ਨਿਊਯਾਰਕ – ਅਮਰੀਕਾ ਦੇ ਵਾਲ ਸਟਰੀਟ ਜਰਨਲ ਵਿੱਚ ਹਾਲ ਹੀ ਵਿੱਚ ਮੋਦੀ ਸਰਕਾਰ ਦੇ ਖਿਲਾਫ਼ ਇਸ਼ਤਿਹਾਰ ਛਾਪਿਆ ਗਿਆ ਹੈ। ਇਸ ਇਸ਼ਤਿਹਾਰ ਵਿੱਚ ਵਿੱਤਮੰਤਰੀ ਨਿਰਮਲਾ ਸੀਤਾਰਮਣ, ਸੁਪਰੀਮ ਕੋਰਟ ਦੇ ਜੱਜਾਂ, ਪ੍ਰੀਵਰਤਣ ਵਿਭਾਗ (ਈਡੀ) ਅਤੇ ਦੇਵਾਸ-ਐਂਟ੍ਰਿਕਸ ਮਾਮਲੇ ਨਾਲ ਜੁੜੇ ਰਹੇ ਹੋਰ ਅਧਿਕਾਰੀਆਂ ਨੂੰ ਵਾਂਟਿਡ ਦੱਸਦੇ ਹੋਏ ਉਨ੍ਹਾਂ ਤੇ ਬੰਦਸ਼ਾਂ ਲਗਾਉਣ ਦੀ ਮੰਗ ਕੀਤੀ ਗਈ ਹੈ।ਇਸ ਇਸ਼ਤਿਹਾਰ ਦਾ ਸਿਰਲੇਖ ‘ਮੋਦੀਜ਼ ਮੈਗਨਿਤਸਕੀ 11′ ਦਿੱਤਾ ਗਿਆ ਹੈ।
ਅਖ਼ਬਾਰ ਵਿੱਚ 13 ਅਕਤੂਬਰ ਨੂੰ ਦਿੱਤੀ ਗਈ ਇੱਕ ਐਡ ਵਿੱਚ ਲਿਿਖਆ ਗਿਆ ਹੈ ਕਿ ‘ਮਿਲੋ ਉਨ੍ਹਾਂ ਅਧਿਕਾਰੀਆਂ ਨਾਲ ਜਿੰਨ੍ਹਾਂ ਨੇ ਭਾਰਤ ਨੂੰ ਨਿਵੇਸ਼ ਦੇ ਲਈ ਇੱਕ ਅਸੁਰੱਖਿਅਤ ਜਗ੍ਹਾ ਬਣਾ ਦਿੱਤਾ ਹੈ।’ ਅਮਰੀਕਾ ਦੇ 2016 ਦੇ ਗਲੋਬਲ ਮੈਗਨਿਤਸਕੀ ਕਾਨੂੰਨ ਦੇ ਤਹਿਤ ਉਨ੍ਹਾਂ ਵਿਦੇਸ਼ੀ ਸਰਕਾਰ ਦੇ ਅਧਿਕਾਰੀਆਂ ਤੇ ਬੰਦਸ਼ਾਂ ਲਗਾਈਆਂ ਜਾਂਦੀਆਂ ਹਨ, ਜਿੰਨ੍ਹਾਂ ਨੇ ਮਨੁੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਹੋਵੇ। ਇਹ ਐਡ ਉਸ ਸਮੇਂ ਦਿੱਤੀ ਗਈ ਹੈ ਜਦੋਂ ਕਿ ਵਿੱਤ ਮੰਤਰੀ ਸੀਤਾਰਮਣ ਅਮਰੀਕਾ ਦੇ ਦੌਰੇ ਤੇ ਸੀ।
ਯੂਐਸ ਦੀ ਗੈਰ ਸਰਕਾਰੀ ਸੰਸਥਾ ਫਰੰਟੀਅਰਸ ਆਫ਼ ਫਰੀਡਮ ਵੱਲੋਂ ਇਹ ਐਡ ਦਿੱਤੀ ਗਈ ਹੈ। ਫਰੰਟੀਅਰਸ ਆਫ਼ ਫਰੀਡਮ ਦੀ ਵੈਬਸਾਈਟ ਦੇ ਅਨੁਸਾਰ ਉਹ ਇੱਕ ਸਿੱਖਿਅਕ ਅਦਾਰਾ ਹੈ ਜੋ ਕਿ ‘ਵਿਅਕਤੀਗਤ ਸੁਤੰਤਰਤਾ,ਤਾਕਤ ਦੁਆਰਾ ਸ਼ਾਂਤੀ, ਸੀਮਤ ਸਰਕਾਰ, ਮੁਕਤ ਉਦਮ, ਮੁਕਤ ਬਾਜ਼ਾਰ ਅਤੇ ਪਾਰੰਪ੍ਰਿਕ ਅਮਰੀਕੀ ਕਦਰਾਂ-ਕੀਮਤਾਂ’ ਦੇ ਸਿਧਾਂਤ ਨੂੰ ਵਧਾਉਣਾ ਹੈ।
ਇਸ ਇਸ਼ਤਿਹਾਰ ਵਿੱਚ 11 ਲੋਕਾਂ ਦੇ ਨਾਮ ਦਿੱਤੇ ਗਏ ਹਨ, ਜਿਸ ਸਬੰਧੀ ਲਿਿਖਆ ਗਿਆ ਹੈ, “ਮੋਦੀ ਸਰਕਾਰ ਦੇ ਇਨ੍ਹਾਂ ਅਧਿਕਾਰੀਆਂ ਨੇ ਰਾਜਨੀਤਕ ਅਤੇ ਵਪਾਰਿਕ ਵਿਰੋਧੀਆਂ ਨਾਲ ਹਿਸਾਬ ਚੁਕਤਾ ਕਰਨ ਦੇ ਲਈ ਦੇਸ਼ ਦੀਆਂ ਸੰਸਥਾਵਾਂ ਨੂੰ ਹੱਥਿਆਰ ਦੇ ਤੌਰ ਤੇ ਇਸਤੇਮਾਲ ਕਰਕੇ ਕਾਨੂੰਨ ਦਾ ਸ਼ਾਸਨ ਸਮਾਪਤ ਕਰ ਦਿੱਤਾ ਹੈ, ਭਾਰਤ ਨੂੰ ਨਿਵੇਸ਼ਕਾਂ ਦੇ ਲਈ ਅਸੁਰੱਖਿਅਤ ਬਣਾ ਦਿੱਤਾ ਹੈ।”
ਇਹ ਵੀ ਕਿਹਾ ਗਿਆ ਹੈ ਕਿ ” ਅਸੀਂ ਅਮਰੀਕੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਗਲੋਬਲ ਮੈਗਨਿਤਸਕੀ ਹਿਊਮਨ ਰਾਈਟਸ ਅਕਾਊਂਟੇਬਿਿਲਟੀ ਐਕਟ ਦੇ ਤਹਿਤ ਉਨ੍ਹਾਂ ਦੇ ਖਿਲਾਫ਼ ਆਰਥਿਕ ਅਤੇ ਵੀਝ਼ਾ ਪ੍ਰਤੀਬੰਧ ਲਗਾਵੇ। ਮੋਦੀ ਦੇ ਰਾਜ ਵਿੱਚ ਕਾਨੂੰਨ ਦੇ ਰਾਜ ਵਿੱਚ ਗਿਰਾਵਟ ਆਈ ਹੈ ਅਤੇ ਭਾਰਤ ਨਿਵੇਸ਼ ਦੇ ਲਈ ਖ਼ਤਰਨਾਕ ਜਗ੍ਹਾ ਬਣ ਗਈ ਹੈ।”
“ਅਗਰ ਤੁਸੀਂ ਭਾਰਤ ਵਿੱਚ ਨਿਵੇਸ਼ਕ ਹੋ ਤਾਂ ਤੁਸੀਂ ਇੱਕਲੇ ਹੋ ਸਕਦੇ ਹੋ।”