ਲੁਧਿਆਣਾ – ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ ਨੇ ਅੱਜ ਕੌਂਸਲ ਦੇ ਸੀ.ਈ.ਉ ਸ. ਗੁਰਦੀਪ ਸਿੰਘ ਸਮਰਾ ਦੇ ਹਵਾਲੇ ਨਾਲ ਪ੍ਰੈਸ ਨੂੰ ਜਾਣਕਾਰੀ ਦੇਦਿਆ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵੱਖ-ਵੱਖ ਪੱਛੜੇ ਇਲਾਕਿਆਂ ਵਿੱਚ ਵੱਸਦੇ ਗੁਰੂ ਨਾਨਕ ਨਾਮ ਲੇਵਾ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਸਿੱਖੀ ਦੇ ਧੁਰੇ ਨਾਲ ਜੋੜਨ,ਅਨਪੜ੍ਹਤਾ ਦੇ ਹਨੇਰੇ ਵਿੱਚੋ ਕੱਢ ਕੇ ਵਿੱਦਿਆ ਰੂਪੀ ਗਿਆਨ ਦਿਵਾ ਕੇ ਸਮੇਂ ਦੇ ਹਾਣੀ ਬਣਾਉਣ ਲਈ ਜਲਦੀ ਹੀ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬਰਵਾਨੀ ਦੇ ਕਸਬੇ ਬਲਵਾੜੀ ਵਿਖੇ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋ ਆਧੁਨਿਕ ਸਹੂਲਤਾਂ ਨਾਲ ਲੈਸ ਉੱਚ ਪੱਧਰ ਦੀ ਵਿੱਦਿਆ ਦੇਣ ਵਾਲੀ ਵਿੱਦਿਅਕ ਸੰਸਥਾ ਇੰਡੋ ਸਕਾਟਿਸ਼ ਅਕੈਡਮੀ ਦਾ ਨਿਰਮਾਣ ਕਾਰਜ ਜਲਦੀ ਆਰੰਭ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਇੰਡੋ ਸਕਾਟਿਸ਼ ਅਕੈਡਮੀ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਨਿਸ਼ਕਾਮ ਰੂਪ ਵਿੱਚ ਆਧੁਨਿਕ ਗਿਆਨ ਰੂਪੀ ਵਿੱਦਿਆ ਦੇਣ ਲਈ ਵਰਦਾਨ ਬਣੇਗੀ।ਇਸ ਦੌਰਾਨ ਸ.ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਸਾਰਥਕ ਯਤਨਾਂ ਸਦਕਾ ਉਸਾਰੀ ਜਾਣ ਵਾਲੀ ਇੰਡੋ ਸਕਾਟਿਸ਼ ਅਕੈਡਮੀ ਦੀ ਸਥਾਪਨਾ ਹੋਣ ਨਾਲ ਜਿੱਥੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਆਧੁਨਿਕ ਢੰਗ ਨਾਲ ਮਾਹਿਰ ਟੀਚਰਾਂ ਤੋ ਵਿੱਦਿਆ ਉਂਪਲੱਬਧ ਕਰਵਾਈ ਜਾਵੇਗੀ, ਉੱਥੇ ਨਾਲ ਹੀ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਖੇਡ ਤੇ ਰੱਖਿਆ ਅਕੈਡਮੀ ਵੀ ਬਣਾਈ ਜਾਵੇਗੀ ਤਾਂ ਕਿ ਉਹ ਪੜ੍ਹਾਈ ਤੇ ਖੇਡਾਂ ਦੀ ਸਿਖਲਾਈ ਲੈ ਕੇ ਦੇਸ਼ ਦੀ ਆਰਮੀ ਅਤੇ ਵੱਖ ਵੱਖ ਰੱਖਿਆ ਫੋਰਸਾਂ ਵਿੱਚ ਰੁਜ਼ਗਾਰ ਪ੍ਰਾਪਤ ਕਰਕੇ ਦੇਸ਼ ਤੇ ਕੌਮ ਦਾ ਨਾਮ ਰੌਸ਼ਨ ਕਰ ਸਕਣ।ਸ ਰਣਜੀਤ ਸਿੰਘ ਖਾਲਸਾ ਨੇ ਸਿੱਖ ਕੌਂਸਲ ਆਫ ਸਕਾਟਲੈਂਡ ਦੀ ਸਮੁੱਚੀ ਟੀਮ ਦੇ ਮੈਬਰਾਂ ਵੱਲੋ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੌਮ ਦੇ ਅਣਗੌਲੇ ਹੀਰਿਆਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਸਥਾਪਤ ਕੀਤੀ ਜਾ ਰਹੀ ਉਕਤ ਅਕੈਡਮੀ ਦੇ ਨਿਰਮਾਣ ਕਾਰਜਾਂ ਅੰਦਰ ਆਪਣੀ ਕਿਰਤ ਕਮਾਈ ਵਿਚੋਂ ਵੱਧ ਤੋ ਵੱਧ ਦਸਵੰਧ ਸਿੱਖ ਕੌਂਸਲ ਆਫ ਸਕਾਟਲੈਂਡ ਨੂੰ ਭੇਟ ਕਰਨ ਤਾਂ ਕਿ ਉਕਤ ਕੌਮੀ ਕਾਰਜ ਜਲਦ ਮੁਕੰਮਲ ਹੋ ਸਕੇ।
ਸਿੱਖ ਕੌਸਲ ਆਫ ਸਕਾਟਲੈਂਡ ਦੇ ਯਤਨਾਂ ਸਦਕਾ ਸਿਕਲੀਗਰਾਂ ਤੇ ਵਣਜਾਰੇ ਸਿੱਖਾਂ ਦੇ ਬੱਚੇ ਹੁਣ ਇੰਡੋ ਸਕਾਟਿਸ਼ ਅਕੈਡਮੀ ‘ਚ ਪ੍ਰਾਪਤ ਕਰਨਗੇ ਉੱਚ ਵਿੱਦਿਆ
This entry was posted in ਅੰਤਰਰਾਸ਼ਟਰੀ.