ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਮਹਾਮਾਰੀ ਦੇ ਦੌਰਾਨ ਅਣਥੱਕ ਕੰਮ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਮਰਪਿਤ ਸਕਾਟਲੈਂਡ ਵਿੱਚ ਪਹਿਲੀ ਯਾਦਗਾਰ ਦਾ ਉਦਘਾਟਨ ਕੀਤਾ ਗਿਆ ਹੈ। ਸਿਹਤ ਕਰਮਚਾਰੀਆਂ ਦੀ ਨਿਸਕਾਮ ਸੇਵਾ ਨੂੰ ਸਮਰਪਿਤ ਚਾਰ ਕਾਂਸੀ ਦੀਆਂ ਮੂਰਤੀਆਂ ਐਡਿਨਬਰਾ ਦੇ ਰਾਇਲ ਕਾਲਜ ਆਫ਼ ਸਰਜਨਸ ਵਿਖੇ ਲਗਾਈਆਂ ਗਈਆਂ ਹਨ ਜੋ ਉਹਨਾਂ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੁਰਬਾਨੀ ਦੀ ਯਾਦ ਦਿਵਾਉਂਦੀਆਂ ਹਨ ਜਿਨ੍ਹਾਂ ਨੇ ਜਨਤਾ ਦੀ ਸੁਰੱਖਿਆ ਲਈ ਕੰਮ ਕੀਤਾ। ਰਾਇਲ ਕਾਲਜ ਆਫ਼ ਸਰਜਨਸ ਵਿੱਚ ਲੱਗੀਆਂ ਇਹ ਚਾਰ ਕਾਂਸੀ ਦੀਆਂ ਮੂਰਤੀਆਂ ਇੱਕ ਸਥਾਨਕ ਕਲਾਕਾਰ ਦੁਆਰਾ ਬਣਾਈਆਂ ਗਈਆਂ ਹਨ। ਇਸ ਬਾਰੇ ਬੋਲਦਿਆਂ ਪ੍ਰੋਫੈਸਰ ਮਾਈਕਲ ਗ੍ਰਿਫਿਨ ਨੇ ਕਿਹਾ ਕਿ ਕੋਰੋਨਾ ਦਾ ਸਮਾਂ ਹਰ ਕਿਸੇ ਲਈ ਦੁਖਦਾਈ ਸਮਾਂ ਸੀ ਅਤੇ ਇਹ ਤਸਵੀਰਾਂ ਨਿਰਾਸ਼ਾ, ਥਕਾਵਟ ਆਦਿ ਨੂੰ ਦਰਸਾਉਂਦੀਆਂ ਹਨ ਜੋ ਉਸ ਸਮੇਂ ਸਿਹਤ ਸੰਭਾਲ ਕਰਮਚਾਰੀ ਇੱਕ ਸ਼ਿਫਟ ਦੇ ਅੰਤ ਵਿੱਚ ਮਹਿਸੂਸ ਕਰਦੇ ਸਨ।
ਸਕਾਟਲੈਂਡ: ਕੋਰੋਨਾ ਕਾਲ ‘ਚ ਸਿਹਤ ਕਾਮਿਆਂ ਦੀ ਅਣਥੱਕ ਮਿਹਨਤ ਨੂੰ ਮਿਲਿਆ ਮਾਣ
This entry was posted in ਅੰਤਰਰਾਸ਼ਟਰੀ.