ਫ਼ਤਹਿਗੜ੍ਹ ਸਾਹਿਬ – “ਗੁਰਸਿੱਖ ਇੰਡੀਆ ਜਾਂ ਸੰਸਾਰ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਵੱਸਦਾ ਹੋਵੇ, ਉਸਨੂੰ ਆਪਣੇ ਕੌਮੀ ਖ਼ਾਲਸਾਈ ਕੇਸਰੀ ਝੰਡੇ ਆਪਣੇ ਘਰਾਂ, ਕਾਰੋਬਾਰਾਂ, ਗੁਰੂਘਰਾਂ ਜਾਂ ਆਪਣੇ ਵਹੀਕਲਜ ਉਤੇ ਝੁਲਾਉਣ ਤੋਂ ਨਾ ਤਾਂ ਦੁਨੀਆਂ ਦਾ ਕੋਈ ਕਾਨੂੰਨ ਰੋਕ ਸਕਦਾ ਹੈ, ਨਾ ਹੀ ਕੋਈ ਤਾਕਤ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਯੂਪੀ ਸੂਬੇ ਦੇ ਸਹਿਬਾਜਪੁਰ ਕਲਾਂ, ਡਾਕਖਾਨਾ ਰਾਜਬਪੁਰ ਜਿ਼ਲ੍ਹਾ ਅਮਰੋਹਾ ਦੇ ਨਿਵਾਸੀ ਗੁਰਸਿੱਖ ਤਰਨਜੀਤ ਸਿੰਘ ਜਿਨ੍ਹਾਂ ਦਾ ਪਰਿਵਾਰ ਬੀਤੇ 10 ਸਾਲਾਂ ਤੋਂ ਇਸ ਪਿੰਡ ਵਿਚ ਜਿੰਦਗੀ ਬਸਰ ਕਰਦੇ ਹੋਏ ਗੁਰੂਘਰ ਵਿਚ ਨਿਰੰਤਰ ਸੇਵਾ ਕਰਦੇ ਆ ਰਹੇ ਹਨ, ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਤਰਫੋ 15 ਅਗਸਤ ਨੂੰ ਆਪੋ-ਆਪਣੇ ਘਰਾਂ ਉਤੇ ਖ਼ਾਲਸਾਈ ਝੰਡੇ ਲਹਿਰਾਉਣ ਦੀ ਕੀਤੀ ਗਈ ਕੌਮ ਪੱਖੀ ਇਸ ਸੰਜ਼ੀਦਗੀ ਭਰੀ ਅਪੀਲ ਨੂੰ ਮਨ-ਆਤਮਾ ਤੋ ਪ੍ਰਵਾਨ ਕਰਦੇ ਹੋਏ ਕੇਸਰੀ ਝੰਡੇ ਲਹਿਰਾਉਣ ਦਾ ਐਲਾਨ ਕੀਤਾ ਗਿਆ ਤਾਂ ਯੂਪੀ ਦੀ ਮੁਤੱਸਵੀ ਯੋਗੀ ਹਕੂਮਤ ਅਤੇ ਫਿਰਕੂ ਜਮਾਤਾਂ ਦੀ ਸਹਿ ਉਤੇ ਪਿੰਡ ਦੇ ਕੁਝ ਨਿਵਾਸੀ ਸ। ਤਰਨਜੀਤ ਸਿੰਘ ਸਪੁੱਤਰ ਸ। ਗੁਰਮੀਤ ਸਿੰਘ ਨੂੰ ਗੈਰ ਕਾਨੂੰਨੀ, ਗੈਰ ਸਮਾਜਿਕ, ਗੈਰ-ਧਾਰਮਿਕ ਢੰਗ ਰਾਹੀ ਪ੍ਰੇਸ਼ਾਨ ਕਰ ਰਹੇ ਹਨ । ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਤਈ ਬਰਦਾਸਤ ਨਹੀ ਕਰੇਗਾ ਅਤੇ ਅਜਿਹੇ ਅਨਸਰਾਂ ਨੂੰ ਸਿੱਖ ਕੌਮ ਦੀਆਂ ਰਵਾਇਤਾ ਵਿਚ ਜਿਥੇ ਨਿਮਰਤਾ ਸਹਿਤ ਦਖਲ ਦੇਣ ਤੋਂ ਵਰਜਦਾ ਹੈ, ਉਥੇ ਕੌਮ ਵਿਰੋਧੀ ਰਵਾਇਤ ਕਰਨ ਉਤੇ ਨਿਕਲਣ ਵਾਲੇ ਨਤੀਜਿਆ ਲਈ ਹੁਕਮਰਾਨਾਂ ਤੇ ਉਨ੍ਹਾਂ ਦੇ ਸਰਪ੍ਰਸਤੀ ਵਾਲੇ ਅਨਸਰਾਂ ਨੂੰ ਖ਼ਬਰਦਾਰ ਵੀ ਕਰਦਾ ਹੈ ।”
ਇਹ ਵਿਚਾਰ ਸ। ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਹਿਬਾਜਪੁਰ ਕਲਾਂ (ਯੂਪੀ) ਦੇ ਸ। ਤਰਨਜੀਤ ਸਿੰਘ ਨਾਮ ਦੇ ਗੁਰਸਿੱਖ ਨੌਜ਼ਵਾਨ ਨੂੰ ਆਪਣੀਆ ਸਿੱਖੀ ਰਵਾਇਤਾ ਉਤੇ ਬਿਨ੍ਹਾਂ ਕਿਸੇ ਦੂਸਰੀ ਕੌਮ ਜਾਂ ਧਰਮ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚਾਏ ਆਪਣੀਆ ਕੌਮੀ ਰਵਾਇਤਾ ਉਤੇ ਪਹਿਰਾ ਦੇਣ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਇਸ ਸਿੱਖ ਨੌਜ਼ਵਾਨ ਦਾ ਗੈਰ ਦਲੀਲ ਢੰਗ ਨਾਲ ਵਿਰੋਧ ਕਰਨ ਅਤੇ ਬਦਨਾਮ ਕਰਨ ਵਾਲੀਆ ਸ਼ਕਤੀਆਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕਾਲ ਉਤੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀ ਤੇ ਬਾਹਰਲੇ ਮੁਲਕਾਂ ਦੇ ਸਿੱਖ ਕੌਮ ਨਾਲ ਸੰਬੰਧਤ ਨਿਵਾਸੀ 14 ਅਗਸਤ ਅਤੇ 15 ਅਗਸਤ ਨੂੰ ਆਪਣੀਆਂ ਕੌਮੀ ਭਾਵਨਾਵਾ ਅਤੇ ਸਰਬੱਤ ਦੇ ਭਲੇ ਦੀ ਸੋਚ ਨੂੰ ਉਜਾਗਰ ਕਰਦੇ ਹੋਏ ਖ਼ਾਲਸਾਈ ਝੰਡੇ ਲਹਿਰਾਉਣ ਲਈ ਉਤਾਵਲੇ ਹੋਏ ਪਏ ਹਨ, ਆਪਣੀ ਕੌਮੀ ਅਣਖ਼-ਗੈਰਤ ਨੂੰ ਬੁਲੰਦ ਕਰਨ ਦੀ ਜਿ਼ੰਮੇਵਾਰੀ ਨਿਭਾਉਣ ਜਾ ਰਹੇ ਹਨ, ਤਾਂ ਹੁਕਮਰਾਨਾਂ, ਸਾਜਿਸਕਾਰਾਂ, ਯੂਪੀ ਵਰਗੇ ਸੂਬੇ ਦੇ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੀਆ ਤਾਕਤਾਂ ਸਾਡੀ ਸਿੱਖ ਨੌਜ਼ਵਾਨੀ ਨੂੰ ‘ਕੇਸਰੀ ਝੰਡੇ’ ਲਹਿਰਾਉਣ ਤੋ ਰੋਕਣ ਲਈ ਗੈਰ ਸਮਾਜਿਕ ਕਾਰਵਾਈਆ ਕਰਨ ਤੱਕ ਜਾ ਰਹੇ ਹਨ, ਤਾਂ ਯੂਪੀ, ਉਤਰਾਖੰਡ, ਦਿੱਲੀ, ਰਾਜਸਥਾਂਨ, ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ, ਵੈਸਟ ਬੰਗਾਲ, ਮਹਾਰਾਸਟਰਾਂ, ਬਿਹਾਰ ਆਦਿ ਹੋਰ ਸੂਬਿਆਂ ਵਿਚ ਵੱਸਣ ਵਾਲੇ ਸਿੱਖ ਸਮੂਹਿਕ ਤੌਰ ਤੇ ਜਿਥੇ ਝੰਡੇ ਝੁਲਾਉਣ ਦੀ ਜਿ਼ੰਮੇਵਾਰੀ ਨਿਭਾਉਣ, ਉਥੇ ਸ। ਤਰਨਜੀਤ ਸਿੰਘ ਵਰਗੇ ਨੌਜ਼ਵਾਨਾਂ ਦੇ ਉੱਚੇ-ਸੁੱਚੇ ਖਿਆਲਾਤਾਂ ਅਤੇ ਜ਼ਜਬਾਤਾਂ ਦੀ ਰੱਖਿਆ ਕਰਨ ਲਈ ਵੀ ਕਿਸੇ ਤਰ੍ਹਾਂ ਦੀ ਢਿੱਲ ਜਾਂ ਅਣਗਹਿਲੀ ਨਾ ਵਰਤਨ ਤਾਂ ਕਿ ਕੋਈ ਵੀ ਤਾਕਤ ਸਾਡੀ ਸਿੱਖ ਨੌਜ਼ਵਾਨੀ ਦੀਆਂ ਭਾਵਨਾਵਾ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਕਰ ਸਕਣ ।