ਸ੍ਰੀ ਨਗਰ – ਪੀਡੀਪੀ ਨੇਤਾ ਅਤੇ ਸਾਬਕਾ ਮੁੱਖਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਹੈ ਕਿ ਭਾਜਪਾ ਨੂੰ ਨਾ ਤਾਂ ਕਸ਼ਮੀਰੀ ਪੰਡਿਤਾਂ ਦਾ ਫਿਕਰ ਹੈ ਅਤੇ ਨਾ ਹੀ ਕਿਸੇ ਹੋਰ ਦੀ। ਉਨ੍ਹਾਂ ਨੇ ਬੀਜੇਪੀ ਅਤੇ ਚੋਣ ਕਮਿਸ਼ਨ ਤੇ ਵਰ੍ਹਦਿਆਂ ਹੋਇਆ ਕਿਹਾ ਕਿ ਚੋਣ ਕਮਿਸ਼ਨ ਤਾਂ ਬੀਜੇਪੀ ਦੀ ਇੱਕ ਬਰਾਂਚ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿਰਫ਼ ਵੋਟ ਹਾਸਿਲ ਕਰਨ ਲਈ ਕਸ਼ਮੀਰੀ ਪੰਡਿਤਾਂ ਦਾ ਇਸਤੇਮਾਲ ਕਰ ਰਹੀ ਹੈ।
ਪੀਡੀਪੀ ਨੇਤਾ ਮਹਿਬੂਬਾ ਨੇਤਾ ਮਹਿਬੂਬਾ ਨੇ ਕਿਹਾ, “ਹਿਮਾਚਲ ਪ੍ਰਦੇਸ਼ ਵਿੱਚ ਧਰਮ ਦੇ ਨਾਮ ਤੇ ਪ੍ਰਚਾਰ ਕੀਤਾ ਗਿਆ ਪਰ ਚੋਣ ਕਮਿਸ਼ਨ ਖਾਮੋਸ਼ ਰਹਿਕਰ ਤਮਾਸ਼ਾ ਵੇਖ ਰਿਹਾ ਹੈ। ਇਹ ਵੇਖ ਕੇ ਕਿਹਾ ਜਾ ਸਕਦਾ ਹੈ ਚੋਣ ਕਮਿਸ਼ਨ ਪਹਿਲਾਂ ਦੀ ਤਰ੍ਹਾਂ ਸੁਤੰਤਰ ਨਹੀ ਰਿਹਾ।”
ਜੰਮੂ-ਕਸ਼ਮੀਰ ਵਿੱਚ ਚੋਣ ਪ੍ਰਕ੍ਰਿਆ ਤੇ ਤੰਜ ਕਸਦੇ ਹੋਏ ਉਨ੍ਹਾਂ ਨੇ ਕਿਹਾ, ” ਭਾਰਤ ਦੇ ਚੋਣ ਕਮਿਸ਼ਨ ਨੂੰ ਇਹ ਪੁੱਛਣ ਦੇ ਲਈ ਦੁਨੀਆ ਵਿੱਚ ਬੁਲਾਇਆ ਜਾਂਦਾ ਸੀ ਕਿ ਚੋਣਾਂ ਕਿਸ ਤਰ੍ਹਾਂ ਕਰਵਾਈਆਂ ਜਾਣ, ਪਰ ਹੁਣ ਉਸ ਨੂੰ ਦਬਾਅ ਵਿੱਚ ਰੱਖਿਆ ਗਿਆ ਹੈ, ਉਹ ਇੱਕ ਕਠਪੁੱਤਲੀ ਬਣ ਕੇ ਰਹਿ ਗਿਆ ਹੈ। ਇਸ ਲਈ ਚੋਣ ਕਮਿਸ਼ਨ ਉਹੋ ਕਰੇਗਾ ਜੋ ਉਸ ਨੂੰ ਬੀਜੇਪੀ ਸੰਕੇਤ ਦੇਵੇਗੀ। ਚੋਣਾਂ ਕਰਵਾਉਣੀਆਂ ਹਨ ਤਾਂ ਚੋਣਾਂ ਚੋਣਾਂ ਕਰਵਾਏਗੀ।”