ਫ਼ਤਹਿਗੜ੍ਹ ਸਾਹਿਬ – “15 ਸਤੰਬਰ ਨੂੰ ਸਮੁੱਚੇ ਸੰਸਾਰ ਦਾ ਜ਼ਮਹੂਰੀਅਤ ਪੱਖੀ ਦਿਹਾੜਾ ਆ ਰਿਹਾ ਹੈ । ਕਿਉਂਕਿ ਪੰਜਾਬ ਸੂਬੇ ਦੇ ਨਿਵਾਸੀਆਂ ਅਤੇ ਸਿੱਖ ਕੌਮ ਨਾਲ ਉਥੋ ਦੇ ਹੁਕਮਰਾਨ ਬੀਤੇ 75 ਸਾਲਾਂ ਤੋਂ ਹਰ ਖੇਤਰ ਵਿਚ ਜਿਆਦਤੀਆਂ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਇਥੋ ਤੱਕ 1925 ਵਿਚ ਕਾਨੂੰਨ ਰਾਹੀ ਹੋਂਦ ਵਿਚ ਆਈ ਸਿੱਖ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋਂ ਜਰਨਲ ਚੋਣਾਂ ਰੋਕ ਕੇ ਜ਼ਮਹੂਰੀਅਤ ਦਾ ਘਾਣ ਕੀਤਾ ਜਾਂਦਾ ਆ ਰਿਹਾ ਹੈ । ਇਸ ਤੋਂ ਇਲਾਵਾ ਸਾਡੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਸਭ ਵਿਧਾਨਿਕ ਤੇ ਜਮਹੂਰੀਅਤ ਹੱਕ ਕੁੱਚਲਦੇ ਹੋਏ ਜ਼ਬਰ-ਜੁਲਮ ਦਾ ਦੌਰ ਵੀ ਜਾਰੀ ਹੈ ਅਤੇ ਸਾਡੇ ਕੁਦਰਤੀ ਸਾਧਨਾਂ ਨੂੰ ਵੀ ਹੁਕਮਰਾਨ ਜ਼ਬਰੀ ਲੁੱਟ ਕੇ ਪੰਜਾਬ ਸੂਬਾ ਜੋ ਖੇਤੀ ਪ੍ਰਧਾਨ ਸੂਬਾ ਹੈ, ਉਸਨੂੰ ਬੰਜਰ ਬਣਾਉਣ ਦੇ ਨਾਲ-ਨਾਲ ਮਾਲੀ ਤੌਰ ਤੇ ਸਾਜਿਸਾ ਰਾਹੀ ਕੰਮਜੋਰ ਕੀਤਾ ਜਾਂਦਾ ਆ ਰਿਹਾ ਹੈ । ਇਸ ਇਨਸਾਫ਼ ਦੀ ਆਵਾਜ ਨੂੰ ਕੌਮਾਂਤਰੀ ਪੱਧਰ ਤੇ ਬੁਲੰਦ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਪਰੋਕਤ 15 ਸਤੰਬਰ ਦੇ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਨੂੰ ਮਨਾਉਣ ਹਿੱਤ ਵੱਡਾ ਇਕੱਠ ਕਰਕੇ ਸੂਬੇ, ਇਥੋ ਦੇ ਨਿਵਾਸੀਆ ਤੇ ਸਿੱਖ ਕੌਮ ਨਾਲ ਹੋ ਰਹੀਆ ਬੇਇਨਸਾਫ਼ੀਆਂ ਦੀ ਆਵਾਜ ਉਠਾਏਗਾ । ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ 15 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਆਪੋ-ਆਪਣੇ ਸਾਧਨਾਂ ਰਾਹੀ ਪਹੁੰਚਣ ਦੀ ਅਪੀਲ ਕਰਦੇ ਹੋਏ ਪਹਿਲਾ ਫੈਸਲਾ ਕੀਤਾ ਗਿਆ ।”
ਇਹ ਫੈਸਲਾ ਬੀਤੇ 2 ਦਿਨ ਪਹਿਲੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇਤਿਹਾਸਿਕ ਸਥਾਨ ਆਮ-ਖਾਸ ਬਾਗ ਵਿਖੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਪੀ.ਏ.ਸੀ. ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ । ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਪਾਰਟੀ ਦੇ ਫੈਸਲਿਆ ਤੋ ਜਾਣੂ ਕਰਵਾਉਦੇ ਹੋਏ ਦਿੱਤੀ । ਦੂਸਰੇ ਸਰਬਸੰਮਤੀ ਨਾਲ ਹੋਏ ਮਤੇ ਵਿਚ ਸਮੁੱਚੀ ਸਿੱਖ ਕੌਮ ਨੂੰ 15 ਅਗਸਤ ਦੇ ਦਿਹਾੜੇ ਤੇ ਆਪੋ-ਆਪਣੇ ਘਰਾਂ ਤੇ ਕਾਰੋਬਾਰਾਂ ਉਤੇ ਖ਼ਾਲਸਾ ਪੰਥ ਦਾ ਨਿਸ਼ਾਨ ਕੇਸਰੀ ਝੰਡਾ ਝੁਲਾਉਣ ਦੀ ਜੋਰਦਾਰ ਅਪੀਲ ਇਸ ਲਈ ਕੀਤੀ ਗਈ ਕਿਉਂਕਿ ਇਥੋ ਦੇ ਹੁਕਮਰਾਨ ਲੰਮੇ ਸਮੇ ਤੋਂ ਆਪਣੀ ਸਿਆਸੀ ਤਾਕਤ ਤੇ ਸਰਕਾਰੀ ਸਾਧਨਾਂ ਦੀ ਵਰਤੋ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਨਾਲ ਜ਼ਬਰ ਜੁਲਮ ਕਰਦੇ ਆ ਰਹੇ ਹਨ । ਦੂਸਰਾ ਇਸ ਤਿਰੰਗੇ ਵਿਚ ਸਿੱਖ ਕੌਮ ਦਾ ਨਾ ਤਾਂ ਕੋਈ ਰੰਗ ਹੈ ਅਤੇ ਨਾ ਹੀ ਸਾਡੇ ਕੌਮੀ ਚਿੰਨ੍ਹ ਖੰਡੇ ਅਤੇ ਸ੍ਰੀ ਸਾਹਿਬ ਦੇ ਉਹ ਨਿਸ਼ਾਨ ਹਨ ਜਿਨ੍ਹਾਂ ਰਾਹੀ ਸਿੱਖ ਕੌਮ ਦਾ ਇਸ ਤਿਰੰਗੇ ਵਿਚ ਮਾਣ-ਸਨਮਾਨ ਪ੍ਰਤੱਖ ਹੋਵੇ । ਇਸ ਸੰਬੰਧੀ ਸ. ਸਿਮਰਨਜੀਤ ਸਿੰਘ ਮਾਨ ਨੇ 1999-2004 ਦੇ ਪਾਰਲੀਮੈਂਟ ਹਾਊਂਸ ਵਿਚ ਆਪਣੀ ਤਕਰੀਰ ਦੌਰਾਨ ਇਸ ਤਿਰੰਗੇ ਵਿਚ ਸਿੱਖਾਂ ਦਾ ਗੂੜਾ ਨੀਲਾਂ ਰੰਗ ਦੇ ਨਾਲ ਖੰਡਾ-ਕਿਰਪਾਨ ਦਰਜ ਕਰਨ ਦੀ ਮੰਗ ਕੀਤੀ ਸੀ । ਜੋ ਮੁਤੱਸਵੀ ਹੁਕਮਰਾਨਾਂ ਨੇ ਪ੍ਰਵਾਨ ਨਹੀ ਕੀਤੀ । ਤੀਸਰੇ ਮਤੇ ਵਿਚ ਸਰਬਸੰਮਤੀ ਨਾਲ 12 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਪੰਜਾਬੀਆਂ ਤੇ ਸਿੱਖ ਕੌਮ ਦਾ ਇਕੱਠ ਕਰਦੇ ਹੋਏ ਲੰਮੇ ਸਮੇ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੀ ਸਿੱਖ ਨੌਜ਼ਵਾਨੀ ਦੀ ਤੁਰੰਤ ਰਿਹਾਈ ਲਈ ਆਵਾਜ ਉਠਾਉਦੇ ਹੋਏ ਰੋਸ਼ ਵਿਖਾਵਾ ਕਰਦੇ ਹੋਏ ਰਿਹਾਈ ਦੀ ਮੰਗ ਕੀਤੀ ਜਾਵੇਗੀ । ਚੌਥੇ ਮਤੇ ਰਾਹੀ 04 ਸਤੰਬਰ ਨੂੰ ਕੌਮੀ ਸ਼ਹੀਦ ਯੋਧੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਬਰਸੀ ਨੂੰ ਵੱਡੇ ਪੱਧਰ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਜਾਂ ਉਨ੍ਹਾਂ ਦੇ ਪਿੰਡ ਜਟਾਣਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਪੰਜਵੇ ਮਤੇ ਰਾਹੀ ਸਿੱਖ ਕੌਮ ਦੇ ਚਿੰਨ੍ਹ ‘ਕੜਾ’ ਨੂੰ ਵਿਦਿਆਰਥੀਆਂ ਦੇ ਇਮਤਿਹਾਨਾਂ ਸਮੇ ਜਾਂ ਹੋਰ ਇੰਟਰਵਿਊਆ ਸਮੇਂ ਉਤਰਵਾਕੇ ਇਮਤਿਹਾਨ ਤੇ ਇੰਟਰਵਿਊ ਸੈਟਰਾਂ ਵਿਚ ਦਾਖਲ ਹੋਣ ਦੀਆਂ ਅਪਮਾਨਜ਼ਨਕ ਕਾਰਵਾਈਆ ਅਤੇ ਸਾਜਿਸਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸਨੂੰ ਕਤਈ ਵੀ ਬਰਦਾਸਤ ਨਹੀ ਕੀਤਾ ਜਾਵੇਗਾ । ਇਸੇ ਮਤੇ ਵਿਚ ਪੰਜਾਬ ਯੂਨੀਵਰਸਿਟੀ, ਭਾਖੜਾ-ਬਿਆਸ ਮੈਨੇਜਮੈਟ ਬੋਰਡ ਵਿਚੋਂ ਪੰਜਾਬ ਦੇ ਹਿੱਸੇ ਨੂੰ ਖਤਮ ਕਰਨ ਦੀ ਸਾਜ਼ਿਸ, ਪੰਜਾਬ ਦੀ ਮਲਕੀਅਤ ਚੰਡੀਗੜ੍ਹ ਵਿਚੋਂ ਹਰਿਆਣਾ ਨੂੰ ਵਿਧਾਨ ਸਭਾ ਲਈ ਜਗ੍ਹਾ ਦੇਣ ਦੀ ਸਾਜ਼ਿਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਅਸੀ ਇਸਨੂੰ ਬਿਲਕੁਲ ਪ੍ਰਵਾਨ ਨਹੀ ਕਰਾਂਗੇ । ਅਗਲੇ ਫੈਸਲੇ ਰਾਹੀ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਪੰਜਾਬ ਅਤੇ ਹੋਰਨਾਂ ਖੇਤਰਾਂ ਵਿਚ ਅਤਿ ਸਤਿਕਾਰਿਤ ਸਖਸ਼ੀਅਤ ਵਾਇਸ ਚਾਂਸਲਰ ਪੌ੍ਰ. ਰਾਜ ਬਹਾਦਰ ਨਾਲ ਫ਼ਰੀਦਕੋਟ ਵਿਖੇ ਸਲੀਕੇ ਅਤੇ ਤਹਿਜੀਬ ਤੋਂ ਕੋਰੇ ਸਿਹਤ ਵਜ਼ੀਰ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋ ਕੀਤੀ ਗਈ ਸਮਾਜ ਵਿਰੋਧੀ ਅਪਮਾਨਜਨਕ ਕਾਰਵਾਈ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਅੱਜ ਦਾ ਹਾਊਂਸ ਨਿਖੇਧੀ ਕਰਦਾ ਹੈ, ਉਥੇ ਸ੍ਰੀ ਰਾਜ ਬਹਾਦਰ ਤੇ ਉਨ੍ਹਾਂ ਵਰਗੇ ਹੋਰ ਡਾਕਟਰ, ਪੌ੍ਰਫੈਸਰ ਸਾਹਿਬਾਨ ਨੂੰ ਇਖਲਾਕੀ ਤੌਰ ਤੇ ਅਪੀਲ ਕਰਦਾ ਹੈ ਕਿ ਉਹ ਆਪਣੀ ਇਸ ਅਣਖ਼-ਗੈਰਤ ਦੀ ਲੜਾਈ ਨੂੰ ਜਾਰੀ ਰੱਖਣ, ਬਦੀ ਦੀ ਹਾਰ ਹੋਵੇਗੀ ਅਤੇ ਨੇਕੀ ਦੀ ਅਵੱਸ ਜਿੱਤ ਹੋਵੇਗੀ । ਅਗਲੇ ਮਤੇ ਵਿਚ ਪਾਰਟੀ ਨੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਪੰਚਾਇਤ ਵਜ਼ੀਰ ਸ. ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੀ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਹੋਈ ਇਖਲਾਕੀ ਤੇ ਸਿਆਸੀ ਹਾਰ ਤੋਂ ਬੁਖਲਾਕੇ ਖ਼ਾਲਸਾ ਪੰਥ ਦੀ ਸਿਰਮੌਰ ਸਖਸ਼ੀਅਤ ਸ. ਸਿਮਰਨਜੀਤ ਸਿੰਘ ਮਾਨ, ਉਨ੍ਹਾਂ ਦੇ ਪੁੱਤਰ ਸ. ਇਮਾਨ ਸਿੰਘ ਮਾਨ ਨੂੰ ਝੂਠ-ਫਰੇਬ ਦੇ ਆਧਾਰ ਤੇ ਉਨ੍ਹਾਂ ਦੀ ਸਵਾ ਏਕੜ ਜਮੀਨ ਨੂੰ 125 ਏਕੜ ਦਰਸਾਕੇ ਬਦਨਾਮ ਕਰਨ ਦੀ ਅਸਫ਼ਲ ਕੋਸ਼ਿਸ਼ ਕਰਨ ਅਤੇ ਆਪਣੀਆ ਨਿਜਾਮੀ ਪ੍ਰਬੰਧ ਵਿਚ ਅਸਫਲਤਾਵਾਂ ਉਤੇ ਪਰਦਾ ਪਾਉਣ ਦੇ ਅਮਲਾਂ ਦੀ ਜਿਥੇ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ, ਉਥੇ ਆਉਣ ਵਾਲੇ ਦਿਨਾਂ ਵਿਚ ਮੁੱਖ ਮੰਤਰੀ ਪੰਜਾਬ, ਪੰਚਾਇਤ ਵਜ਼ੀਰ, ਸੰਬੰਧਤ ਡਿਪਟੀ ਕਮਿਸਨਰ, ਐਸ.ਐਸ.ਪੀ. ਆਦਿ ਨੂੰ ਮਾਣਹਾਨੀ ਕੇਸ, ਅਦਾਲਤੀ ਤੇ ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਦੀਆਂ ਪਟੀਸ਼ਨਾਂ ਰਾਹੀ ਅਦਾਲਤੀ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਤਹੱਈਆ ਵੀ ਕੀਤਾ । ਇਕ ਹੋਰ ਮਤੇ ਰਾਹੀ ਬੀਤੇ ਸਮੇਂ ਵਿਚ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਵਿਚੋਂ ਅੱਛੇ ਖਿਆਲਾਤਾਂ ਵਾਲੇ ਅਹੁਦੇਦਾਰਾਂ ਤੇ ਮੈਬਰਾਂ ਨੂੰ ਪਾਰਟੀ ਵਿਚ ਸਮੂਲੀਅਤ ਕਰਨ ਲਈ ਬਣਾਈ ਗਈ 3 ਮੈਬਰੀ ਕਮੇਟੀ ਜਿਨ੍ਹਾਂ ਵਿਚ ਸ. ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ ਦੋਵੇ ਜਰਨਲ ਸਕੱਤਰ ਅਤੇ ਪੀ.ਏ.ਸੀ. ਮੈਬਰ ਸ. ਬਹਾਦਰ ਸਿੰਘ ਭਸੌੜ ਦਾ ਬਤੌਰ ਤਾਲਮੇਲ ਕਮੇਟੀ ਵੱਜੋ ਐਲਾਨ ਕੀਤਾ ਗਿਆ ।
ਅੱਜ ਦੀ ਮਹੱਤਵਪੂਰਨ ਮੀਟਿੰਗ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਮੀਤ ਪ੍ਰਧਾਨ ਜਨਾਬ ਮੁਹੰਮਦ ਫੁਰਕਾਨ ਕੁਰੈਸੀ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਸ. ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਅਮਰੀਕ ਸਿੰਘ ਬੱਲੋਵਾਲ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ (ਸਾਰੇ ਜਰਨਲ ਸਕੱਤਰ), ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਹਰਭਜਨ ਸਿੰਘ ਕਸ਼ਮੀਰੀ, ਬਹਾਦਰ ਸਿੰਘ ਭਸੌੜ, ਗੁਰਨੈਬ ਸਿੰਘ ਰਾਮਪੁਰਾ, ਪਰਮਿੰਦਰ ਸਿੰਘ ਬਾਲਿਆਵਾਲੀ, ਸ. ਜਸਵੰਤ ਸਿੰਘ ਚੀਮਾਂ, ਅੰਮ੍ਰਿਤਪਾਲ ਸਿੰਘ ਛੰਦੜਾ ਪ੍ਰਧਾਨ ਯੂਥ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਜਤਿੰਦਰ ਸਿੰਘ ਥਿੰਦ ਅਤੇ ਸ. ਰਣਜੀਤ ਸਿੰਘ ਚੀਮਾਂ ਹਾਜ਼ਰ ਸਨ ।