ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਨਿਕੋਲਾ ਸਟਰਜਨ ਨੇ ਬੋਰਿਸ ਜੌਹਨਸਨ ਨੂੰ ਆਮ ਲੋਕਾਂ ਦੇ ਜਿਉਣ ਲਈ ਜਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਅਤੇ ਇਸ ਭਿਆਨਕ ਸੰਕਟ ਸੰਬੰਧੀ ਉਸ ਨਾਲ ਹੰਗਾਮੀ ਮੀਟਿੰਗ ਕਰਨ ਦੀ ਅਪੀਲ ਕੀਤੀ ਹੈ। ਸਕੌਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਉਸ ਨੂੰ ਦੱਸਿਆ ਕਿ ਉਸ ਦੀ ਸਰਕਾਰ ਵੱਲੋਂ ਆਪਣੇ ਤੌਰ ‘ਤੇ ਲੋਕਾਂ ਦੇ ਭਲੇ ਲਈ ਕੀਤੀ ਕੋਈ ਵੀ ਕਾਰਵਾਈ ਵਧਦੇ ਬਿੱਲਾਂ ਅਤੇ ਮਹਿੰਗਾਈ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ। ਇਸ ਲਈ ਯੂਕੇ ਸਰਕਾਰ ਨੂੰ ਇਸ ਸਮੇਂ ਪੈਦਾ ਹੋ ਰਹੀ ਭਿਆਨਕ ਸਥਿਤੀ ਨਾਲ ਨਜਿੱਠਣ ਲਈ ਸਾਥ ਦੇਣਾ ਚਾਹੀਦਾ ਹੈ। ਇੱਕ ਪੱਤਰ ਵਿੱਚ, ਉਸਨੇ ਥੋੜ੍ਹੇ ਦਿਨਾਂ ਦੇ ਮਹਿਮਾਨ ਪ੍ਰਧਾਨ ਮੰਤਰੀ ਨੂੰ ਸਾਰੇ ਪ੍ਰਸ਼ਾਸਨਿਕ ਨੇਤਾਵਾਂ ਨਾਲ ਇੱਕ ਜ਼ਰੂਰੀ ਸੰਮੇਲਨ ਬੁਲਾਉਣ ਲਈ ਕਿਹਾ। ਐੱਸ ਐੱਨ ਪੀ ਸੁਪਰੀਮੋ ਨੇ ਲਿਖਿਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਇਸ ਵੇਲੇ ਬਹੁਤ ਹੀ ਔਖੇ ਸਮੇਂ ਵਿੱਚੋਂ ਗੁਜਰ ਰਹੇ ਹਨ। ਜੇਕਰ ਸਥਿਤੀ ਨੂੰ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਲੋਕ ਬਹੁਤ ਸਾਰੀਆਂ ਸਰੀਰਕ, ਮਾਨਸਿਕ ਸਿਹਤ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਣਗੇ। ਕਿਉਂਕਿ ਬੇਲਗਾਮ ਹੋਈ ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ।
ਸਕੌਟਲੈਂਡ: ਫਸਟ ਮਨਿਸਟਰ ਨੇ ਮਹਿੰਗਾਈ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਹੰਗਾਮੀ ਮੀਟਿੰਗ ਸੱਦਣ ਦੀ ਮੰਗ
This entry was posted in ਅੰਤਰਰਾਸ਼ਟਰੀ.