰ ਲੋਕ ਅਰਪਣ ਹੋਣਗੀਆਂ
This entry was posted in ਸਰਗਰਮੀਆਂ.