ਬਲਾਚੌਰ,(ਉਮੇਸ਼ ਜੋਸ਼ੀ) – ਸ਼ਹਿਰ ਨੂੰ ਸਾਫ ਸੂਥਰਾ ਅਤੇ ਸਵੱਛ ਬਣਾਉਣ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਸਵੱਛ ਭਾਰਤ ਮਿਸ਼ਨ ਤਹਿਤ ਇੰਡੀਅਨ ਸਵੱਛਤਾ ਲੀਗ ਯੂਥ ਰੈਲੀ ਲਫ: ਜਨ ; ਬਿਕਰਮ ਸਿੰਘ ਮੈਮੋਰੀਅਲ ਸਰਕਾਰੀ ਹਾਈ ਸਕੂਲ ਮਹਿੰਦੀਪੁਰ ਤੋਂ ਰਵਾਨਾ ਹੋਈ ਜਿਹੜੀ ਕਿ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਜਾਣ ਉਪਰੰਤ ਦਫਤਰ ਨਗਰ ਕੌਂਸਲ ਬਲਾਚੌਰ ਵਿਖੇ ਸਮਾਪਤ ਹੋਈ । ਨਗਰ ਕੌਂਸਲ ਬਲਾਚੌਰ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਅਤੇ ਪ੍ਰਧਾਨ ਨਰਿੰਦਰ ਘਈ ਵਲੋਂ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਰੈਲੀ ਵਿੱਚ ਸਕੂਲੀ ਬੱਚਿਆ , ਅਧਿਆਪਕਾ ਅਤੇ ਨਗਰ ਕੌਂਸਲ ਬਲਾਚੌਰ ਦੇ ਸਮੂਹ ਮੁਲਾਜਮਾ ਵਲੋਂ ਸਮੂਲੀਅਤ ਕੀਤੀ ਗਈ । ਇਸ ਮੌਕੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਬਲਾਚੌਰ ਭਜਨ ਚੰਦ ਵਲੋਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਪਲਾਸਟਿਕ ਦੀ ਵਰਤੋਂ ਨਾਲ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਕਿਉਕਿ ਇਹ ਗਲਣਸ਼ੀਲ ਨਹੀਂ ਹੁੰਦੇ ਹਨ ਜਿਸ ਲਈ ਉਹਨਾਂ ਆਖਿਆ ਕਿ ਸਾਨੂੰ ਸਭਨਾ ਨੂੰ ਪਲਾਸਟਿਕ ਦੀ ਵਰਤੋਂ ਕਰਨ ਵਿੱਚ ਸੰਕੋਚ ਕਰਨਾ ਚਾਹੀਦਾ ਹੈ ।ਉਹਨਾਂ ਆਖਿਆ ਕਿ ਸਾਨੂੰ ਬਜਾਰ ਵਿੱਚ ਸਬਜੀ ਅਤੇ ਹੋਰ ਖਰੀਦਦਾਰੀ ਕਰਨ ਲਈ ਆਪਣੇ ਹੀ ਘਰ ਤੋਂ ਕੱਪੜੇ ਦਾ ਬਣਿਆ ਬੈਗ ਹੀ ਇਸਤੇਮਾਲ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਸਾਨੂੰ ਪਲਾਸਟਿਕ ਦੀਆਂ ਇਸਤੇਮਾਲ ਕੀਤੀਆਂ ਗਈਆਂ ਬੋਤਲਾਂ ਨੂੰ ਵੀ ਇਧਰ ਉਧਰ ਨਹੀ ਸੁੱਟਣਾ ਚਾਹੀਦਾ ਹੈ । ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਘਈ ਵਲੋਂ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਗਰ ਕੌਂਸਲ ਬਲਾਚੌਰ ਸ਼ਹਿਰ ਨੂੰ ਸਾਫ ਸੂਥਰਾ ਅਤੇ ਚੰਗੀ ਦਿੱਖ ਵਾਲਾ ਸ਼ਹਿਰ ਬਣਾਉਣ ਲਈ ਵਚਨਵੱਧ ਹੈ । ਨਗਰ ਕੌਂਸਲ ਬਲਾਚੌਰ ਵਲੋਂ ਸਾਫ ਸਫਾਈ ਲਈ ਵੱਡੀ ਪੱਧਰ ਉਪਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਵਿੱਚ ਖਾਸ ਕਰਕੇ ਘਰ ਘਰ ਤੋਂ ਗਿੱਲਾ ਸੁੱਕਾ ਕੂੜਾ ਵੀ ਚੁੱਕਿਆ ਜਾ ਰਿਹਾ ਹੈ । ਉਹਨਾਂ ਸਕੂਲੀ ਬੱਚਿਆ ਨੂੰ ਵੀ ਵਿਸ਼ੇਸ ਤੌਰ ਤੇ ਪਲਾਸਟਿਕ ਦੀ ਵਰਤੋਂ ਤੋਂ ਕਿਨਾਰਾ ਕਰਨ ਲਈ ਅਪੀਲ ਕੀਤੀ ਗਈ ਅਤੇ ਨਾਲ ਹੀ ਉਹਨਾ ਬੱਚਿਆ ਨੂੰ ਅਪੀਲ ਕੀਤੀ ਕਿ ਇਸ ਦੇ ਨੁਕਸਾਨ ਬਾਰੇ ਲੋਕਾ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ ਅਤੇ ਨਗਰ ਕੌਂਸਲ ਬਲਾਚੌਰ ਨੂੰ ਆਪਣਾ ਵੱਡਮੁੱਲਾ ਸਹਿਯੋਗ ਦੇਣ । ਇਸ ਮੌਕੇ ਐਸ.ਆਈ. ਪੰਡਿਤ ਭੂਸ਼ਨ , ਧਨਵੰਤ ਸਿੰਘ , ਸੰਤੋਖ ਸਿੰਘ , ਵਿਜੇ ਕੁਮਾਰ , ਸੀਐਫ ਮਨਿੰਦਰ ਕੌਰ , ਮੋਟੀਵੇਟਰ ਸੂਰਜ , ਨੇਹਾ ਸਮੇਤ ਸਕੂਲੀ ਵਿਦਿਆਰਥੀ , ਅਧਿਆਪਕ ਅਤੇ ਹੋਰ ਵੀ ਪ੍ਰਮੁੱਖ ਸਖਸ਼ੀਅਤਾਂ ਸ਼ਾਮਲ ਸਨ ।
ਇੰਡੀਅਨ ਸਵੱਛਤਾ ਲੀਗ ਯੂਥ ਰੈਲੀ ਵਿੱਚ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੁਨੇਹਾ
This entry was posted in ਪੰਜਾਬ.