ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸੱਤਾਧਾਰੀ “ਸਕਾਟਿਸ਼ ਨੈਸ਼ਨਲ ਪਾਰਟੀ” (ਐੱਸ.ਐੱਨ.ਪੀ.) ਸਕਾਟਲੈਂਡ ਨੂੰ ਯੂਕੇ ਤੋਂ ਅਲੱਗ ਕਰਵਾਉਣ ਦੀ ਸੋਚ ਨੂੰ ਲੈ ਕੇ ਨਿਰੰਤਰ ਅੱਗੇ ਵਧ ਰਹੀ ਹੈ। ਹੁਣ ਐੱਸ.ਐੱਨ.ਪੀ. ਵੱਲੋਂ ਸਕਾਟਿਸ਼ ਸਰਕਾਰ ਦੇ ਸੁਪਰੀਮ ਕੋਰਟ ਦੇ ਕੇਸ ਵਿੱਚ ਦਖਲ ਦੇਣ ਲਈ ਇੱਕ ਅਰਜੀ ਜਮ੍ਹਾਂ ਕਰਵਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਕਮੇਟੀ (ਐਨਈਸੀ) ਨੇ ਫਸਟ ਮਨਿਸਟਰ ਨਿਕੋਲਾ ਸਟਰਜਨ ਦੀ ਸਿਫਾਰਸ਼ ’ਤੇ ਸਰਬਸੰਮਤੀ ਨਾਲ ਇਸ ਫੈਸਲੇ ’ਤੇ ਸਹਿਮਤੀ ਜਤਾਈ ਹੈ। ਇਸ ਸਬੰਧੀ ਐਸ.ਐਨ.ਪੀ. ਦੀ ਸੱਤਾਧਾਰੀ ਸੰਸਥਾ ਨੇ ਕਿਹਾ ਕਿ ਪਾਰਟੀ ਕੋਲ ਆਪਣੇ ਸਿਆਸੀ ਕੇਸ ਨੂੰ ਅੱਗੇ ਵਧਾਉਣ ਲਈ ਕਾਨੂੰਨੀ ਸਟੈਂਡ ਹੈ। ਵਕੀਲਾਂ ਨੂੰ ਹੁਣ ਅਰਜ਼ੀ ਤਿਆਰ ਕਰਨ ਦੇ ਨਿਰਦੇਸ ਦਿੱਤੇ ਜਾ ਰਹੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਸਮੇਂ ਸਿਰ ਅਦਾਲਤ ਵਿੱਚ ਦਾਇਰ ਕੀਤਾ ਜਾਵੇਗਾ। ਇਸ ਸਬੰਧੀ ਅਦਾਲਤ ਵੱਲੋਂ 11 ਅਤੇ 12 ਅਕਤੂਬਰ ਨੂੰ ਬਹਿਸ ਸੁਣੇ ਜਾਣ ਦੀ ਉਮੀਦ ਹੈ। ਐੱਸ.ਐੱਨ.ਪੀ. ਦੇ ਕਾਰੋਬਾਰੀ ਕਨਵੀਨਰ ਕਰਸਟਨ ਓਸਵਾਲਡ ਨੇ ਸੁਪਰੀਮ ਕੋਰਟ ਦੇ ਹਵਾਲੇ ਦਾ ਸਵਾਗਤ ਕੀਤਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਮਾਮਲਾ ਅੱਗੇ ਜਾ ਕੇ ਕਿਹੜਾ ਰੁਖ ਅਖਤਿਆਰ ਕਰਦਾ ਹੈ।
ਸਕਾਟਲੈਂਡ ਦੀ ਆਜ਼ਾਦੀ ਬਾਰੇ ਮੁੜ ਰਾਇਸ਼ੁਮਾਰੀ ‘ਤੇ ਦ੍ਰਿੜ ਹੈ ਨਿਕੋਲਾ ਸਟਰਜਨ
This entry was posted in ਅੰਤਰਰਾਸ਼ਟਰੀ.