ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਜਾਗੋ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਵਲੋਂ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀਕੇ ਦਾ ਅਦਾਲਤ ਅੰਦਰ ਚਲ ਰਹੇ ਕੇਸ ਵਿਚ ਕਮੇਟੀ ਵਲੋਂ ਬਿਆਨ ਜਾਰੀ ਕਰਣ ਤੇ ਹੈਰਾਨਗੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਕਮੇਟੀ ਕਹਿੰਦੀ ਹੈ ਕਿ ਸਾਡਾ ਮਨਜਿੰਦਰ ਸਿਰਸਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੂਜੇ ਪਾਸੇ ਓਹ ਓਹਦੇ ਹਕ਼ ਵਿਚ ਬਿਆਨ ਜਾਰੀ ਕਰ ਰਹੇ ਹਨ, ਕਮੇਟੀ ਵਾਲੇ ਕਿਉਂ ਨਹੀਂ ਖੁਲ ਕੇ ਕਹਿੰਦੇ ਕਿ ਅਸੀਂ ਸਿਰਸੇ ਅੱਧੀਨ ਹੀ ਕੰਮ ਕਰਦੇ ਹਾ ਤੇ ਸਿਰਸਾ ਹੀ ਸਾਡਾ ਮਾਲਕ ਹੈ । ਦੂਜੇ ਪਾਸੇ ਆਪਣੇ ਖਿਲਾਫ ਐਫਆਈਆਰ ਦਰਜ਼ ਕਰਨ ਦੇ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਨੂੰ ਉਪਰਲੀ ਅਦਾਲਤ ਵਿੱਚ ਚੁਣੌਤੀ ਦੇਣ ਗਏ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਵਕੀਲਾਂ ਦੀ ਦਲੀਲਾਂ ਹੈਰਾਨ ਕਰਨ ਵਾਲੀਆਂ ਹਨ। ਵਕੀਲਾਂ ਨੇ ਕੋਰਟ ਨੂੰ ਦੱਸਿਆ ਕਿ “ਸਿਰਸਾ ਤਾਂ ਇਸ ਮਾਮਲੇ ਵਿੱਚ ਮੁੱਖਬਰ ਸੀ ਪਰ ਕੋਰਟ ਨੇ ਇਨ੍ਹਾਂ ਨੂੰ ਦੋਸ਼ੀ ਬਣਾ ਦਿੱਤਾ ਹੈ। ਜੇਕਰ ਇਹ ਐਫਆਈਆਰ 25 ਅਗਸਤ ਤੱਕ ਦਰਜ਼ ਹੋ ਜਾਂਦੀ, ਤਾਂ ਸਿਰਸਾ ਦੀ ਗਿਰਫਤਾਰੀ ਹੋਣ ਦਾ ਖਦਸ਼ਾ ਹੈ।”
ਕੋਰਟ ਨੇ ਬੇਸ਼ੱਕ ਇਸ ਮਾਮਲੇ ਵਿੱਚ ਅੰਤਰਿਮ ਆਦੇਸ਼ ਜਾਰੀ ਕਰਦੇ ਹੋਏ ਸ਼ਿਕਾਇਤਕਰਤਾ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਨੋਟਿਸ ਜਾਰੀ ਕਰਨ ਦੇ ਨਾਲ ਹੀ ਸਿਰਸਾ ਖਿਲਾਫ ਐਫਆਈਆਰ ਦਰਜ਼ ਕਰਨ ਉਤੇ 31 ਅਗਸਤ ਸਵੇਰੇ 10.30 ਵਜੇ ਤੱਕ ਰੋਕ ਲਗਾ ਦਿੱਤੀ ਹੈ ਪਰ ਆਪਣੇ ਆਦੇਸ਼ ਨੂੰ ਰੱਦ ਨਹੀਂ ਕੀਤਾ ਹੈ । ਹੁਣ ਸਵਾਲ ਇਹ ਉੱਠਦਾ ਹੈ ਕਿ ਵੱਡੀ ਵੱਡੀ ਗੱਲਾਂ ਕਰਣ ਵਾਲੇ ਸਿਰਸਾ ਇਨ੍ਹਾਂ ਡਰ ਕਿਉਂ ਰਹੇ ਹਨ ?