ਬਲਾਚੌਰ, (ਉਮੇਸ਼ ਜੋਸ਼ੀ) – ਸਰਕਾਰ ਭਾਵੇਂ ਅਕਾਲੀਆ ਦੀ ਰਹੀ ਹੋਵੇ ਤੇ ਭਾਵੇਂ ਕਾਂਗਰਸ ਦੀ ਮਗਰ ਪਿਛਲੇ ਲੰਮੇ ਸਮੇਂ ਤੋਂ ਬਲਾਚੌਰ ਵਿਧਾਨ ਸਭਾ ਹਲਕਾ ਹਲਕਾ ਨਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਕਾਫੀ ਗਰਮ ਰਿਹਾ ਹੈ । ਜੇਕਰ ਨਜਾਇਜ਼ ਮਾਈਨਿੰਗ ਦੀ ਗੱਲ ਹੋਵੇ ਅਤੇ ਕਾਠਗੜ੍ਹ ਕਸਬੇ ਦੀ ਗੱਲ ਨਾ ਹੋਵੇ ਤਾਂ ਅਜਿਹਾ ਹੋ ਹੀ ਨਹੀਂ ਸਕਦਾ ਹੈ ਕਿਉਂਕਿ ਬੀਤੇ ਸਮੇਂ ਤੋਂ ਕਾਠਗੜ੍ਹ ਇਲਾਕਾ ਵੱਡੇ ਪੱਧਰ ਤੇ ਨਜਾਇਜ਼ ਮਾਈਨਿੰਗ ਦੀਆਂ ਸੁਰਖੀਆਂ ਬਟੋਰਦਾ ਰਿਹਾ ਹੈ ।ਏਸੇ ਤਰ੍ਹਾਂ ਅੱਜ ਕੱਲ ਕਾਠਗੜ੍ਹ ਕਸਬੇ ਵਿੱਚ ਪੈਂਦੇ ਤਹਿਸੀਲ ਬਲਾਚੌਰ ਅਤੇ ਰੋਪੜ ਦੀ ਹੱਦ ਤੇ ਸਥਿਤ ਪਿੰਡ ਆਂਸਰੋ ਦੀ ਹੱਦ ਵਿੱਚ ਲੱਗੀ ਸਵਰਾਜ ਮਾਜਦਾ ਇਯੂ ਲਿਮ . ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ । ਸਵਰਾਜ ਮਾਜਦਾ ਫੈਕਟਰੀ ਅੰਦਰ ਜੇਬੀਸੀ ਨਾਲ ਪਹਾੜ ਦੀ ਹੋਂਦ ਨੂੰ ਖਤਮ ਕੀਤੇ ਜਾਣ ਦੀਆ ਤਸਵੀਰਾਂ ਸਾਂਝੀਆਂ ਕਰਦਿਆ ਜਾਣਕਾਰੀ ਦਿੰਦੇ ਹੋਏ ਪਿੰਡ ਆਸਣੋਂ ਨਿਵਾਸੀ ਅਮਰਜੀਤ ਸਿੰਘ ਪੁੱਤਰ ਗੁਲਵੰਤ ਸਿੰਘ ਨੇ ਦੱਸਿਆ ਕਿ ਮਿਤੀ 17/07/2022 ਨੂੰ ਸਵਰਾਜ ਮਾਜਦਾ ਫੈਕਟਰੀ ਵਲੋਂ ਆਪਣੇ ਕੁੱਝ ਲੋਕਾਂ ਦੀ ਸਹਾਇਤਾ ਨਾਲ ਜੇਸੀਬੀ ਅਤੇ ਟਰੈਕਟਰ ਟਰਾਲੀਆਂ ਨਾਲ ਫੈਕਟਰੀ ਅੰਦਰਲੇ ਪਹਾੜ ਨੂੰ ਖੁਰਚ ਖੁਰਚ ਕੇ ਜਿੱਥੇ ਪਹਾੜ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਹੀ ਪਹਾੜੀ ਉਪਰ ਲੱਗੇ ਹਰੇ ਭਰੇ ਦਰੱਖਤਾਂ ਨੂੰ ਵੀ ਤਰਸ ਨਹਿਸ ਕਰਕੇ ਕੁਦਰਤੀ ਵਰਨਸਪਤੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ ਅਤੇ ਉਹ ਵੀ ਕਿਸੇ ਸਬੰਧਤ ਅਧਿਕਾਰੀ ਤੋਂ ਮਨਜੂਰੀ ਲਏ ਵਗੈਰ ਹੀ ।ਉਹਨਾ ਦੱਸਿਆ ਕਿ ਪਹਾੜ ਦੀ ਹੋਂਦ ਨੂੰ ਖਤਮ ਕਰਕੇ ਮਿੱਟੀ ਨੂੰ ਫੈਕਟਰੀ ਦੇ ਵੱਖ ਵੱਖ ਸਥਾਨਾਂ ਉਪਰ ਭਰਤੀ ਪਾਈ ਜਾ ਰਹੀ ਹੈ ਅਤੇ ਇਸ ਸਬੰਧੀ ਵਣ ਵਿਭਾਗ ਦੇ ਰਾਖੇ ਅਤੇ ਬਲਾਕ ਅਫਸਰ ਵਲੋਂ ਵੀ ਮੌਕਾ ਵੇਖਿਆ ਗਿਆ ਹੈ , ਪਰੰਤੂ ਉਹਨਾ ਵਲੋਂ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਜਦ ਕਿ ਸੰਤੁਸਟੀ ਜਨਕ ਬਣਦੀ ਕਾਰਵਾਈ ਨਹੀਂ ਕੀਤੀ ਗਈ ਹੈ ।ਉਹਨਾ ਆਖਿਆ ਕਿ ਇੱਕ ਪਾਸੇ ਸਰਕਾਰਾਂ ਵਲੋਂ ਕੁਦਰਤੀ ਸਰੋਤਾ ਨੂੰ , ਪਹਾੜੀਆਂ ਅਤੇ ਵਨਸਪਤੀ ਨੂੰ ਬਚਾਉਣ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਵਿਭਾਗਾਂ ਦੇ ਅਧਿਕਾਰੀਆ ਦੇ ਨੱਕ ਹੇਠ ਹੀ ਇਹਨਾਂ ਨੂੰ ਨਰ ਕੀਤਾ ਜਾ ਰਿਹਾ ਹੈ ।ਉਹਨਾ ਆਖਿਆ ਕਿ ਸਰਕਾਰਾ ਤਾਂ ਬਦਲ ਗਈਆ ਹਨ ਮਗਰ ਅਧਿਕਾਰੀਆਂ ਦੀ ਕਾਰਗੁਜ਼ਾਰੀ ਅੱਜ ਵੀ ਨਿੰਦਨ ਯੋਗ ਹੀ ਚਲੇ ਆ ਰਹੀ ਹੈ । ਇਸ ਸਬੰਧੀ ਉਹਨਾ ਵਲੋਂ ਉਚ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ।
ਸਵਰਾਜ ਮਾਜਦਾ ਫੈਕਟਰੀ ਆਂਸਰੋਂ ਵਲੋਂ ਪਹਾੜ ਅਤੇ ਬਨਸਪਤੀ ਤੇ ਚਲਾਇਆ ਪੀਲਾ ਪੰਜਾ,ਪਹਾੜੀ ਦੀ ਹੋਂਦ ਅਤੇ ਬਨਸਪਤੀ ਨੂੰ ਖਤਮ ਕਰਨ ਦੇ ਲੱਗੇ ਦੋਸ਼
This entry was posted in ਪੰਜਾਬ.