ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਚਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਤਰਨਤਾਰਨ ਨੇ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਮੋਹਾਲੀ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਆਪਣੇ ਕੈਂਪਸ ਵਿਖੇ “ਨਾਖ ਦੀ ਕਾਸ਼ਤ ਵਿੱਚ ਨਵੇ ਉਪਰਾਲੇ” ਵਿਸ਼ੇ ਤੇ 22-08-2022 ਨੂੰ ਰਾਜ ਪੱਧਰੀ ਨਾਖ ਮੇਲਾ ਲਗਾਇਆ। ਇਸ ਨਾਲ ਕਿਸਾਨਾਂ ਨੂੰ ਨਵੀਨਤਮ ਕਿਸਮਾਂ, ਕਾਸ਼ਤ, ਵਾਢੀ ਤੋਂ ਬਾਅਦ ਦੀ ਤਕਨਾਲੋਜੀ, ਪ੍ਰਾਸੈਸਿੰਗ, ਨਿਰਯਾਤ ਸੰਭਾਵਨਾ ਅਤੇ ਉਪਜ ਦੀ ਮੰਡੀਕਾਰੀ ਬਾਰੇ ਦੱਸਿਆ ਗਿਆ। ਇਸ ਸਮਾਗਮ ਵਿੱਚ ਸ. ਫੌਜਾ ਸਿੰਘ, ਕੈਬਨਿਟ ਮੰਤਰੀ, ਸੁਤੰਤਰਤਾ ਸੈਨਾਨੀ, ਰੱਖਿਆ ਸੇਵਾਵਾਂ ਭਲਾਈ, ਫੂਡ ਪ੍ਰਾਸੈਸਿੰਗ ਅਤੇ ਬਾਗਬਾਨੀ, ਮੁੱਖ ਮਹਿਮਾਨ ਵਜੋਂ ਅਤੇ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਟਰਾਂਸਪੋਰਟ, ਪੰਜਾਬ ਨੇ ਵਿਸ਼ੇਸ ਮਹਿਮਾਨ ਵਜੋਂ ਸਿ਼ਰਕਤ ਕੀਤੀ। ਇਸ ਮੌਕੇ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਅਤੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਸਨ। ਸ਼੍ਰੀਮਤੀ ਸ਼ੈਲੇਂਦਰ ਕੌਰ ਆਈ ਐਫ ਐਸ, ਡਾਇਰੈਕਟਰ ਬਾਗਬਾਨੀ, ਪੰਜਾਬ ਅਤੇ ਸ਼੍ਰੀ ਰਾਜੇਸ਼ ਕੁਮਾਰ ਐਸ.ਡੀ.ਐਮ ਪੱਟੀ ਵੀ ਹਾਜ਼ਰ ਸਨ।ਡਾ. ਪਰਕਾਸ਼ ਸਿੰਘ ਬਰਾੜ, ਪਸਾਰ ਸਿੱਖਿਆ ਨਿਰਦੇਸ਼ਕ ਨੇ ਆਏ ਹੋਏ ਮਹਿਮਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਮੇਲੇ ਵਿੱਚ ਪੰਜਾਬ ਅਤੇ ਹੋਰ ਰਾਜਾਂ ਦੇ ਕਿਸਾਨਾਂ ਦੀ ਸ਼ਮੂਲੀਅਤ ’ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਕੇ.ਵੀ.ਕੇ., ਤਰਨਤਾਰਨ ਅਤੇ ਯੂਨੀਵਰਸਿਟੀ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ ਜਿਸ ਤੋਂ ਕਿਸਾਨ ਲਾਭ ਲੈ ਸਕਦੇ ਹਨ। ਸ੍ਰੀਮਤੀ ਸ਼ੈਲੇਂਦਰ ਕੌਰ ਨੇ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਤੇ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ‘ਇੱਕ ਜਿ਼ਲ੍ਹਾ ਇੱਕ ਉਤਪਾਦ ਦੇ ਉਦੇਸ਼ ਨਾਲ ਸਰਕਾਰ ਨੇ ਫਾਜਿ਼ਲਕਾ ਵਿੱਚ “ਕਿੰਨੂ ਅਤੇ ਤਰਨਤਾਰਨ ਵਿੱਚ “ਨਾਖ” ਵਰਗੀਆਂ ਵੱਖ-ਵੱਖ ਫਲਾਂ ਦੀਆਂ ਫਸਲਾਂ ਨੂੰ ਮਾਨਤਾ ਦਿੱਤੀ ਹੈ। ਉਨ੍ਹਾਂ ਜਿ਼ਲ੍ਹੇ ਵਿੱਚ ਪਾਣੀ ਦੇ ਨੀਵੇਂ ਪੱਧਰ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਵੱਧ ਤੋਂ ਵੱਧ ਨਾਖ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਚੰਗੀ ਆਮਦਨ ਲਈ ਨੀਲੀ ਰਾਵੀ ਅਤੇ ਮੂਰ੍ਹਾ ਮੱਝਾਂ ਅਤੇ ਡੇਅਰੀ, ਮੱਛੀ ਪਾਲਣ ਅਤੇ ਬਾਗਬਾਨੀ ਦੀ ਏਕੀਕ੍ਰਿਤ ਖੇਤੀ ਨੂੰ ਵੀ ਉਤਸਾਹਿਤ ਕੀਤਾ। ਸ. ਫੌਜਾ ਸਿੰਘ ਨੇ ਇਸ ਖੇਤਰ ਦੀ ਨਾਖ ਦੀ ਬਰਾਮਦ ਨੂੰ ਵਿਸ਼ਵ ਪੱਧਰੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾ ਕੇ.ਵੀ.ਕੇ ਦੇ ਕੰਮ ਦੀ ਪ੍ਰਸੰਸਾ ਕੀਤੀ ਅਤੇ ਕਿਸਾਨਾਂ ਨੂੰ ਬਿਹਤਰ ਕਮਾਈ ਲਈ ਕੇ ਵੀ ਕੇ ਦੇ ਵਿਗਿਆਨੀਆਂ ਨਾਲ ਮਿਲ ਕੇ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਜਿ਼ਲ੍ਹੇ ਵਿੱਚ ਕੋਲਡ ਰੂਮ ਸਥਾਪਤ ਕਰਨ ਦੀ ਗੱਲ ਕਹੀ ਜਿਸ ਵਿੱਚ ਅੱਧਾ ਹਿੱਸਾ ਸਰਕਾਰ ਅਤੇ ਅੱਧਾ ਕਿਸਾਨਾਂ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਗਬਾਨੀ ਕਿਸਾਨਾਂ ਨੂੰ ਸੋਲਰ ਸਿਸਟਮ ਲਾਉਣ ’ਤੇ 90 ਫੀਸਦੀ ਸਬਸਿਡੀ ਮਿਲੇਗੀ। ਡਾ. ਨਿਖਿਲ ਅੰਬਿਸ਼ ਮਹਿਤਾ ਜੀ ਨੇ ਦੱਸਿਆ ਕਿ ਨਾਖਾਂ ਦੀ ਕਾਸ਼ਤ ਤੇ ਮੇਲਾ ਕਰਵਾਉਣਾ ਇੱਕ ਨਵੇਕਲੀ ਸੋਚ ਹੈ ਅਤੇ ਓਹਨਾ ਦੱਸਿਆ ਕਿ ਪੰਜਾਬ ਸਟੇਟ ਫਾਰਮਰ ਕਮਿਸ਼ਨ, ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਰਾਬਤਾ ਕਾਇਮ ਕਰਦਾ ਹੈ ਅਤੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਸਰਕਾਰ ਤਕ ਪਹੁੰਚਾਕੇ ਹੱਲ ਕਰਦਾ ਹੈ ਙ ਦਾ ਮਹਿਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਹੁਣ ਬਾਗ਼ਬਾਨੀ ਅਤੇ ਖਤਿਬਦੀ ਵਿੱਚ ਨਵੀਆਂ ਤਕਨੀਕਾਂ ਨੂੰ ਵਰਤ ਕੇ ਬਾਗ਼ਬਾਨੀ ਨੂੰ ਲਾਹੇਵੰਦ ਬਣਾਉਣਾ ਚਾਹਿਦਾ ਹੈ ਙ ਇਸ ਨਾਖ ਮੇਲੇ ਦੇ ਇੰਚਾਰਜ ਕੇ ਵੀ ਕੇ ਬੂਹ ਵਲੋਂ ਡਾ. ਨਿਰਮਲ ਸਿੰਘ, ਬਾਗ਼ਬਾਨੀ ਮਾਹਿਰ ਨੇ ਸਾਰੇ ਮੰਤਰੀ ਸਾਹਿਬਾਨ, ਅਫਸਰ ਸਾਹਿਬਾਨ ਅਤੇ ਕਿਸਾਨ ਵੀਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਨਾਖਾਂ ਦੀ ਕਾਸ਼ਤ ਲਈ ਸਾਡੇ ਕੇ ਵੀ ਕੇ ਵਲੋਂ ਕਿਸਾਨਾਂ ਨੂੰ ਵੱਖ ਵੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਮਿੱਟੀ ਪਾਣੀ ਦੀ ਜਾਂਚ, ਪ੍ਰੋਸੈਸਿੰਗ, ਪੋਸਟ ਹਾਰਵੈਸਟ ਟੈਕਨੋਲੋਜੀ, ਤੁੜਾਈ ਅਤੇ ਪੈਕਿੰਗ ਆਦਿ ਙ ਇਸ ਸਮੇਂ ਕਿਸਾਨਾਂ ਲਈ ਵੱਖ ਵੱਖ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਬਾਗ਼ਬਾਨੀ ਫਸਲਾਂ ਵਿੱਚ ਡਰੋਨ ਦੀ ਮਹੱਤਤਾ ਦੀ ਪ੍ਰਦਰਸ਼ਨੀ ਵੀ ਦਿਖਾਈ ਗਈਙ
ਗਡਵਾਸੂ ਨੇ ਬਾਗਬਾਨੀ ਵਿਭਾਗ ਪੰਜਾਬ ਅਤੇ ਕਿਸਾਨ ਕਮਿਸ਼ਨ ਪੰਜਾਬ ਦੀ ਮੱਦਦ ਨਾਲ ਮਨਾਇਆ ਰਾਜ ਪੱਧਰੀ ਨਾਖ ਮੇਲਾ 2022
This entry was posted in ਪੰਜਾਬ.