ਸੱਚ ਕਈਆਂ ਨੂੰ ਮਾੜਾ ਲਗਦਾ।
ਨਿੰਮ ਦਾ ਕੌੜਾ ਕਾੜ੍ਹਾ ਲਗਦਾ।
ਸੱਚ ਬੋਲਣ ਤੋਂ ਬਹੁਤੇ ਡਰਦੇ
ਚਾਹੇ ਨਾ ਹੈ ਭਾੜਾ ਲਗਦਾ।
ਸੱਚ ਨੂੰ ਝੂਠੇ ਘੇਰੀ ਫਿਰਦੇ
ਮੈਨੂੰ ਤਾੜਮ ਤਾੜਾ ਲਗਦਾ।
ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ
ਤਾਂ ਵੀ ਤੇਰੇ ਸਾੜਾ ਲਗਦਾ।
ਉਹ ਤਾਂ ਬਾਹਲਾ ਤੜਫੇ ਯਾਰੋ
ਜਿਸ ਨੂੰ ਸੱਚ ਤੋਂ ਰਾੜ੍ਹਾ ਲਗਦਾ।
ਸੱਚ ਕਹਿੰਦਾ ਮੈਂ ਮੌਤ ਵਿਆਹੂੰ
ਇਹ ਵੀ ਅੜਬੀ ਲਾੜਾ ਲਗਦਾ।
ਚੌਧਰ ਝੂਠੇ ਦੀ ਹੈ ਖੁਸਦੀ
ਏਸੇ ਗੱਲ ਦਾ ਪਾੜਾ ਲਗਦਾ।
ਉਸ ਦੀ ਹੋਂਦ ਮੁਕਾਉਂਦੇ ਝੂਠੇ
ਜੋ ਵੀ ਸੱਚ ਦਾ ਘਾੜਾ ਲਗਦਾ
ਝੂਠੇ ਕੰਨੀਂ ਉਂਗਲਾਂ ਦਿੰਦੇ
ਜਦ ਵੀ ਸੱਚ ਦਾ ਖਾੜਾ ਲਗਦਾ।