ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸਯੁੰਕਤ ਕਿਸਾਨ ਮੋਰਚਾ ਦੀ ਕੌਮੀ ਜਨਰਲ ਬਾਡੀ ਦੀ ਮੀਟਿੰਗ ਅੱਜ 4 ਸਤੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ਰਕਾਬਗੰਜ ਨਵੀਂ ਦਿੱਲੀ ਵਿਖੇ ਹੋਈ। ਇਸ ਦੀ ਪ੍ਰਧਾਨਗੀ ਰੁਲਦੂ ਸਿੰਘ, ਤਜਿੰਦਰ ਸਿੰਘ ਬਿਰਕ, ਹਨਾਨ ਮੌਲਾ, ਦਰਸ਼ਨ ਪਾਲ ਅਤੇ ਰਾਕੇਸ਼ ਟਿਕੈਤ ਨੇ ਕੀਤੀ। ਸਬ ਤੋਂ ਪਹਿਲਾਂ ਪਿਛਲੀ ਮੀਟਿੰਗ ਤੋਂ ਬਾਅਦ ਕਾਰਵਾਈਆਂ ਦੀ ਇੱਕ ਸੰਖੇਪ ਰਿਪੋਰਟ ਰੱਖੀ ਗਈ। ਨਵੀਂ ਕੋਆਰਡੀਨੇਸ਼ਨ ਕਮੇਟੀ ਦਾ ਵਿਸਤਾਰ ਅਤੇ ਗਠਨ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸ ਦੇ ਨਾਵਾਂ ਦੀ ਚੋਣ ਕਰਨ ਲਈ 11 ਮੈਂਬਰੀ ਡਰਾਫਟ ਕਮੇਟੀ ਬਣਾਈ ਗਈ। ਉਹ ਅਗਲੀ ਮੀਟਿੰਗ ਵਿੱਚ ਆਪਣੇ ਸੁਝਾਅ ਦੇਣਗੇ ਜੋ ਨਵੀਂ ਕਮੇਟੀ ਨੂੰ ਅੰਤਿਮ ਰੂਪ ਦੇਣਗੇ। ਭਵਿੱਖ ਦੇ ਸੰਘਰਸ਼ ਲਈ ਮੰਗਾਂ ਦਾ ਨਵਾਂ ਚਾਰਟਰ ਤਿਆਰ ਕੀਤਾ ਗਿਆ। ਐਮਐਸਪੀ ਅਤੇ ਇਸਦੀ ਕਾਨੂੰਨੀ ਗਾਰੰਟੀ, ਬਿਜਲੀ ਬਿੱਲ ਵਾਪਸ ਲੈਣਾ, ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਕਿਸਾਨਾਂ ਨੂੰ ਸਹੀ ਫਸਲ ਬੀਮਾ, ਪੈਨਸ਼ਨਾਂ, ਅਜੈ ਮਿਸ਼ਰਾ ਟੈਨੀ ਨੂੰ ਮੰਤਰਾਲੇ ਤੋਂ ਹਟਾਉਣਾ ਅਤੇ ਇਰਾਦਾ ਕਤਲ ‘ਤੇ ਗ੍ਰਿਫਤਾਰ ਕਰਨਾ।
ਕਿਸਾਨਾਂ ਨੇ ਮੰਗ ਰੱਖੀ ਕਿ ਕਿਸਾਨਾਂ ‘ਤੇ ਦਰਜ ਝੂਠੇ ਕੇਸ ਵਾਪਸ ਲਏ ਜਾਣ, ਸ਼ਹੀਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ।
1. 15 ਤੋਂ 25 ਸਤੰਬਰ ਨੂੰ ਪੂਰੇ ਦੇਸ਼ ਵਿੱਚ ਬਲਾਕ/ਤਹਿਸੀਲ ਪੱਧਰੀ ਮੰਗਾਂ ਦੀ ਮੁਹਿੰਮ ਵਜੋਂ ਭਵਿੱਖੀ ਅੰਦੋਲਨ ਕੀਤੇ ਜਾਣਗੇ।
2. ਜਿਲ੍ਹਾ ਪੱਧਰੀ ਸਯੁੰਕਤ ਕਿਸਾਨ ਮੋਰਚਾ ਦੀਆਂ ਮੀਟਿੰਗਾਂ ਅਤੇ ਸੰਸਦ ਮੈਂਬਰਾਂ ਨੂੰ ਲੋਕਸਭਾ ਅਤੇ ਰਾਜਸਭਾ ਸੰਸਦ ਮੈਂਬਰਾਂ ਨਾਲ ਮੁਲਾਕਾਤ।
3. ਸਯੁੰਕਤ ਕਿਸਾਨ ਮੋਰਚਾ ਦੁਆਰਾ ਹਰੇਕ ਸੂਬੇ ਵਿੱਚ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ ਅਤੇ 26 ਨਵੰਬਰ ਨੂੰ ਰਾਜ ਦੇ ਰਾਜਪਾਲਾਂ ਨੂੰ ਮੰਗਪੱਤਰ ਦੇ ਸੌਂਪੇ ਜਾਣਗੇ।
4. 3 ਅਕਤੂਬਰ ਲਖੀਮਾਪੁਰ ਖੇੜੀ ਕਤਲ ਦਿਵਸ।
ਇਸ ਦਿਨ ਨੂੰ ਦੇਸ਼ ਭਰ ਵਿੱਚ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।
ਮੋਰਚੇ ਨੇ ਆਪਣੇ ਆਪ ਨੂੰ ਐਸ.ਕੇ.ਐਮ ਗੈਰ-ਰਾਜਨੀਤਕ ਕਹਾਉਣ ਵਾਲੀਆਂ ਕੁਝ ਜਥੇਬੰਦੀਆਂ ਦੁਆਰਾ ਝੂਠ ਪ੍ਰਚਾਰ ਦੀ ਨਿਖੇਧੀ ਕੀਤੀ। ਫੁੱਟ ਪਾਉਣ ਵਾਲੀ ਓਹਨਾ ਜਥੇਬੰਦੀਆਂ ਨੇ ਸਯੁੰਕਤ ਕਿਸਾਨ ਮੋਰਚਾ ਨੂੰ ਛੱਡ ਦਿੱਤਾ ਹੈ ਅਤੇ ਉਹ ਸਯੁੰਕਤ ਕਿਸਾਨ ਮੋਰਚਾ ਦਾ ਹਿੱਸਾ ਨਹੀਂ। ਇੱਕ ਤਾਲਮੇਲ ਕਮੇਟੀ ਦੇ ਮੈਂਬਰ ਸ਼੍ਰੀ ਯੋਗੇਂਦਰ ਯਾਦਵ ਨੇ ਸਯੁੰਕਤ ਕਿਸਾਨ ਮੋਰਚਾ ਨੂੰ ਅਪੀਲ ਕੀਤੀ ਕਿ ਉਹ ਉਸਨੂੰ ਸਯੁੰਕਤ ਕਿਸਾਨ ਮੋਰਚਾ ਦੀ ਜ਼ਿੰਮੇਵਾਰੀ ਤੋਂ ਮੁਕਤ ਕਰੇ ਕਿਉਂਕਿ ਉਹ ਹੋਰ ਕੰਮ ਕਰਨਾ ਚਾਹੁੰਦਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਉਸ ਦੀ ਬੇਨਤੀ ਸਵੀਕਾਰ ਕਰ ਲਈ।