ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਸਾਲ ਅਕਤੂਬਰ ਵਿੱਚ ਲੱਖੀਮਪੁਰ ਵਿਚ ਵਾਪਰੇ ਕਾਂਡ ਅੰਦਰ ਕੇਂਦਰੀ ਮੰਤਰੀ ਦਾ ਪੁੱਤਰ ਆਸ਼ੀਸ਼ ਟੈਨੀ ਥਾਰ ਨਾਲ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ‘ਦੋ ਪੈਸੇ ਦਾ ਆਦਮੀ’ ਦੱਸਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਟੈਨੀ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ, ”ਮੈਂ ਰਾਕੇਸ਼ ਟਿਕੈਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਉਹ ਦੋ ਪੈਸੇ ਦਾ ਆਦਮੀ ਹੈ। ਅਸੀਂ ਦੇਖਿਆ ਹੈ ਕਿ ਓਸਨੇ ਦੋ ਵਾਰ ਚੋਣਾਂ ਲੜੀਆਂ, ਦੋਵੇਂ ਵਾਰ ਜ਼ਮਾਨਤ ਜ਼ਬਤ ਹੋਈ। ਜੇਕਰ ਅਜਿਹਾ ਵਿਅਕਤੀ ਕਿਸੇ ਦਾ ਵਿਰੋਧ ਕਰਦਾ ਹੈ ਤਾਂ ਇਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।’
ਟੈਨੀ ਨੇ ਦਾਅਵਾ ਕੀਤਾ ਕਿ ਉਸ ਨੇ ਅੱਜ ਤੱਕ ਕੋਈ ਗਲਤ ਕੰਮ ਨਹੀਂ ਕੀਤਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਰਾਕੇਸ਼ ‘ਤੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਵਿਵਾਦਾਂ ਨਾਲ ਹੀ ਚੱਲਦੀ ਹੈ। ਵੀਡੀਓ ‘ਚ ਟੈਨੀ ਕਹਿੰਦੀ ਹੈ-’ਹਾਥੀ ਤੁਰਦਾ ਰਹਿੰਦਾ ਹੈ ਤੇ ਕੁੱਤੇ ਭੌਂਕਦੇ ਰਹਿੰਦੇ ਹਨ।ਮੰਨ ਲਓ ਕਿ ਮੈਂ ਬੰਦ ਰੇਲਗੱਡੀ ਵਿੱਚ ਤੇਜ਼ੀ ਨਾਲ ਲਖਨਊ ਜਾ ਰਿਹਾ ਹਾਂ। ਮੈਂ ਆਪਣੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹਾਂ ਅਤੇ ਕੁਝ ਕੁੱਤੇ ਕਾਰ ਦੇ ਪਿੱਛੇ ਭੱਜਣ ਲੱਗੇ। ਕੁਝ ਕੁੱਤੇ ਭੌਂਕਣ ਲੱਗ ਪੈਂਦੇ ਹਨ। ਕੋਈ ਫ਼ਰਕ ਨਹੀ ਪੈਂਦਾ’ ।
ਜਿਕਰਯੋਗ ਹੈ ਕਿ ਲਖੀਮਪੁਰ ਖੇੜੀ ਹਿੰਸਾ ਲਈ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਨੇਤਾ ਲਗਾਤਾਰ ਟੈਨੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਸੋਮਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਹੋਈ ਕਿਸਾਨ ਮਹਾਪੰਚਾਇਤ ‘ਚ ਕਿਸਾਨਾਂ ਨੇ ਕੇਂਦਰ ਸਰਕਾਰ ‘ਤੇ ਅਣਗਹਿਲੀ ਦੇ ਦੋਸ਼ ਲਾਏ ਸਨ ਅਤੇ ਟੈਣੀ ਦੀ ਗਿਰਫਤਾਰੀ ਨੂੰ ਵੀਂ ਕਿਸਾਨ ਮੰਗਾ ਵਿਚ ਅਹਿਮ ਜਗ੍ਹਾ ਦਿੱਤੀ ਗਈ ਸੀ ।