ਦਿੱਲੀ -: ਸੁਸਾਇਟੀ ਰਜਿਸਟਰੇਸ਼ਨ ਐਕਟ 1860 ਦੇ ਤਹਿਤ 14 ਸਾਲਾਂ ਪੁਰਾਣੀ ਰਜਿਸਟਰਡ ਦਸ਼ਮੇਸ਼ ਸੇਵਾ ਸੁਸਾਇਟੀ ਦੇ ਕਾਰਜਕਾਰੀ ਬੋਰਡ ਦੀਆਂ ਹਾਲ ‘ਚ ਹੋਈਆਂ ਚੋਣਾਂ ਤੋਂ ਉਪਰੰਤ ਨਵੇਂ ਚੁੱਣੇ ਅਹੁਦੇਦਾਰਾਂ ਵਲੌਂ ਬੀਤੇ ਦਿੱਨੀ ਖਾਸ ਜਨਰਲ ਬਾਡੀ ਮੀਟਿੰਗ ਸੱਦੀ ਗਈ। ਇਸ ਸਬੰਧ ‘ਚ ਖੁਲਾਸਾ ਕਰਦਿਆਂ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਮੀਟਿੰਗ ‘ਚ ਨਵੇਂ ਚੁਣੇ ਅਹੁਦੇਦਾਰਾਂ ਨੂੰ ਜੀ ਆਇਆਂ ਕਹਿਣ ਤੋਂ ਉਪਰੰਤ ਇਹਨਾਂ ਚੋਣਾਂ ਨੂੰ ਨਿਰਪੱਖ ‘ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਦਿੱਲੀ ਸਰਕਾਰ ਦੇ ਰਿਟਾਇਰਡ ਦਾਨਿਕਸ ਅਫਸਰ ਸ੍ਰੀ ਭੰਵਰ ਸਿੰਘ ਰਾਜਾਵਤ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦਸਿਆ ਕਿ ਇਸ ਮੀਟਿੰਗ ‘ਚ ਸੁਸਾਇਟੀ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਗੁਰੂ ਹਰਕ੍ਰਿਸ਼ਨ ਪਬਿਲਕ ਸਕੂਲਾਂ ਦੇ ਡਿਗਦੇ ਮਿਆਰ ਨੂੰ ਠੱਲ ਪਾਉਣ ਲਈ ਸੰਗਤਾਂ ਦੇ ਸਹਿਯੋਗ ਨਾਲ ‘ਜੀ.ਏਚ.ਪੀ.ਐਸ. ਬਚਾਉ’ ਦੇ ਨਾਮ ‘ਤੇ ਇਕ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ‘ਤੇ ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਛੇਤੀ ਹੀ ਸਿਖਿਆ ਦੇ ਮਾਹਿਰ ‘ਤੇ ਹੋਰਨਾਂ ਪੰਥ-ਦਰਦੀਆਂ ਨਾਲ ਰਾਫਤਾ ਕਾਇਮ ਕੀਤੇ ਜਾਣ ਦੀ ਗਲ ਕੀਤੀ ਗਈ। ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਮੁਹਿੰਮ ਦੋਰਾਨ ਸਕੂਲਾਂ ਦੇ ਮੁਲਾਜਮਾਂ ਨੂੰ ਲੋੜ੍ਹੀਦੀ ਕਾਨੂੰਨੀ ਮਦਦ ਦੇਣ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਵਿਭਾਗ ਵਲੋਂ ਮਾਨਤਾ ਪ੍ਰਾਪਤ ਇਸ ਸੁਸਾਇਟੀ ਨੇ ਸਾਲ 2013 ‘ਚ ਦਿੱਲੀ ਗੁਰਦੁਆਰਾ ਚੋਣਾਂ ‘ਚ 20 ਗੁਰਦੁਆਰਾ ਵਾਰਡਾਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਸਨ, ਜਿਹਨਾਂ ‘ਚ ਮੁੱਖ ਤੋਰ ‘ਤੇ ਇਕ ਪੰਥਕ ਪਾਰਟੀ ਦੇ ਪ੍ਰਧਾਨ ਤੋਂ ਇਲਾਵਾ ਦਿੱਲੀ ਕਮੇਟੀ ਦੇ ਮੋਜੂਦਾ ਮੀਤ ਪ੍ਰਧਾਨ ‘ਤੇ ਕਮੇਟੀ ਦੇ ਅਧੀਨ ਚੱਲ ਰਹੇ ਦਿੱਲੀ ਯੂਨੀਵਰਸਟੀ ਦੇ ਇਕ ਕਾਲਿਜ ਦੇ ਮੋਜੂਦਾ ਚੇਅਰਮੈਨ ਨੇ ਵੀ ਸੁਸਾਇਟੀ ਦੇ ਰਾਖਵੇਂ ਚੋਣ ਨਿਸ਼ਾਨ ‘ਤੇ ਉਮੀਦਵਾਰ ਵਜੋਂ ਇਹਨਾਂ ਚੋਣਾਂ ‘ਚ ਹਿੱਸਾ ਲਿਆ ਸੀ। ਸੁਸਾਇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੇ ਦਸਿਆ ਕਿ ਸਾਲ 2025 ‘ਚ ਹੋਣ ਵਾਲੀਆਂ ਚੋਣਾਂ ‘ਚ ਵੀ ਦਸ਼ਮੇਸ਼ ਸੇਵਾ ਸੁਸਾਇਟੀ ਦਿੱਲੀ ਗੁਰਦੁਆਰਾ ਚੋਣਾਂ ‘ਚ ਸਾਫ ਅਕਸ਼ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਣ ਦੀ ਮੰਸ਼ਾ ਰਖਦੀ ਹੈ, ਤਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ‘ਚ ਕਥਿਤ ਤੋਰ ਤੇ ਹੋ ਰਹੀ ਨਿਯਮਾਂ ਦੀ ਉਲੰਘਣਾਂ ‘ਤੇ ਗੁਰੂ ਦੀ ਗੋਲਕ ਦੇ ਘਾਣ ਨੂੰ ਰੋਕਿਆ ਜਾ ਸਕੇ ਕਿਉਂਕਿ ਮੋਜੂਦਾ ਅਖੋਤੀ ਰਿਵਾਇਤੀ ਅਕਾਲੀ ਪਾਰਟੀਆਂ ਆਪਣੇ ਨਿਜੀ ‘ਤੇ ਸਿਆਸੀ ਮੁਫਾਦਾਂ ਲਈ ਸਮੇਂ-ਸਮੇਂ ‘ਤੇ ਆਪਣੇ ਚੇਹਰੇ ਬਦਲ ਕੇ ਸਿੱਖੀ ਸਿਧਾਂਤਾਂ ਤੋਂ ਮੁਨਕਰ ਹੋ ਕੇ ਪੰਥ-ਦੋਖੀਆਂ ਨਾਲ ਗਲਵੱਕੜ੍ਹੀ ਪਾਉਣ ਤੋਂ ਵੀ ਗੁਰੇਜ ਨਹੀ ਕਰਦੀਆਂ ਹਨ।
ਸੁਸਾਇਟੀ ਦੇ ਸਕੱਤਰ ਵਰਿੰਦਰ ਸਿੰਘ ਨਾਗੀ ਨੇ ਦਸਿਆ ਕਿ ਦਿੱਲੀ ਸਰਕਾਰ ਨੇ ਦਿੱਲੀ ਦੇ ਗੁਰਦੁਆਰਾ ਵਾਰਡਾਂ ਦੀ ਮੁੱੜ੍ਹ ਹਦਬੰਦੀ ਦਾ ਖਾਮੀਆਂ ਨਾਲ ਭਰਪੂਰ ਨੋਟੀਫੀਕੇਸ਼ਨ ਜਾਰੀ ਕਰਕੇ ਆਪਣਾ ਪੱਲਾ ਝਾਣਨ ਦੀ ਕੋਸ਼ਿਸ ਕੀਤੀ ਹੈ। ਇਸ ਤੋਂ ਇਲਾਵਾ ਤਕਰੀਬਨ 40 ਸਾਲ ਪਹਿਲਾਂ ਸਾਲ 1983 ‘ਚ ਘਰ-ਘਰ ਜਾ ਕੇ ਬਣਾਈਆਂ ਗਈਆਂ ਵੋਟਰ ਸੂਚੀਆਂ ‘ਚ ਸਮੇਂ-ਸਮੇਂ ‘ਤੇ ਅਧੂਰੀ ਸੋਧ ਕਰਕੇ ਹੁੱਣ ਤੱਕ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜੋ ਗੁਰਦੁਆਰਾ ਚੋਣ ਨਿਯਮਾਂ ਦੀ ਘੋਰ ਉਲੰਘਣਾਂ ਹੈ। ਉਨ੍ਹਾਂ ਦਸਿਆ ਕਿ ਸੁਸਾਇਟੀ ਭਵਿਖ ‘ਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਵਾਰਡਾਂ ਦੀ ਸੁਚੱਜੇ ਢੰਗ ਨਾਲ ਮੁੱੜ੍ਹ ਹਦਬੰਦੀ ‘ਤੇ ਨਵੀਆਂ ਵੋਟਰ ਸੂਚੀਆਂ ਨੂੰ ਯਕੀਨੀ ਬਣਾਉਨ ਲਈ ਵਚਨਬੱਦ ਹੈ। ਸੁਸਾਇਟੀ ਦੀ ਮੀਟਿੰਗ ‘ਚ ਮੁੱਖ ਅਹੁਦੇਦਾਰ ਇੰਦਰ ਮੋਹਨ ਸਿੰਘ, ਕੁਲਵਿੰਦਰ ਸਿੰਘ, ਵਰਿੰਦਰ ਸਿੰਘ ਨਾਗੀ ਤੋਂ ਇਲਾਵਾ ਮੀਤ ਪ੍ਰਧਾਨ ਕਿਰਨਦੀਪ ਸਿੰਘ, ਮਨਜੀਤ ਸਿੰਘ ਖਜਾਂਨਚੀ, ਕਾਰਜਕਾਰੀ ਮੈਂਬਰ ਇੰਦਰਜੀਤ ਸਿੰਘ ਚਾਵਲਾ, ਡਾ. ਵਾਣੀ ਸਿੰਘ ‘ਤੇ ਚੋਣ ਅਫਸਰ ਭੰਵਰ ਸਿੰਘ ਰਾਜਾਵਤ ਵੀ ਮੋਜੂਦ ਸਨ।