ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਅਤੇ ਪੀਟੀਆਈ ਦੇ ਪ੍ਰਧਾਨ ਇਮਰਾਨ ਖਾਨ ਨੇ ਆਪਣੀ ਪਾਰਟੀ ਦੇ ਹੋਰ ਮੈਂਬਰਾਂ ਸਮੇਤ ਲਾਹੌਰ ਦੇ ਲਿਬਰਟੀ ਚੌਂਕ ਤੋਂ ਇਸਲਾਮਾਬਾਦ ਤੱਕ “ਹਕੀਕੀ ਆਜ਼ਾਦੀ ਲਾਂਗ ਮਾਰਚ” ਸ਼ੁਰੂ ਕੀਤਾ। ਚਾਰ ਨਵੰਬਰ ਨੂੰ ਉਨ੍ਹਾਂ ਦੀ ਫੈਡਰਲ ਕੈਪੀਟਲ ਇਸਲਾਮਾਬਾਦ ਪਹੁੰਚਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤੁਰੰਤ ਚੋਣ ਕਰਵਾਉਣ ਦੇ ਮੱਦੇਨਜ਼ਰ ਇਹ ਮਾਰਚ ਕੱਢ ਰਹੇ ਹਾਂ।
ਉਨ੍ਹਾਂ ਨੇ ਸੈਨਾ ਅਤੇ ਖੁਫ਼ੀਆ ਏਜੰਸੀ ਆਈਐਸਆਈ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਮੇਰੇ ਸੀਨੇ ਵਿੱਚ ਇਨ੍ਹਾਂ ਲੋਕਾਂ ਦੇ ਅਣਗਿਣਤ ਰਾਜ ਦਫ਼ਨ ਹਨ, ਪਰ ਦੇਸ਼ ਦੀ ਇਜ਼ਤ ਦੀ ਖਾਤਿਰ ਚੁੱਪ ਹਾਂ। ਖਾਨ ਨੇ ਕਿਹਾ ਕਿ ਉਹ ਸਿਆਸੀ ਦੌਰੇ ਲਈ ਨਹੀਂ, ਬਲਿਕ ਜਿਹਾਦ ਦੇ ਲਈ ਨਿਕਲੇ ਹਨ। ਉਹ ਇਸ ਸਾਲ ਵਿੱਚ ਦੂਸਰੀ ਵਾਰ ਲਾਂਗ ਮਾਰਚ ਕੱਢ ਰਹੇ ਹਨ। ਇਸ ਤੋਂ ਪਹਿਲਾਂ ਮਈ ਵਿੱਚ ਵੀ ਉਹ ਆਪਣੇ ਸਮੱਰਥਕਾਂ ਸਮੇਤ ਸੜਕਾਂ ਤੇ ਉਤਰੇ ਸਨ।
ਉਨ੍ਹਾਂ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ, ‘ਮੈਨੂੰ ਗੈਰ ਜਿੰਮੇਦਾਰ ਕਿਹਾ ਗਿਆ, ਦੇਸ਼ ਵਿੱਚ ਸੰਕਟ ਦੇ ਹਾਲਾਤ ਹਨ ਅਤੇ ਉਸ ਸਥਿਤੀ ਵਿੱਚ ਅਸੀਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਲਾਂਗ ਮਾਰਚ ਕੇਵਲ ਰਾਜਨੀਤੀ ਦੇ ਲਈ ਨਹੀਂ ਹੈ, ਅਸੀਂ ਪਾਕਿਸਤਾਨ ਦੇ ਭਵਿੱਖ ਲਈ ਲੜ ਰਹੇ ਹਾਂ। ਇਹ ਉਨ੍ਹਾਂ ਠੱਗਾਂ ਅਤੇ ਚੋਰਾਂ ਦੇ ਖਿਲਾਫ਼ ਜਿਹਾਦ ਹੈ ਜੋ ਵਿਦੇਸ਼ੀ ਛੱਡਯੰਤਰ ਦੀ ਮੱਦਦ ਨਾਲ ਸਾਡੇ ਤੇ ਥੋਪੇ ਗਏ ਹਨ। ਇਹ ਮਾਰਚ ਅਸਲੀ ਆਜ਼ਾਦੀ ਦੇ ਲਈ ਹੈ।”
ਇਮਰਾਨ ਖਾਨ ਦੀ ਆਲੋਚਨਾ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਾਕਿਸਤਾਨੀ ਸੈਨਾ ਦੀ ਸਹਾਇਤਾ ਨਾਲ ਹੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸਨ। ਪੱਤਰਕਾਰ ਹਾਰੂਨ ਰਸ਼ੀਦ ਦਾ ਕਹਿਣਾ ਹੈ ਕਿ ਇਹ ਮਜ਼ਬੂਤ ਧਾਰਣਾ ਹੈ ਕਿ ਸੈਨਾ ਨੇ ਇਮਰਾਨ ਖਾਨ ਦੀ ਸਰਕਾਰ ਬਣਵਾਉਣ ਵਿੱਚ ਹਰ ਸੰਭਵ ਮੱਦਦ ਕੀਤੀ ਅਤੇ ਜਦੋਂ ਸਮੱਰਥਨ ਵਾਪਿਸ ਲੈ ਲਿਆ ਗਿਆ ਤਾਂ ਉਹ ਵਿਸ਼ਵਾਸ਼ ਪ੍ਰਸਤਾਵ ਹਾਰ ਗਏ ਅਤੇ ਉਨ੍ਹਾਂ ਦੀ ਸਰਕਾਰ ਡਿੱਗ ਗਈ।