ਲੰਦਨ- ਬ੍ਰਿਟੇਨ ਵਿਚ ਸਭ ਤੋਂ ਲੰਮੇਂ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਏਲਿਜ਼ਾਬੇਥ-ਦੂਜੀ ਦਾ 96 ਸਾਲਾਂ ਦੀ ਉਮਰ ਵਿੱਚ ਸੁਰਗਵਾਸ ਹੋ ਗਿਆ। ਉਨ੍ਹਾਂ ਨੇ ਬ੍ਰਿਟੇਨ ‘ਤੇ 70 ਸਾਲਾਂ ਤੱਕ ਰਾਜ ਕੀਤਾ। ਏਲਿਜ਼ਾਬੇਥ 1952 ਵਿੱਚ ਬ੍ਰਿਟੇਨ ਦੀ ਮਹਾਰਾਣੀ ਬਣੀ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ। ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਅਤੇ ਵੇਲਸ ਦੇ ਸਾਬਕਾ ਪ੍ਰਿੰਸ ਚਾਰਲਸ ਨਵੇਂ ਸਮਰਾਟ ਬਣਾਏ ਗਏ।
ਇਕ ਬਿਆਨ ਵਿਚ ਬਕਿੰਘਮ ਪੈਲੇਸ ਨੇ ਕਿਹਾ ਕਿ ਮਹਾਰਾਣੀ ਦੀ ਮੌਤ ਅੱਜ ਦੁਪਹਿਰੇ ਬਾਲਮੋਰਾਲ ਵਿਖੇ ਸ਼ਾਂਤੀ ਨਾਲ ਹੋਈ। ਡਾਕਟਰਾਂ ਨੇ ਮਹਾਰਾਣੀ ਦੀ ਨਿਗਰਾਨੀ ਰੱਖਣ ਤੋਂ ਬਾਅਦ ਮਹਾਰਾਣੀ ਦੇ ਸਾਰੇ ਬੱਚੇ ਏਬਰਡੀਨ ਦੇ ਨਜ਼ਦੀਕ ਬਾਲਮੋਰਲ ਪਹੁੰਚੇ ਸਨ। ਉਨ੍ਹਾਂ ਦੇ ਛੋਟੇ ਪੋਤਰੇ ਪ੍ਰਿੰਸ ਵਿਲੀਅਮ ਵੀ ਉਥੇ ਹੀ ਹਨ ਅਤੇ ਉਨ੍ਹਾਂ ਦੇ ਛੋਟੇ ਭਰਾ ਪ੍ਰਿੰਸ ਹੈਰੀ ਰਾਹ ਵਿਚ ਹਨ।
ਮਹਾਰਾਣੀ ਏਲਿਜ਼ੇਬੇਥ ਦਾ ਜਨਮ 21 ਅਪ੍ਰੈਲ 1926 ਨੂੰ ਲੰਦਨ ਦੇ ਮੇਅਫੇਅਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਦਾ ਨਾਮ ਏਲਿਜ਼ੇਬੇਥ ਏਲੇਕਸਾਂਡਰਾ ਮੈਰੀ ਵਿੰਡਸਰ ਸੀ। ਉਨ੍ਹਾਂ ਦੇ ਕਾਰਜਕਾਲ ਵਿਚ ਬ੍ਰਿਟੇਨ ਨੇ 15 ਪ੍ਰਧਾਨਮੰਤਰੀ ਵੇਖੇ, ਸਭ ਤੋਂ ਪਹਿਲਾਂ 1874 ਵਿਚ ਪੈਦਾ ਹੋਏ ਵਿੰਸਟਨ ਚਰਚਿਲ ਪ੍ਰਧਾਨ ਮੰਤਰੀ ਬਣੇ, ਇਨ੍ਹਾਂ ਵਿੱਚ 1975 ਵਿੱਚ ਪੈਦਾ ਹੋਈ ਲਿਜ਼ ਟ੍ਰਸ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਇਸੇ ਹਫ਼ਤੇ ਮਹਾਰਾਣੀ ਨੇ ਨਿਯੁਕਤ ਕੀਤਾ ਸੀ।
ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਕ ਦਿਨ ਉਹ ਬ੍ਰਿਟੇਨ ਦੀ ਮਹਾਰਾਣੀ ਬਣੇਗੀ। ਸਾਲ 1936 ਉਨ੍ਹਾਂ ਦੇ ਪਿਤਾ ਦੇ ਵੱਡੇ ਭਰਾ ਐਡਵਰਡ ਅੱਠਵੇਂ ਨੇ ਅਮਰੀਕੀ ਨਾਗਰਿਕ ਅਤੇ ਦੋ ਵਾਰ ਤਲਾਕਸ਼ੁਦਾ ਵਾਲਿਸ ਸਿੰਪਸਨ ਨਾਲ ਵਿਆਹ ਕਰਨ ਤੋਂ ਬਾਅਦ ਸਮਰਾਟ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਏਲਿਜ਼ੇਬੇਥ ਦੇ ਪਿਤਾ ਅਲਬਰਟ ਰਾਜਗੱਦੀ ‘ਤੇ ਬੈਠੇ ਸਨ ਅਤੇ ਉਦੋਂ ਹੀ ਦਸ ਸਾਲ ਦੀ ਲਿਿਲਬੇਟ ਰਾਜ ਦੀ ਗੱਦੀ ਨਸ਼ੀਨ ਬਣ ਗਈ ਸੀ। ਏਲਿਜ਼ੇਬੇਥ ਨੂੰ ਪ੍ਰਵਾਰ ਵਿੱਚ ਲਿਿਲਬੇਟ ਹੀ ਕਿਹਾ ਜਾਂਦਾ ਸੀ। ਇਸਤੋਂ ਤਿੰਨ ਸਾਲ ਬਾਅਦ ਹੀ ਬ੍ਰਿਟੇਨ ਨਾਜ਼ੀ ਜਰਮਨੀ ਨਾਲ ਯੁੱਧ ਲੜ ਰਿਹਾ ਸੀ। ਏਲਿਜ਼ੇਬੇਥ ਅਤੇ ਉਸਦੀ ਛੋਟੀ ਭੈਣ ਰਾਜਕੁਮਾਰੀ ਮਾਰਗੇਟ ਨੇ ਲੜਾਈ ਦੇ ਦੌਰਾਨ ਵਧੇਰੇ ਸਮਾਂ ਵਿੰਡਸਰ ਕੈਸਲ ਵਿਚ ਹੀ ਬਿਤਾਇਆ। ਉਨ੍ਹਾਂ ਦੇ ਪ੍ਰਵਾਰ ਵਾਲਿਆਂ ਨੇ ਰਾਜਕੁਮਾਰੀਆਂ ਨੂੰ ਸੁਰੱਖਿਅਤ ਕੈਨੇਡਾ ਪਹੁੰਚਾਉਣ ਵਾਲੇ ਸੁਝਾਵਾਂ ਨੂੰ ਨਕਾਰ ਦਿੱਤਾ ਸੀ। 18 ਸਾਲ ਦੀ ਉਮਰ ਦੌਰਾਨ ਏਲਿਜੇ਼ਬੇਥ ਨੇ ਆਕਿਸਲਰੀ ਟੈਰੀਟੋਰੀਅਲ ਸਰਵਿਸ ਵਿਖੇ ਪੰਜ ਮਹੀਨਿਆਂ ਤੱਕ ਮੋਟਰ ਮਕੈਨਿਕ ਵਜੋਂ ਕੰਮ ਕੀਤਾ ਅਤੇ ਕਾਰ ਚਲਾਉਣੀ ਸਿੱਖੀ।
ਯੁੱਧ ਦੌਰਾਨ ਉਹ ਆਪਣੇ ਦੂਰ ਦੇ ਕਜਿ਼ਨ ਅਤੇ ਪ੍ਰਿੰਸ ਫਿਿਲਪ ਨਾਲ ਚਿੱਠੀ ਪੱਤਰੀ ਕਰਦੀ ਰਹੀ। ਉਸ ਵੇਲੇ ਗਰੀਸ ਵਿਚ ਪ੍ਰਿੰਸ ਫਿਲਪ ਰਾਇਲ ਨੇਵੀ ਵਿੱਚ ਸੇਵਾਵਾਂ ਪ੍ਰਦਾਨ ਕਰਨ ਰਹੇ ਸਨ। ਦੋਵਾਂ ਵਿਚ ਰੋਮਾਂਸ ਚਲਿਆ ਅਤੇ ਇਨ੍ਹਾਂ ਨੇ 20 ਨਵੰਬਰ 1947 ਨੂੰ ਵੈਸਟ ਮਨਿਸਟਰ ਏਬੇ ਵਿਖੇ ਸ਼ਾਦੀ ਕਰ ਲਈ। 2021 ਨੂੰ ਪ੍ਰਿੰਸ ਫਿਿਲਪ ਦੀ 99 ਸਾਲ ਦੀ ਉਮਰ ਵਿਚ ਮੌਤ ਹੋ ਗਈ। ਇਸਤੋਂ ਪਹਿਲਾਂ ਉਨ੍ਹਾਂ ਬਾਰੇ ਮਹਾਰਾਣੀ ਨੇ ਕਿਹਾ ਸੀ ਕਿ 74 ਸਾਲ ਦੀ ਸ਼ਾਦੀ ਦੌਰਾਨ ਉਹ ਮੇਰੀ ਤਾਕਤ ਸਨ ਅਤੇ ਮੈਂ ਉਨ੍ਹਾਂ ਵਿਚ ਰਹਿੰਦੀ ਸਾਂ।
ਉਨ੍ਹਾਂ ਦੇ ਪਹਿਲੇ ਬੇਟੇ ਪ੍ਰਿੰਸ ਚਾਰਲਸ ਦਾ ਜਨਮ 1948 ਵਿੱਚ ਹੋਇਆ ਸੀ, ਇਸਤੋਂ ਬਾਅਦ 1950 ਵਿਚ ਰਾਜਕੁਮਾਰੀ ਏਨੇ ਦਾ ਜਨਮ ਹੋਇਆ, ਫਿਰ 1960 ਵਿੱਚ ਪ੍ਰਿੰਸ ਐਂਡਰਿਊ ਅਤੇ ਪ੍ਰਿੰਸ ਐਡਵਰਡ ਦਾ ਜਨਮ 1964 ਵਿੱਚ ਹੋਇਆ। ਉਨ੍ਹਾਂ ਸਾਰਿਆਂ ਨੇ ਮਹਾਰਾਣੀ ਨੂੰ 8 ਪੋਤਰੇ ਪੋਤਰੀਆਂ ਅਤੇ 13 ਪੜਪੋਤੇ ਪੜਪੋਤਰੀਆਂ ਦਿੱਤੇ।
ਸਾਲ 1952 ਦੌਰਾਨ ਏਲਿਜੇ਼ਬੇਥ ਦੀ ਪਿਤਾ ਦੀ ਮੌਤ ਤੋਂ ਬਾਅਦ ਉਹ ਮਹਾਰਾਣੀ ਬਣੀ। 27 ਸਾਲ ਦੀ ਉਮਰ ਵਿੱਚ ਏਲਿਜ਼ੇਬੇਥ ਦੀ ਵੈਸਟ ਮਨਿਸਟਰ ਏਬੇ ਵਿੱਚ 2 ਜੂਨ 1953 ਨੂੰ ਤਾਜਪੋਸ਼ੀ ਹੋਈ ਸੀ।