ਮਹਿਤਾ ਚੌਕ - ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਤਰੇ ਅਤੇ ਭਾਈ ਈਸ਼ਰ ਸਿੰਘ ਦੇ ਸਪੁੱਤਰ ਭਾਈ ਗੁਰਕੰਵਰ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਦਾ ਅਨੰਦ ਕਾਰਜ ਗੁਰ ਮਰਯਾਦਾ ਅਨੁਸਾਰ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਰਹਿਨੁਮਾਈ ਹੇਠ ਸੰਪੰਨ ਹੋਇਆ। ਇਸ ਖੁਸ਼ੀ ਦੇ ਮੌਕੇ ਤਖਤ ਸਾਹਿਬਾਨ ਦੇ ਜਥੇਦਾਰ, ਸਿੱਖ ਪੰਥ ਦੀਆਂ ਸੰਪਰਦਾਵਾਂ, ਰਾਜਨੀਤਿਕ ਪਾਰਟੀਆਂ ਆਗੂਆਂ ਅਤੇ ਅਹਿਮ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚੀਆਂ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸੁਭਾਗੀ ਜੋੜੀ ਨੂੰ ਵਧਾਈ ਦਿੱਤੀ ਅਤੇ ਅਨੰਦ ਕਾਰਜ ਮਰਯਾਦਾ ’ਤੇ ਗੁਰਮਤਿ ਅਨੁਸਾਰੀ ਰੌਸ਼ਨੀ ਪਾਉਂਦਿਆਂ ਵਿਆਖਿਆ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਦੇ ਢੰਗ ਨਾਲ ਕੀਤੇ ਗਏ ਅਨੰਦ ਕਾਰਜ ਨੂੰ ਇਕ ਮਿਸਾਲੀ ਕਰਾਰ ਦਿੰਦਿਆਂ ਦੂਜਿਆਂ ਲਈ ਪ੍ਰੇਰਣਾ ਸਰੋਤ ਦੱਸਿਆ ਅਤੇ ਇਸ ਸਾਦਾ ਅਤੇ ਵਿਸ਼ੇਸ਼ ਅਨੰਦ ਕਾਰਜ ਦੀ ਵੀਡੀਓ ਰਿਕਾਰਡਿੰਗ ਨੂੰ ਪੂਰੇ ਵਿਸ਼ਵ ’ਚ ਪ੍ਰਸਾਰਿਤ ਕਰਨ ਲਈ ਵੀ ਕਿਹਾ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇਸ ਮੌਕੇ ਸਾਰਾ ਪੰਥ ਇਕੱਠਾ ਹੋਣ ’ਤੇ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਜੀਵਨੀ ’ਤੇ ਰੌਸ਼ਨੀ ਪਾਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖਤ ਸ੍ਰੀ ਕੇਸ ਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਸੰਤ ਬਾਬਾ ਪ੍ਰਦੀਪ ਸਿੰਘ ਬੋਰੇਵਾਲ, ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸਿੰਘ ਸਾਹਿਬ ਬਲਜੀਤ ਸਿੰਘ, ਸਿੰਘ ਸਾਹਿਬ ਮੁਲਤਾਨ ਸਿੰਘ, ਸਿੰਘ ਸਾਹਿਬ ਗਿ: ਰਾਜ ਜੀਤ ਸਿੰਘ, ਅਰਦਾਸੀਏ ਭਾਈ ਗੁਰਬਚਨ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਬੀਬਾ ਹਰਸਿਮਰਤ ਕੌਰ ਬਾਦਲ, ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ, ਫੈਡਰੇਸ਼ਨ ਪ੍ਰਧਾਨ ਕੰਵਰ ਚੜ੍ਹਤ ਸਿੰਘ, ਮਨਜੀਤ ਸਿੰਘ ਜੀ ਕੇ, ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਜਗਤਾਰ ਸਿੰਘ ਰੋਡੇ, ਸੰਤ ਚਰਨਜੀਤ ਸਿੰਘ ਜੱਸੋਵਾਲ, ਵਿਰਸਾ ਸਿੰਘ ਵਲਟੋਹਾ,ਚੀਫ਼ ਇੰਜ: ਜਤਿੰਦਰ ਸਿੰਘ ਭੰਗੂ, ਭਾਈ ਸੁਖਵਿੰਦਰ ਸਿੰਘ ਅਗਵਾਨ, ਮਖਨ ਸਿੰਘ ਬਰਾੜ, ਹਰਮਿੰਦਰ ਸਿੰਘ ਗਿੱਲ, ਰਮਨ ਦੀਪ ਸਿੰਘ ਸਿਕੀ, ਜਸਕਰਨ ਸਿੰਘ ਕਾਨਸਿੰਘ ਵਾਲਾ, ਗਿਆਨੀ ਸਾਹਬ ਸਿੰਘ, ਗਿਆਨੀ ਮੇਵਾ ਸਿੰਘ, ਬੁਲਾਰਾ ਜਥੇਦਾਰ ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਬਾਵਾ ਸਿੰਘ ਗੁਮਾਨਪੁਰਾ, ਮਗਵਿੰਦਰ ਸਿੰਘ ਖਾਪੜਖੇੜੀ, ਗੁਰਬਚਨ ਸਿੰਘ ਕਰਮੂਵਾਲ, ਬਾਬਾ ਗੁਰਦੇਵ ਸਿੰਘ, ਬਾਬਾ ਸਤਨਾਮ ਸਿੰਘ ਸਮਾਧ ਭਾਈ, ਬਾਬਾ ਧਰਮ ਸਿੰਘ ਅਮਰੀਕਾ, ਸੰਤ ਬਾਬਾ ਗੁਰਭੇਜ ਸਿੰਘ ਖਜਾਲੇਵਾਲੇ, ਬਾਬਾ ਗੁਰਦੇਵ ਸਿੰਘ ਤਰਸਿਕਾ, ਬਾਬਾ ਸਵਰਣ ਸਿੰਘ, ਬਾਬਾ ਮੁਖਵਿੰਦਰ ਸਿੰਘ ਮਲਕਪੁਰ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ ਵਾਲੇ, ਬਾਬਾ ਅਜੀਤ ਸਿੰਘ ਤਰਨਾ ਦਲ, ਬਾਬਾ ਰਵਿੰਦਰ ਦਾਸ ਜੀ ਬਹਾਦਰਪੁਰ, ਬਾਬਾ ਗੁਰਦਿਆਲ ਸਿੰਘ ਟਾਂਡੇ, ਬਾਬਾ ਅਮਰੀਕ ਸਿੰਘ ਪਟਿਆਲਾ, ਬਾਬਾ ਹਰਭਿੰਦਰ ਸਿੰਘ, ਬਾਬਾ ਅਮੀਰ ਸਿੰਘ ਜਵਦੀ, ਬਾਬਾ ਪਰਮਾਨੰਦ ਜੀ, ਬਾਬਾ ਬੰਤਾ ਸਿੰਘ ਮੰਡਾ ਪਿੰਡ, ਮਾਤਾ ਕੁਲਵੰਤ ਕੌਰ ਮੁੰਡਾ ਪਿੰਡ, ਬਾਬਾ ਮੋਹਨ ਸਿੰਘ , ਬਾਬਾ ਸੋਹਨ ਸਿੰਘ ਅਰਨੀਵਾਲੇ, ਬਾਬਾ ਗੁਰਜੀਤ ਸਿੰਘ ਕੁਲੀ ਵਾਲੇ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸੂਬੇਦਾਰ ਬਲਬੀਰ ਸਿੰਘ, ਬਾਬਾ ਜਸਬੀਰ ਸਿੰਘ ਤਰਨ ਤਾਰਨ, ਬਾਬਾ ਮੇਜਰ ਸਿੰਘ ਸੋਢੀ ਤਰਨਾ ਦਲ, ਬਾਬਾ ਮੇਜਰ ਸਿੰਘ ਵਾਂ, ਬਾਬਾ ਸੁਬੇਗ ਸਿੰਘ ਗੋਇੰਦਵਾਲ, ਬਾਬਾ ਅਮਰੀਕ ਸਿੰਘ, ਬਾਬਾ ਸੁਖਦੇਵ ਸਿੰਘ ਬੇਦੀ,ਬਾਬਾ ਹਰਜਿੰਦਰ ਸਿੰਘ ਬਾਘਾਪੁਰਾਣਾ, ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਮਹੰਤ ਰਾਮ ਮੁਨੀ , ਮਹੰਤ ਵਰਿੰਦਰ ਮੁਨੀ, ਜਸਪ੍ਰੀਤ ਕੌਰ ਉਦਾਸੀ ਸੰਪਰਦਾ, ਬਾਬਾ ਗੁਰਬਚਨ ਸਿੰਘ ਸੁਰਸਿੰਘ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਨਿਰਮਲ ਦਾਸ, ਬਾਬਾ ਅਨਹਦ ਰਾਜ,ਹਰਪਾਲ ਸਿੰਘ ਚੀਮਾ, ਸਰਪੰਚ ਹਰਜੀਤ ਸਿੰਘ, ਹਰਪਾਲ ਸਿੰਘ, ਜਗਤਾਰ ਸਿੰਘ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਬਾਬਾ ਸਜਣ ਸਿੰਘ ਬੇਰ ਸਾਹਿਬ, ਗਿਆਨੀ ਹੀਰਾ ਸਿੰਘ, ਗਿ: ਮੁਖ਼ਤਿਆਰ ਸਿੰਘ, ਰਣਜੀਤ ਸਿੰਘ ਰਾਣਾ ਟੁੱਟ ਬਰਾਦਰ, ਡਾ: ਜਸਵਿੰਦਰ ਸਿੰਘ ਢਿੱਲੋਂ, ਮਾਤਾ ਗੁਰਮੀਤ ਕੌਰ ਮੁੰਬਈ, ਜਸਪਾਲ ਸਿੰਘ ਸਿੱਧੂ ਸੁਪਰੀਮ ਕੌਂਸਲ, ਪਰਮਜੀਤ ਸਿੰਘ ਮੁਹਾਲੀ, ਮਨਪ੍ਰੀਤ ਸਿੰਘ ਇਆਲ਼ੀ, ਬੋਨੀ ਅਮਰਪਾਲ ਸਿੰਘ ਅਜਨਾਲਾ, ਉਪਕਾਰ ਸਿੰਘ ਸੰਧੂ, ਕਰਨੈਲ ਸਿੰਘ ਪੀਰ ਮੁਹੰਮਦ, ਪਰਮਿੰਦਰ ਸਿੰਘ ਢੀਗਰਾ, ਭਾਈ ਮੋਹਕਮ ਸਿੰਘ, ਭਾਈ ਮੁਖ਼ਤਿਆਰ ਸਿੰਘ ਮੁਖੀ, ਡਾ: ਹਰਿੰਦਰ ਸਿੰਘ ਆਦੇਸ਼, ਅਵਤਾਰ ਸਿੰਘ ਵਣਾਂ ਵਾਲੀ, ਹਰਵਿੰਦਰ ਸਿੰਘ ਪਿੰਕੀ ਮੁੰਬਈ, ਬਾਬਾ ਸਤਨਾਮ ਸਿੰਘ ਗਾਲਬ ਕਲਾਂ, ਭਾਈ ਅਵਤਾਰ ਸਿੰਘ ਭਿਓਰਾ, ਤਜਿੰਦਰ ਸਿੰਘ ਟਿੰਮਾ ਗੰਗਾਨਗਰ, ਬੀਬੀ ਹਰਮੀਤ ਕੌਰ ਗੋਲੂਵਾਲਾ ਮੰਡੀ, ਨਿਰਮਲ ਸਿੰਘ ਖਰਲੀਆ, ਬਲਵਿੰਦਰ ਸਿੰਘ ਕਾਹਲਵਾ, ਪ੍ਰਤਾਪ ਸਿੰਘ ਸਕੱਤਰ, ਤੇਜਵੰਤ ਸਿੰਘ ਨਾਰੰਗਵਾਲ, ਕੰਵਲ ਜੀਤ ਸਿੰਘ ਲਾਲੀ, ਤਰਲੋਕ ਸਿੰਘ ਬਾਠ, ਮੰਗਲ ਸਿੰਘ ਸ੍ਰੀ ਹਰਗੋਬਿੰਦ ਪੁਰ, ਭਾਈ ਰਾਮ ਸਿੰਘ ਰਾਗੀ, ਸੁਖਵਿੰਦਰ ਸਿੰਘ ਗੋਲਡੀ, ਭਾਈ ਸੁਖਦੇਵ ਸਿੰਘ ਭੂਰਾ ਕੋਨਾ, ਬੀਬੀ ਸਤਵੰਤ ਕੌਰ, ਬੀਬੀ ਜੋਗਿੰਦਰ ਕੌਰ ਧਰਮ ਸਿੰਘ ਵਾਲਾ, ਭਾਈ ਨਾਹਰ ਸਿੰਘ ਅਮਰੀਕਾ, ਤੇਜਿੰਦਰ ਸਿੰਘ ਕੈਨੇਡਾ, ਗੁਰਵਿੰਦਰ ਸਿੰਘ ਨਿਊਜ਼ੀਲੈਂਡ, ਭੁਰਵਿੰਦਰ ਸਿੰਘ ਅਮਰੀਕਾ, ਦਲਬੀਰ ਸਿੰਘ ਯੂਐਸ ਏ, ਨਰਿੰਦਰ ਸਿੰਘ ਮਲਸੀਹਾ, ਸਵਰਨ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਸੇਖੂਪੁਰ, ਜਸਪਾਲ ਸਿੰਘ ਭੱਟੀ, ਸੇਵਾ ਸਿੰਘ ਜਲੰਧਰ, ਬਾਬਾ ਸਵਰਨਜੀਤ ਸਿੰਘ ਤਰਨਾ ਦਲ, ਰਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਸੂਸਾਂ, ਦਲਜੀਤ ਸਿੰਘ ਬਿੱਟੂ, ਮਲਕੀਅਤ ਸਿੰਘ ਭੂਤਨਾ, ਲਾਲ ਸਿੰਘ ਅਕਾਲਗੜ੍ਹ, ਹਰਨੇਕ ਸਿੰਘ ਭੱਪ, ਮਨਧੀਰ ਸਿੰਘ, ਜਸਵਿੰਦਰ ਸਿੰਘ ਇਟਲੀ, ਰਘਬੀਰ ਸਿੰਘ ਯੂ ਕੇ, ਗੁਰਵਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਬੁੱਟਰ, ਕੁਲਵੰਤ ਸਿੰਘ ਮੰਨਣ, ਅਵਤਾਰ ਸਿੰਘ ਬੁੱਟਰ, ਅਰਸ਼ਦੀਪ ਸਿੰਘ ਰੰਧਾਵਾ ਅਤੇ ਪ੍ਰੋ: ਸਰਚਾਂਦ ਸਿੰਘ ਮੌਜੂਦ ਸਨ।
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੋਤਰੇ ਭਾਈ ਗੁਰਕੰਵਰ ਸਿੰਘ ਅਤੇ ਬੀਬੀ ਹਰਪ੍ਰੀਤ ਕੌਰ ਦਾ ਅਨੰਦ ਕਾਰਜ ਗੁਰ ਮਰਯਾਦਾ ਅਨੁਸਾਰ ਸੰਪੰਨ ਹੋਇਆ
This entry was posted in ਪੰਜਾਬ.