ਤਹਿਰਾਨ – ਈਰਾਨ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਹਿਜਾਬ ਦੇ ਖਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਭੜਕੀ ਭੀੜ ਨੇ ਇੱਕ ਪੁਲਿਸ ਚੀਫ਼ ਨੂੰ ਜਾਨ ਤੋਂ ਮਾਰ ਦਿੱਤਾ। ਕੁਰਦਸਤਾਨ ਦੇ ਮਾਰਿਵਾਨ ਵਿੱਚ ਪੁਲਿਸ ਕਰਨਲ ਅਬਦਲਾਹੀ ਨਾਮ ਦੇ ਇਸ ਅਧਿਕਾਰੀ ਦੀ ਅਗਵਾਈ ਵਿੱਚ ਵਿਖਾਵਾਕਾਰੀਆਂ ਨੂੰ ਕੰਟਰੋਲ ਕਰਨ ਲਈ ਅਪਰੇਸ਼ਨ ਚਲਾ ਰਹੀ ਸੀ।
ਕੁਰਦ ਮੂਲ ਦੀ ਲੜਕੀ ਮਹਿਸਾ ਅਮੀਨੀ ਦੀ ਮਾਰਲ ਪੁਲਿਸ ਦੀ ਹਿਰਾਸਤ ਦੌਰਾਨ ਹੋਈ ਮੌਤ ਦੇ ਬਾਅਦ ਤੋਂ ਹੀ ਈਰਾਨ ਵਿੱਚ ਹਿਜਾਬ ਅਤੇ ਸਰਕਾਰ ਦੇ ਖਿਲਾਫ਼ ਲੋਕਾਂ ਵਿੱਚ ਭਾਰੀ ਰੋਹ ਹੈ। 16 ਸਿਤੰਬਰ ਤੋਂ ਚੱਲ ਰਹੇ ਰੋਸ ਮੁਜ਼ਾਹਿਿਰਆਂ ਵਿੱਚ ਹੁਣ ਤੱਕ 133 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਅਸਲ ਵਿੱਚ ਮਰਨ ਵਾਲਿਆਂ ਦੀ ਸੰਖਿਆ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਈਰਾਨ ਦੇ ਕਈ ਮੀਡੀਆ ਅਦਾਰਿਆਂ ਦਾ ਕਹਿਣਾ ਹੈ ਕਿ ਆਈਆਰਜੀਸੀ ਨੇ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਆਪਣੀ ਪੂਰੀ ਸ਼ਕਤੀ ਦੀ ਵਰਤੋਂ ਨਹੀਂ ਕੀਤੀ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਇਸ ਤੋਂ ਵੱਧ ਵੀ ਲੋਕ ਮਾਰੇ ਜਾ ਸਕਦੇ ਹਨ।
ਤਹਿਰਾਨ ਦੀ ਯੂਨੀਵਰਿਸਟੀ ਨੂੰ ਭਾਰੀ ਸੰਖਿਆ ਵਿੱਚ ਸੁਰੱਖਿਆ ਬਲਾਂ ਨੇ ਘੇਰ ਲਿਆ ਹੈ। ਮਾਨਵਅਧਿਕਾਰ ਸਮੂੰਹ ਫਰਾਸ਼ਗਾਰਦ ਫਾਊਂਡੇਸ਼ਨ ਦੇ ਅਨੁਸਾਰ, ਤਹਿਰਾਨ ਦੀ ਸ਼ਰੀਫ਼ ਯੂਨੀਵਰਿਸਟੀ ਆਫ਼ ਟੈਕਨਾਲੋਜੀ ਵਿੱਚ ਵਿਿਦਆਰਥੀਆਂ ਅਤੇ ਸੁਰੱਖਿਆ ਬਲਾਂ ਵਿੱਚ ਝੜਪਾਂ ਹੋਈਆਂ। ਸੁਰੱਖਿਆ ਦਸਤਿਆਂ ਨੇ ਵਿਿਦਆਰਥੀਆਂ ਤੇ ਗੋਲੀਬਾਰੀ ਵੀ ਕੀਤੀ। ਇਸ ਘਟਨਾ ਵਿੱਚ ਮਰਨ ਵਾਲਿਆਂ ਅਤੇ ਜਖਮੀਆਂ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ।