ਚੰਡੀਗੜ੍ਹ – ਫਸਲ ਦੀ ਕਟਾਈ ਅਤੇ ਕਿਸਾਨੀ ਨੂੰ ਸਮਰਪਿਤ ਕੇਰਲ ਦੇ ਪ੍ਰਸਿੱਧ ਤਿਉਹਾਰ ਓਨਮ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ, ਜਿਸ ’ਚ ਕੇਰਲ ਦੇ ਵੱਖ-ਵੱਖ ਸੱਭਿਆਚਾਰਾਂ ਦੀ ਜਿਊਂਦੀ ਜਾਗਦੀ ਝਲਕ ਵੇਖਣ ਨੂੰ ਮਿਲੀ। ਵਿਦਿਆਰਥੀਆਂ ਵੱਲੋਂ ਪੇਸ ਕੀਤੀਆਂ ਗਈਆਂ ਸੱਭਿਆਚਾਰਕ ਪੇਸਕਾਰੀ ’ਵਰਸਿਟੀ ਦੇ ਵਿਹੜੇ ਨੂੰ ਅਨੋਖੇ ਸੱਭਿਆਚਾਰਕ ਰੰਗ ’ਚ ਰੰਗ ਦਿੱਤਾ।
ਸੱਭਿਆਚਾਰਕ ਪ੍ਰੋਗਰਾਮਾਂ ਦੀ ਸੁਰੂਆਤ ਰੰਗ ਪੂਜਾ ਅਤੇ ਗਣੇਸ ਵੰਦਨਾ ਨਾਲ ਹੋਈ। ਵਿਦਿਆਰਥੀਆਂ ਵੱਲੋਂ ਕੈਂਪਸ ਪਰਿਸਰ ਵਿਖੇ ਖੂਬਸੂਰਤ ਫੁੱਲਾਂ ਦੀਆਂ ਵੱਖ-ਵੱਖ ਰੰਗੋਲੀਆਂ ਸਜਾਈਆਂ ਗਈਆਂ, ਜਿਸ ਦੀ ਖੂਬਸੂਰਤੀ ਦੇਖਦਿਆਂ ਹੀ ਬਣ ਰਹੀ ਸੀ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਕੇਰਲਾ ਦੇ ਰਿਵਾਇਤੀ ਸਾਜ਼ਾਂ ਦੀਆਂ ਧੁਨਾਂ ’ਤੇ ਡਾਂਸ ਪੇਸ ਕੀਤੇ ਗਏ, ਜਿਸ ਦੀ ਹਾਜ਼ਰੀਨਾਂ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਕਥਕਲੀ, ਭਰਤਨਾਟਿਅਮ ਅਤੇ ਕੇਰਲਾ ਦੇ ਲੋਕ ਗੀਤਾਂ ਅਤੇ ਨਾਚਾਂ ਸਬੰਧੀ ਸੱਭਿਆਚਾਰਕ ਪੇਸਕਾਰੀਆਂ ਨੇ ਦਰਸਕਾਂ ਦਾ ਖੂਬ ਸਮਾਂ ਬੰਨਿ੍ਹਆਂ।