ਕਿਸਾਨ ਮੇਲੇ ਦੇ ਪ੍ਰਚਾਰ ਲਈ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਲੋਂ ਵੈਨ ਰਵਾਨਾ
ਬਲਾਚੌਰ, (ਉਮੇਸ਼ ਜੋਸ਼ੀ) – ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਲੋਂ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਿਖੇ ਯੂਨੀਵਰਸਿਟੀ ਦਾ ਪਹਿਲਾ ਕਿਸਾਨ ਮੇਲਾ 6 ਸਤੰਬਰ, 2022 ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । ਇਸ ਮੇਲੇ ਸਬੰਧੀ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਵਲੋਂ ਸਮੂਹ ਸਾਇੰਸਦਾਨਾਂ ਅਤੇ ਸਟਾਫ ਦੀ ਹਾਜਰੀ ਵਿੱਚ ਰਵਾਨਾ ਪ੍ਰਚਾਰ ਵੈਨ ਕੀਤੀ ਗਈ । ਇਸ ਮੌਕੇ ਪਬਲੀਸਿਟੀ ਕਮੇਟੀ ਦੇ ਕਨਵੀਨਰ ਡਾ. ਮਨਦੀਪ ਪਠਾਨੀਆ ਨੇ ਦੱਸਿਆ ਕਿ ਇਹ ਪ੍ਰਚਾਰ ਵੈਨ ਰਾਹੀਂ ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਰੋਪਡ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਮੇਲੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ।ਡਾ. ਮਨਮੋਹਨਜੀਤ ਸਿੰਘ ਨਿਰਦੇਸ਼ਕ ਨੇ ਦੱਸਿਆ ਕਿ ਮੇਲੇ ਵਿੱਚ ਹਾਡ਼੍ਹੀ ਦੀਆਂ ਫਸਲਾਂ ਦੀਆਂ ਸੁਧਰੀਆ ਕਿਸਮਾਂ ਦੇ ਬੀਜ, ਯੂਨੀਵਰਸਿਟੀ ਦੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਫਲਦਾਰ ਬੂਟਿਆਂ ਦੀ ਵਿਕਰੀ ਵੀ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਾਉਣ ਦੇ ਨਾਲ ਨਾਲ ਮਾਹਰ ਤਕਨੀਕੀ ਜਾਣਕਾਰੀ ਸਾਂਝੀ ਕਰਨਗੇ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਪਸ਼ੂਆਂ ਦੇ ਡਾਕਟਰ ਬੀਮਾਰ ਪਸ਼ੂਆਂ ਦੇ ਇਲਾਜ ਲਈ ਮੁਫਤ ਜਾਣਕਾਰੀ ਦੇਣਗੇ । ਉਹਨਾਂ ਨੇ ਕਿਸਾਨਾਂ, ਕਿਸਾਨ ਬੀਬੀਆਂ ਤੇਿ ਵਿਦਆਰਥੀਆਂ ਨੂੰ ਇਸ ਕਿਸਾਨ ਮੇਲੇ ਵਿੱਚ ਵਧ ਚਡ਼੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾਂ ਦਿੱਤੀ।ਉਹਨਾਂ ਨੇ ਦੱਸਿਆ ਕਿ ਇਸ ਵਾਰ ਪਸ਼ੂਆਂ ਵਿੱਚ ਫੈਲੀ ਬਿਮਾਰੀ ਨੂੰ ਧਿਆਨ ਵਿੱਚ ਰੱਖ ਕੇ ਕਿਸਾਨਾਂ ਨੂੰ ਮੇਲੇ ਤੇ ਪਸ਼ੂਆਂ ਨੂੰ ਇਲਾਜ ਲਈ ਲਿਆਉਣ ਤੋਂ ਮਨਾਹੀ ਹੈ
This entry was posted in ਪੰਜਾਬ.