ਨਿਊਯਾਰਕ – ਅੰਤਰਰਾਸ਼ਟਰੀ ਏਜੈਂਸੀ ਆਈਐਮਐਫ਼ ਨੇ ਭਾਰਤ ਦੇ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਸਾਲ 2022-23 ਦੇ ਲਈ 7.4 ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਆਈਐਮਐਫ਼ ਨੇ ਦੂਸਰੀ ਵਾਰ ਆਪਣੇ ਅਨੁਮਾਨ ਵਿੱਚ ਕਟੌਤੀ ਕੀਤੀ ਹੈ।
ਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਅਗਲੇ ਸਾਲ ਵਿਕਾਸ ਦਰ ਘੱਟ ਰਹੇਗੀ।ਪਿੱਛਲੇ ਇੱਕ ਦਹਾਕੇ ਤੋਂ ਮਹਿੰਗਾਈ ਦਰ ਦਾ ਸੱਭ ਤੋਂ ਵੱਧ ਹੋਣਾ, ਰੂਸ-ਯੁਕਰੇਨ ਜੰਗ, ਦੁਨੀਆਂਭਰ ਦੀ ਵਿਗੜਦੀ ਆਰਥਿਕ ਸਥਿਤੀ ਅਤੇ ਮਹਾਂਮਾਰੀ ਇਨ੍ਹਾਂ ਸੱਭ ਹਾਲਾਤਾਂ ਦੇ ਲਈ ਜਿੰਮੇਵਾਰ ਹੈ। ਭਾਰਤ ਦੀ ਸਖਤ ਮਾਨਿਟਰੀ ਪਾਲਿਸੀ ਅਤੇ ਵਿਸ਼ਵ ਕਾਰਣਾਂ ਕਰਕੇ ਭਾਰਤ ਦੀ ਆਰਥਿਕ ਵਿਕਾਸ ਦਰ ਘੱਟ ਰਹਿ ਸਕਦੀ ਹੈ। ਜਦੋਂ ਕਿ ਆਰਬੀਆਈ ਦੇ ਅਨੁਮਾਨ ਦੀ ਤੁਲਣਾ ਵਿੱਚ ਆਈਐਮਐਫ਼ ਦੀ ਅਨੁਮਾਨ ਦਰ ਵੱਧ ਹੈ।
ਆਈਐਮਐਫ਼ ਨੇ ਕਿਹਾ ਕਿ ਅਮਰੀਕਾ, ਯੌਰਪੀ ਸੰਘ ਅਤੇ ਚੀਨ ਦੀ ਸਥਿਤੀ ਵੀ ਖਰਾਬ ਹੁੰਦੀ ਜਾ ਰਹੀ ਹੈ। ਪਰ ਸੱਭ ਤੋਂ ਬੁਰਾ ਦੌਰ ਆਉਣਾ ਅਜੇ ਬਾਕੀ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਅੋਪੇਕ ਪਲਸ ਦੇ ਤੇਲ ਉਤਪਾਦਨ ਘੱਟ ਕਰਨ ਦੇ ਫੈਂਸਲਿਆ ਨਾਲ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਹੋਰ ਵੀ ਵੱਧ ਸਕਦੀ ਹੈ।