ਬਲਾਚੌਰ,( ਉਮੇਸ਼ ਜੋਸ਼ੀ ) – ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਦਿਨ-ਪ੍ਰਤੀ ਦਿਨ ਗੁਣਾਤਮਕ ਤੌਰ ਤੇ ਲਗਾਤਾਰ ਵਧਦਾ ਜਾ ਰਿਹਾ ਹੈ, ਅਜਿਹਾ ਸਥਾਨਕ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਰੋਹਿਤ ਕੁਮਾਰ ਪੁੱਤਰ ਵਿਪਨ ਕੁਮਾਰ ਵਾਸੀ ਪਿੰਡ ਥੋਪੀਆ ਨੇ ਜੇ. ਈ. ਈ. ਐਡਵਾਂਸਡ ਪ੍ਰੀਖਿਆ 2022 ਪਾਸ ਕਰਕੇ 1114ਵਾ° ਰੈਂਕ ਪ੍ਰਾਪਤ ਕਰ ਕੇ ਸਾਬਤ ਕਰ ਦਿੱਤਾ ਹੈ ਚ ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਕਿ ਰੋਹਿਤ ਨੇ ਕਿਸੇ ਵੀ ਵਿਸ਼ੇਸ਼ ਕੋਚਿੰਗ ਦਾ ਸਹਾਰਾ ਇਸ ਟੈਸਟ ਨੂੰ ਪਾਸ ਕਰਨ ਲਈ ਨਹੀਂ ਲਿਆ ਸਗੋਂ ਜੋ ਉਸਦੇ ਅਧਿਆਪਕਾਂ ਨੇ ਉਸ ਨੂੰ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਇਆ ਉਸ ਦੇ ਆਧਾਰ ਤੇ ਹੀ ਉਸਨੇ ਇਹ ਪ੍ਰੀਖਿਆ ਪਾਸ ਕੀਤੀ ਹੈ । ਅੱਜ ਸਕੂਲ ਦੇ ਪ੍ਰਿੰਸੀਪਲ ਸੁਖਜੀਤ ਸਿੰਘ , ਅਤੇ ਸਕੂਲ ਦੇ ਸਮੁੱਚੇ ਸਟਾਫ ਨੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਵਿਅਕਤੀ ਦੀ ਉੱਚ ਪ੍ਰਾਪਤੀ ਉਪਰੰਤ ਜਿੱਥੇ ਉਸ ਦਾ ਮੂੰਹ ਮਿੱਠਾ ਕਰਾਇਆ ਉਸਦੇ ਨਾਲ ਉਸਦੀ ਆਰਥਿਕ ਪੱਖੋਂ ਮਾਲੀ ਮੱਦਦ ਵੀ ਕੀਤੀ ,ਵਿਸ਼ੇਸ਼ ਰੂਪ ਵਿੱਚ ਜ਼ਿਕਰਯੋਗ ਹੈ ਕਿ ਰੋਹਿਤ ਨੇ ਵਿੱਦਿਅਕ ਵਰ੍ਹੇ 2021-2022 ਦੋਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਬਾਰ੍ਹਵੀਂ ਜਮਾਤ ਨਾਨ ਮੈਡੀਕਲ ਗਰੁੱਪ ਦੀ ਪ੍ਰੀਖਿਆ ਵਿੱਚੋਂ ਰੋਹਿਤ ਨੇ 90.02% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਸੀ ਇਸ ਤੋਂ ਪਹਿਲਾਂ ਉਸ ਨੇ ਦਸਵੀਂ ਦੀ ਪ੍ਰੀਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਪੀਆ ਤੋਂ 97% ਅੰਕ ਪ੍ਰਾਪਤ ਕੀਤੇ ਸਨ । ਆਪਣੀ ਇਸ ਵਿਲੱਖਣ ਪ੍ਰਾਪਤੀ ਦਾ ਸਿਹਰਾ ਉਹ ਆਪਣੇ ਮਾਤਾ- ਪਿਤਾ ਤੋਂ ਇਲਾਵਾ ਜਗਮੋਹਨ ਸਿੰਘ, ਦਰਸ਼ਨ ਸਿੰਘ,ਮੰਜੁਲਾ ਮੈਡਮ,ਦੀਕਸ਼ਾ ਮੈਡਮ ਸ਼ਰਨਜੀਤ ਮੈਡਮ ਭੁਪਿੰਦਰ ਕੌਰ (ਸਾਰੇ ਲੈਕਚਰਾਰ ) ਤੇ ਪ੍ਰਿੰਸੀਪਲ ਸੁਖਜੀਤ ਸਿੰਘ ਹੁਰਾਂ ਨੂੰ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੇ ਸਮੇਂ-ਸਮੇਂ ਤੇ ਉਸ ਦੀ ਵੱਡਮੁੱਲੀ ਰਹਿਨੁਮਾਈ ਕਰਦਿਆਂ ਉਸ ਨੂੰ ਇਸ ਮੁਕਾਮ ਤੇ ਪੁਜਾਣ ‘ਚ ਅਹਿਮ ਭੂਮਿਕਾ ਨਿਭਾਈ । ਰੋਹਿਤ ਦੇ ਮਾਣ ਸਨਮਾਨ ਵਿੱਚ ਰੱਖੇ ਪ੍ਰੋਗਰਾਮ ਦੌਰਾਨ ਸੁਰਜੀਤ ਸਿੰਘ ਕਰ ਤੇ ਆਬਕਾਰੀ ਇੰਸਪੈਕਟਰ ਸਕੂਲ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਪਿਆਰ ਕੌਰ ਅਤੇ ਕਮੇਟੀ ਦੇ ਕਈ ਮੈਂਬਰ ਹਾਜ਼ਰ ਸਨ ।
ਬਿਨਾਂ ਕਿਸੇ ਕੋਚਿੰਗ ਤੋਂ ਜੇ.ਈ.ਈ. ਅਡਵਾਂਸ ਟੈਸਟ ਪਾਸ ਕਰਕੇ ਦੂਜੇ ਵਿਦਿਆਰਥੀਆਂ ਲਈ ਮਿਸਾਲ ਬਣਿਆ ਰੋਹਿਤ
This entry was posted in ਪੰਜਾਬ.